0.9 C
Toronto
Tuesday, December 23, 2025
spot_img
Homeਕੈਨੇਡਾਅਸੀਸ ਮੰਚ ਟੋਰਾਂਟੋ ਵੱਲੋਂ ਕੀਤਾ ਗਿਆ ਗੁਰਮੀਤ ਕੜਿਆਲਵੀ ਦਾ ਸਨਮਾਨ

ਅਸੀਸ ਮੰਚ ਟੋਰਾਂਟੋ ਵੱਲੋਂ ਕੀਤਾ ਗਿਆ ਗੁਰਮੀਤ ਕੜਿਆਲਵੀ ਦਾ ਸਨਮਾਨ

ਬਰੈਂਪਟਨ: ਪੰਜਾਬੀ ਸਾਹਿਤ ਦੀ ਜਾਣੀ-ਪਛਾਣੀ ਹਸਤੀ, ਗੁਰਮੀਤ ਕੜਿਆਲਵੀ ਇਨ੍ਹੀਂ ਦਿਨੀਂ ਟਰਾਂਟੋ ਆਏ ਹੋਏ ਨੇ ਜਿੱਥੇ 19 ਜੂਨ ਨੂੰ ઑਅਸੀਸ ਮੰਚ ਟਰਾਂਟੋ਼ ਵੱਲੋਂ ਉਨ੍ਹਾਂ ਨਾਲ਼ ਇੱਕ ਬੈਠਕ ਰੱਖੀ ਗਈ। ਪਰਮਜੀਤ ਦਿਓਲ ਦੇ ਘਰ ਹੋਈ ਇਸ ਬੈਠਕ ਵਿੱਚ ਜਿੱਥੇ ਗੁਰਮੀਤ ਕੜਿਆਲਵੀ ਦੀਆਂ ਕਹਾਣੀਆਂ ਬਾਰੇ ਗੱਲਬਾਤ ਹੋਈ ਓਥੇ ਪੰਜਾਬੀ ਸਾਹਿਤ ਨਾਲ਼ ਸਬੰਧਤ ਹੋਰ ਵੀ ਬਹੁਤ ਸਾਰੇ ਨੁਕਤਿਆਂ ‘ਤੇ ਗੱਲਬਾਤ ਚੱਲਦੀ ਰਹੀ। ਉਪਰੰਤ, ਗੁਰਮੀਤ ਕੜਿਆਲਵੀ ਦੀ ਸਾਹਿਤਕ ਦੇਣ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ઑਅਸੀਸ ਮੰਚ ਟਰਾਂਟੋ਼ ਵੱਲੋਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ। ਇਸ ਸਮੇਂ ਵਰਿਆਮ ਸਿੰਘ ਸੰਧੂ, ਨਾਟਕਕਾਰ ਜਸਪਾਲ ਢਿੱਲੋਂ, ਹੀਰਾ ਰੰਧਾਵਾ, ਕੁਲਵਿੰਦਰ ਖਹਿਰਾ, ਬਲਬੀਰ ਕੌਰ ਸੰਘੇੜਾ, ਮਿੰਨੀ ਗਰੇਵਾਲ, ਇੰਡੀਆ ਤੋਂ ਆਏ ਕੁਲਵਿੰਦਰ ਕੰਵਲ, ਰੇਡੀਓ ਹੋਸਟ ਰਾਜ ਘੁੰਮਣ, ਕੰਵਲਜੀਤ ਢਿੱਲੋਂ, ਕੰਵਲਜੀਤ ਨੱਤ, ਪਰਮਜੀਤ ਢਿੱਲੋਂ, ਰਛਪਾਲ ਕੌਰ ਗਿੱਲ, ਰਿੰਟੂ ਭਾਟੀਆ, ਹਰਪਾਲ ਭਾਟੀਆ, ਸੁਰਿੰਦਰਜੀਤ ਕੌਰ ਗਰੇਵਾਲ, ਰਜਵੰਤ ਕੌਰ ਸੰਧੂ, ਇੰਦਰਜੀਤ ਕੌਰ ਢਿੱਲੋਂ, ਲਾਲ ਸਿੰਘ ਸੰਘੇੜਾ, ਰਾਣੋ ਸੱਗੂ, ਬਲਤੇਜ ਕੜਿਆਲ, ਆਦਿ ਸਾਹਿਤਕਾਰ ਤੇ ਸਾਹਿਤ ਪ੍ਰੇਮੀ ਹਾਜ਼ਰ ਸਨ। ਪਰਮਜੀਤ ਦਿਓਲ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ।

RELATED ARTICLES
POPULAR POSTS