Breaking News
Home / ਕੈਨੇਡਾ / ਐਲਗੋਮਾ ਯੂਨੀਵਰਿਸਟੀ ਨੇ ਵਿਦਿਆਰਥੀਆਂ ਦੇ ਸੁਰੱਖਿਆ-ਖਤਰੇ ਨੂੰ ਧਿਆਨ ਵਿੱਚ ਰੱਖਦਿਆਂ ਪ੍ਰੋਟੈਸਟ-ਖਾਤਮੇ ਦਾ ਦਿੱਤਾ ਸੱਦਾ

ਐਲਗੋਮਾ ਯੂਨੀਵਰਿਸਟੀ ਨੇ ਵਿਦਿਆਰਥੀਆਂ ਦੇ ਸੁਰੱਖਿਆ-ਖਤਰੇ ਨੂੰ ਧਿਆਨ ਵਿੱਚ ਰੱਖਦਿਆਂ ਪ੍ਰੋਟੈਸਟ-ਖਾਤਮੇ ਦਾ ਦਿੱਤਾ ਸੱਦਾ

ਬਰੈਂਪਟਨ, ਉਨਟਾਰੀਓ : ਬਰੈਂਪਟਨ ਐਲਗੋਮਾ ਯੂਨੀਵਰਸਿਟੀ ਕੈਂਪ ਵਿੱਚ ਪ੍ਰੋਟੈਸਟ ਸਬੰਧੀ ਅੱਗੇ ਲਿਖੇ ਅਨੁਸਾਰ ਅੱਪਡੇਟ ਜਾਰੀ ਕੀਤਾ ਹੈ। ਪ੍ਰੋਟੈਸਟ ਕਰਨ ਵਾਲ਼ਿਆਂ ਵੱਲੋਂ ਐਲਗੋਮਾ ਯੂਨੀਵਰਿਸਟੀ ਦੇ ਵਿਦਿਆਰਥੀਆਂ ਅਤੇ ਕਾਮਿਆਂ ਵਿਰੁੱਧ ਮਾਰਧਾੜ ਦੇ ਖਤਰੇ ਨੂੰ ਦੇਖਦਿਆਂ, ਐਲਗੋਮਾ ਯੂਨੀਵਰਸਿਟੀ ਸੱਦਾ ਦਿੰਦੀ ਹੈ ਕਿ ਕੈਂਪ ਵਿੱਚ ਕੀਤੇ ਜਾ ਰਹੇ ਪ੍ਰੋਟੈੱਸਟ ਨੂੰ ਖਤਮ ਕੀਤਾ ਜਾਵੇ ਤਾਂ ਕਿ ਅਮਨ ਸ਼ਾਂਤੀ ਬਣੀ ਰਹੇ।
ਉਹ ਲੋਕ ਜੋ ਐਲਗੋਮਾ ਯੂਨੀਵਰਸਿਟੀ ਦੇ ਵਿਦਿਆਰਥੀ ਹੀ ਨਹੀਂ ਪ੍ਰੋਟੈਸਟ ਦੀ ਅਗਵਾਈ ਕਰ ਰਹੇ ਹਨ। ਇਨ੍ਹਾਂ ਲੋਕਾਂ ਨੇ ਹੀ, ਜਿਨ੍ਹਾਂ ਦੀ ਅਗਵਾਈ ਮੌਂਟਰੀਅਲ ਯੂਥ ਸਟੂਡੈਂਟਸ ਔਰਗੇਨਾਈਜ਼ੇਸ਼ਨ (ਐਮ ਵਾਈ ਐਸ ਓ) ਨੇ ਹੋਰ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਇਸੇ ਤਰ੍ਹਾਂ ਦੇ ਪ੍ਰੋਟੈਸਟਾਂ ਦੀ ਬੀਤੇ ਦਿਨੀਂ ਕੀਤੀ ਹੈ।
ਐਲਗੋਮਾ ਯੂਨੀਵਰਸਿਟੀ ਅਤੇ ਪੀਲ ਪੁਲਿਸ ਨੂੰ ਇਹ ਰਿਪੋਰਟਾਂ ਮਿਲ਼ੀਆਂ ਹਨ ਕਿ ਪ੍ਰੋਟੈਸਟ ਕਰਨ ਵਾਲ਼ੇ ਧਮਕੀਆਂ ਦੇ ਰਹੇ ਹਨ ਕਿ ਉਹ ਵਿਦਿਆਰਥੀਆਂ ਉੱਤੇ ਸਰੀਰਕ ਤੌਰ ‘ਤੇ ਹਮਲੇ ਕਰਨਗੇ। ਜਿਸ ਵਿੱਚ ਸ਼ਾਮਲ ਹੈ ਮੌਖਿਕ ਲੜਾਈ ਝਗੜਾ, ਜੋ ਪਿਛਲੇ ਬੁੱਧਵਾਰ ਦੀ ਸ਼ਾਮ ਨੂੰ, ਯੂਨੀਵਰਸਿਟੀ ਸਟੂਡੈਂਟ ਯੂਨੀਅਨ (ਏ ਯੂ ਐੱਸ ਯੂ) ਵੱਲੋਂ ਮੂਵੀ ਨਾਈਟ ਦੇ ਪ੍ਰਬੰਧ ਪਿੱਛੋਂ ਕੀਤਾ ਗਿਆ। ਐਲਗੋਮਾ ਯੂਨੀਵਰਸਿਟੀ ਲਈ ਵਿਦਿਆਰਥੀਆਂ, ਸਟਾਫ ਤੇ ਫੈਕਲਟੀ ਦੀ ਸੁਰੱਖਿਆ ਅਤੇ ਤੰਦਰੁਸਤੀ ਪ੍ਰਮੁੱਖ ਤਰਜੀਹ ਹੈ। ਇਹ ਕਿਸੇ ਕੋਲ਼ ਵੀ ਅਧਿਕਾਰ ਨਹੀਂ ਹੈ ਕਿ ਉਹ ਦੂਸਰਿਆਂ ਨੂੰ ਅਸੁਰੱਖਿਅਤਾ ਦਾ ਭੈ ਖੜ੍ਹਾ ਕਰੇ। ਐਲਗੋਮਾ ਯੂਨੀਵਰਸਿਟੀ ਉਸ ਨੂੰ ਬਿਲਕੁੱਲ ਹੀ ਸਹਿਣ ਨਹੀਂ ਕਰੇਗੀ ਕਿ ਜੋ ਵੀ ਵਿਦਿਆਰਥੀਆਂ ਨੂੰ ਡਰਾਉਂਦਾ ਧਮਕਾਉਂਦਾ ਹੈ।
ਜਨਵਰੀ 3 ਤੋਂ ਲੈ ਕੇ ‘ਮਾਈਸੋ’ ਦੇ ਪ੍ਰੋਟੈਸਟ ਕਰਨ ਵਾਲ਼ੇ, ਜਿਨ੍ਹਾਂ ਨੂੰ ਨੌਜਵਾਨ ਸਪੋਰਟ ਨੈੱਟਵਰਕ ਔਰਗੇਨਾਜ਼ੀਰਾਂ ਦੀ ਸਹਿ (ਸਪੋਰਟ) ਹੈ, ਨੇ ਐਲਗੋਮਾ ਯੂਨੀਵਰਿਸਟੀ ਦੇ ਕੁੱਝ ਕੁ ਵਿਦਿਆਰਥੀਆਂ ਨੂੰ, ਕਿ ਜੇ ਉਹ ਪ੍ਰੋਟੈਸਟ ਕਰਨਗੇ ਤਾਂ ਉਨ੍ਹਾਂ ਨੂੰ ਚੰਗੇ ਗਰੇਡ ਦੁਆ ਦਿੱਤੇ ਜਾਣਗੇ, ਦੇ ਝੂਠੇ ਇਕਰਾਰ ਕਰਕੇ, ਹੱਡ ਚੀਰਵੀਂ ਠੰਡ ਵਿੱਚ, ਆਪਣੇ ਨਾਲ਼ ਕੁੱਲ ਸਮੇਂ ਲਈ ਜੁੜਨ ਖਾਤਰ ਰਾਜ਼ੀ ਕਰ ਲਿਆ ਹੈ। ਸੱਚ ਜਾਨਣਾ ਕਿ ਐਲਗੋਮਾ ਯੂਨੀਵਰਸਿਟੀ ਨੇ ਪ੍ਰੋਟੈਸਟ ਹੋਣ ਕਰਕੇ ਨਾ ਕਦੀ ਕਿਸੇ ਵਿਦਿਆਰਥੀ ਦੇ ਗਰੇਡ ਬਦਲੀ ਕੀਤੇ ਹਨ ਅਤੇ ਨਾ ਹੀ ਕਦੇ ਕਰੇਗੀ।
ਬਹੁਤਾਤ ਵਿੱਚ ਫੇਲ੍ਹ ਕਰਨ ਦੇ ਇਲਜ਼ਾਮ ਬਿਲਕੁੱਲ ਝੂਠੇ ਹਨ। 2023-2024 ਦੇ ਅਕਾਦਮਿਕ ਸਾਲ ਵਿੱਚ ਅੱਜ ਤੀਕਰ, ਇੰਟਰਨੈਸ਼ਨਲ ਅਤੇ ਡੋਮੈਸਟਿਕ ਵਿਦਿਆਰਥੀ ਐਲਗੋਮਾ ਯੂਨੀਵਰਸਿਟੀ ਦੇ ਲੈਕਚਰ ਕੋਰਸਾਂ ਵਿੱਚ ਲੱਗਭੱਗ ਇੱਕੋ ਜਿਹੀ ਉੱਚੀ ਗਿਣਤੀ ਵਿੱਚ ਪਾਸ ਹੋਏ ਹਨ। ਲੱਗਭੱਗ 93 ਪਰਸੈਂਟ ਡੋਮੈਸਟਿਕ ਵਿਦਿਆਰਥੀ ਅਤੇ 92 ਪਰਸੈਂਟ ਇੰਟਰਨੈਸ਼ਨਲ ਵਿਦਿਆਰਥੀ। ਐਲਗੋਮਾ ਯੂਨੀਵਰਸਿਟੀ ਦੇ ਹਰ ਇੱਕ ਉਸ ਵਿਦਿਆਰਥੀ ਨੂੰ, ਜਿਸ ਨੇ ਵੀ ਆਪਣੇ ਫੇਲ੍ਹ ਹੋਏ ਗਰੇਡ ਜਾਂ ਅਕਾਦਮਿਕ ਇਮਾਨਦਾਰੀ ਅਣਦੇਖੀ ਕਰਨ ਉੱਤੇ ਸਵਾਲ ਖੜ੍ਹਾ ਕੀਤਾ ਹੈ, ਇਕੱਲੇ-ਇਕੱਲੇ ਮਿਲ਼ ਕੇ ਉਸ ਦੇ ਨੰਬਰਾਂ ਨੂੰ ਚੰਗੀ ਤਰ੍ਹਾਂ ਸਮਝਾਉਣ ਦਾ ਯਕੀਨੀ ਯਤਨ ਕੀਤਾ ਗਿਆ ਹੈ। ਅਤੇ ਉਨ੍ਹਾਂ ਨੂੰ ਉਨ੍ਹਾਂ ਸਾਹਮਣੇ ਸਾਰੇ ਸੰਭਵ ਵਿਕਲਪਾਂ ਨੂੰ ਸਮਝਣ ਵਿੱਚ ਪੂਰੀ-ਪੂਰੀ ਸਹਾਇਤਾ ਕੀਤੀ ਗਈ ਹੈ। ਜਿਸ ਵਿੱਚ ਸ਼ਾਮਲ ਹੈ ਕਿ ਐਲਗੋਮਾ ਯੂਨੀਵਰਸਿਟੀ ਦੀਆਂ ਨੀਤੀਆਂ ਅਤੇ ਪ੍ਰਕਿਰਿਆਵਾਂ (ਪੌਲੀਸੀਆਂ) ਅਨੁਸਾਰ ਕਿ ਕਿਸੇ ਗਰੇਡ ਸਬੰਧੀ ਅਪੀਲ ਕਿਵੇਂ ਕੀਤੀ ਜਾ ਸਕਦੀ ਹੈ।
ਪਬਲਿਕ ਯੂਨੀਵਰਸਿਟੀ ਦੇ ਤੌਰ ‘ਤੇ, ਐਲਗੋਮਾ ਯੁਨੀਵਰਸਿਟੀ ਅਕਾਦਮਿਕ ਇਮਾਨਦਾਰੀ ਦੀਆਂ ਕਦਰਾਂ ਕੀਮਤਾਂ ਨੂੰ ਬਹੁਤ ਹੀ ਡੁੰਘਾਈ ਨਾਲ਼ ਧਿਆਨ ਵਿੱਚ ਰੱਖਦੀ ਹੈ। ਜਦੋਂ ਕਿ ਯੂਨੀਵਰਸਿਟੀ ਆਪਣੇ ਸਾਰੇ ਵਿਦਿਆਰਥੀਆਂ ਨੂੰ ਆਪਣੀ ਸਫਲਤਾ ਨੂੰ ਸਿਖਰ ਉੱਤੇ ਲੈ ਜਾਣ ਲਈ ਵਸੀਲਿਆਂ ਦੀ ਇੱਕ ਪੂਰੀ ਲੜੀ ਪਰਦਾਨ ਕਰਦੀ ਹੈ। ਇਹ ਵਿਦਿਆਰਥੀਆਂ ਦੀ ਆਪਣੀ ਹਿੰਮਤ ਅਤੇ ਮਿਹਨਤ ਹੈ ਕਿ ਉਹ ਪੂਰੀ ਲਗਨ ਨਾਲ਼ ਪੜ੍ਹਾਈ ਕਰਨ ਅਤੇ ਆਪਣੇ ਇਮਤਿਹਾਨਾਂ ਵਿੱਚ ਮਾਣਯੋਗ ਸਫਲਤਾ ਪ੍ਰਾਪਤ ਕਰਨ।”

 

Check Also

ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ

ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …