ਬਰੈਂਪਟਨ : ਬਰੈਂਪਟਨ ਵੈਸਟ ਤੋਂ ਲਿਬਰਲ ਪਾਰਟੀ ਵੱਲੋਂ ਵਿੱਕ ਢਿੱਲੋਂ ਨੂੰ 7 ਜੂਨ ਨੂੰ ਹੋਣ ਵਾਲੀਆਂ ਉਨਟਾਰੀਓ ਸੂਬੇ ਦੀਆਂ ਚੋਣਾਂ ਲਈ ਮੁੜ ਨਾਮਜਦ ਕੀਤਾ ਗਿਆ। ਨੋਮੀਨੇਸ਼ਨ ਮੀਟਿੰਗ ਉਪਰੰਤ ਵਿੱਕ ਢਿੱਲੋਂ ਨੇ ਕਿਹਾ ਕਿ, ”ਬਰੈਂਪਟਨ ਵੈਸਟ ਦਾ ਐਮ ਪੀ ਪੀ ਹੋਣ ਦੇ ਤੌਰ ‘ਤੇ ਮੈਂ ਹਰ ਵੇਲੇ ਬਰੈਂਪਟਨ ਨੂੰ ਬਿਹਤਰ ਬਣਾਉਣ ਲਈ ਹਰ ਕੋਸ਼ਿਸ਼ ਅਤੇ ਕੜੀ ਮਿਹਨਤ ਕੀਤੀ ਹੈ ਚਾਹੇ ਉਹ ਯੂਨੀਵਰਸਿਟੀ ਕੈਂਪਸ ਲਿਆਉਣ ਦੀ ਲੋੜ ਹੋਵੇ, ਹਸਪਤਾਲ ਲਈ ਬਿਹਤਰ ਸੁਵਿਧਾਵਾਂ ਅਤੇ ਫੰਡਿੰਗ ਹੋਵੇ ਜਾਂ ਸ਼ਹਿਰ ਦਾ ਬੁਨਿਆਦੀ ਢਾਂਚੇ ਵਿਚ ਸੁਧਾਰ ਹੋਵੇ। ਪ੍ਰੀਮੀਅਰ ਕੈਥਲੀਨ ਵਿੰਨ ਦੀ ਟੀਮ ਦਾ ਹਿੱਸਾ ਬਣ ਕੇ ਆਉਂਦੇ ਚੋਣਾਂ ਲਈ ਮੁੜ ਉਮੀਦਵਾਰ ਹੋਣਾ ਮੇਰੇ ਲਈ ਇਕ ਮਾਣ ਦੀ ਗੱਲ ਹੈ। ਮੈਂ ਬਰੈਂਪਟਨ ਨਿਵਾਸੀਆਂ ਲਈ ਕਈ ਹੋਰ ਸੁਧਾਰਾਂ ਲਈ ਹਮੇਸ਼ਾ ਕੜੀ ਮਿਹਨਤ ਲਈ ਤਿਆਰ ਹਾਂ ਜਿਵੇਂ ਕਿ ਸਰਕਾਰ ਵੱਲੋਂ ਤਕਰੀਬਨ 250,000 ਵਿਦਿਆਰਥੀਆਂ ਨੂੰ ਫ੍ਰੀ ਟਿਊਸ਼ਨ ਗ੍ਰਾਂਟ ਦਾ ਫਾਇਦਾ ਹੋਇਆ, ਘੱਟੋ ਘੱਟ ਉਜਰਤ ਵਿਚ ਵਾਧਾ, ਅਤੇ 24 ਸਾਲ ਤੋਂ ਘੱਟ ਉਮਰ ਵਾਲਿਆਂ ਲਈ ਫ੍ਰੀ ਪ੍ਰਿਸਕ੍ਰਿਪਸ਼ਨ। ਇਸ ਤੋਂ ਇਲਾਵਾ ਜਲਦ ਹੀ ਬਜੁਰਗਾਂ ਲਈ ਵੀ ਫ੍ਰੀ ਪ੍ਰਿਸਕ੍ਰਿਪਸ਼ਨ ਮੁਹਈਆ ਕਰਵਾਈ ਜਾਵੇਗੀ।” ਵਿੱਕ ਢਿੱਲੋਂ ਉਨਟਾਰੀਓ ਵਿਧਾਨ ਸਭਾ ਵਿਚ ਪਹਿਲੀ ਵਾਰ 2003 ਵਿਚ ਚੁਣੇ ਗਏ ਸਨ। ਉਹਨਾਂ ਨੇ ਟ੍ਰਾਂਸਪੋਰਟੇਸ਼ਨ ਮੰਤਰੀ, ਸਰਕਾਰੀ ਸੇਵਾਵਾਂ ਅਤੇ ਸੀਨੀਅਰਜ਼ ਮੰਤਰੀ ਨਾਲ ਉਹਨਾਂ ਦੇ ਸੰਸਦੀ ਸਹਾਇਕ ਵੱਜੋਂ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹ ਹੈਲਥ, ਐਜੂਕੇਸ਼ਨ ਅਤੇ ਸੋਸ਼ਲ ਪਾਲਿਸੀ ਕਮੇਟੀ ਦੇ ਮੈਂਬਰ ਵੀ ਰਹੇ ਹਨ।
ਪ੍ਰੀਮਿਅਰ ਕੈਥਲੀਨ ਵਿਨ ਦੀ ਅਗਵਾਈ ਹੇਠ, ਉਨਟਾਰੀਓ ਲਿਬਰਲ ਪਾਰਟੀ ਸੂਬੇ ਦੇ ਵਾਸੀਆਂ ਲਈ ਕਈ ਬਿਹਤਰ ਸੇਵਾਵਾਂ ਲਿਆ ਰਹੀ ਹੈ। ਉਨਟਾਰੀਓ ਦੀ ਆਰਥਿਕ ਸਥਿਤੀ ਹੁਣ ਬਹੁਤ ਮਜਬੂਤ ਹੈ ਅਤੇ ਇਸ ਦਾ ਫਾਇਦਾ ਹਰ ਪਰਿਵਾਰ ਅਤੇ ਨਾਗਰਿਕ ਨੂੰ ਹੋਣਾ ਚਾਹੀਦਾ ਹੈ। ਇਸ ਲਈ ਲਿਬਰਲ ਪਾਰਟੀ ਉਨਟਾਰੀਓ ਸੂਬੇ ਨੂੰ ਬਿਹਤਰ ਬਣਾਉਣ ਲਈ 25 ਸਾਲ ਤੋਂ ਘੱਟ ਅਤੇ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਫ੍ਰੀ ਪ੍ਰਿਸਕ੍ਰਿਪਸ਼ਨ ਦੇ ਪਲਾਨ ਦਾ ਵਿਸਥਾਰ ਕਰ ਰਿਹੀ ਹੈ। 100,000 ਤੋਂ ਵੱਧ ਬੱਚਿਆਂ ਲਈ ਮੁਫ਼ਤ ਚਾਇਲਡ ਕੇਅਰ ਵੀ ਪ੍ਰਦਾਨ ਕੀਤੀ ਜਾਵੇਗੀ ਤਾਂ ਜੋ ਲੋਕਾਂ ਦਾ ਜੀਵਨ ਹੋਰ ਵੀ ਆਸਾਨ ਹੋ ਸਕੇ।
ਬਰੈਂਪਟਨ ਵੈਸਟ ਤੋਂ ਵਿੱਕ ਢਿੱਲੋਂ ਮੁੜ ਹੋਣਗੇ ਲਿਬਰਲ ਉਮੀਦਵਾਰ
RELATED ARTICLES

