ਬੀਤੇ ਦਿਨੀਂ ਕੈਨੇਡਾ ਦੇ ਉੱਘੇ ਕਾਰੋਬਾਰੀ ਤੇ ਸਮਾਜ ਸੇਵੀ ਦਲਜੀਤ ਸਿੰਘ ਗੈਦੂ ਅਤੇ ਕੁਲਵੰਤ ਕੌਰ ਗੈਦੂ ਅਤੇ ਸਮੂਹ ਪਰਿਵਾਰ ਨੇ ਆਪਣੇ ਪਿੰਡ ਜੈ ਸਿੰਘ ਵਾਲਾ ਵਿਖੇ 11 ਨਵਜੰਮੀਆਂ ਬੱਚੀਆਂ ਦੀ ਪਹਿਲੀ ਲੋਹੜੀ ਪੂਰੇ ਰੀਤੀ ਰਿਵਾਜਾਂ ਨਾਲ ਮਨਾਈ। ਜਿਸ ਵਿੱਚ ਪਿੰਡ ਦੇ ਪਤਵੰਤੇ ਸੱਜਣ ਅਤੇ ਬੱਚੀਆਂ ਦੇ ਪਰਿਵਾਰ ਵੀ ਸ਼ਾਮਲ ਹੋਏ। ਭਾਦਸੋਂ (ਪਟਿਆਲਾ) ਦੇ ਉੱਘੇ ਸਮਾਜ ਸੇਵਕ ਤੇ ਕਾਰੋਬਾਰੀ ਭਗਵੰਤ ਸਿੰਘ ਮਨਕੂ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਜਰਨੈਲ ਸਿੰਘ ਮਠਾੜੂ (ਨਾਭਾ) ਇਸ ਸਮਾਗਮ ਦੇ ਵਿਸ਼ੇਸ ਮਹਿਮਾਨ ਸਨ।
ਇਸ ਮੌਕੇ ਗੈਦੂ ਪਰਿਵਾਰ ਵੱਲੋਂ ਨਵਜੰਮੀਆਂ ਬੱਚੀਆਂ ਨੂੰ ਗਰਮ ਸੂਟ, ਖਿਡੌਣੇ, ਮਾਵਾਂ ਨੂੰ ਗਰਮ ਸ਼ਾਲਾਂ ਨਾਲ ਸਨਮਾਨਿਤ ਕੀਤਾ ਗਿਆ। ਲੁਧਿਆਣਾ, ਜਲੰਧਰ ਅਤੇ ਮੋਗਾ ਤੋਂ ਪਹੁੰਚੀਆਂ ਟੀਮ ਮੈਂਬਰਾਂ ਨੇ ਲੋਹੜੀ ਸਬੰਧੀ ਲੋਕ ਬੋਲੀਆਂ, ਗਿੱਧਾ ਅਤੇ ਗੀਤ ਗਾ ਕੇ ਲੋਹੜੀ ਦੀ ਰਸਮ ਨੂੰ ਨਿਭਾਇਆ। ਇਸ ਮੌਕੇ ਮੋਗਾ ਤੋਂ ਦਵਿੰਦਰ ਕੌਰ ਪ੍ਰੀਤ, ਮਨਦੀਪ ਕੌਰ, ਜਸਵਿੰਦਰ ਕੌਰ, ਡਾ ਸਰਬਜੀਤ ਕੌਰ, ਜਸਵਿੰਦਰ ਕੌਰ ਜੱਸ, ਲੁਧਿਆਣਾ ਤੋਂ ਨਰਿੰਦਰ ਕੌਰ ਨੂਰੀ, ਗੁਰਵਿੰਦਰ ਕੌਰ ਗੁਰੀ, ਜਸਵਿੰਦਰ ਕੌਰ ਜੱਸੀ, ਗੁਰਲੀਨ ਕੌਰ ਅਤੇ ਜਲੰਧਰ ਤੋਂ ਸੋਨੀਆ ਭਾਰਤੀ ਅਤੇ ਸਾਹਿਬਾ ਜੇਟਲੀ ਅਤੇ ਪਿੰਡ ਜੈ ਸਿੰਘ ਵਾਲੇ ਤੋਂ ਗੁਰਮੇਲ ਸਿੰਘ ਗੈਦੂ, ਬਲਦੇਵ ਸਿੰਘ ਗੈਦੂ, ਲਛਮਣ ਸਿੰਘ, ਜੋਧ ਸਿੰਘ ਬਰਾੜ, ਬਲਰਾਜ ਸਿੰਘ ਬਰਾੜ, ਜੀਵਨ ਅਤੇ ਵੀਰੂ ਪਰਿਵਾਰਾਂ ਸਮੇਤ ਸ਼ਾਮਲ ਹੋਏ। ਸਟੇਜ ਦੀ ਕਾਰਵਾਈ ਮੈਡਮ ਪ੍ਰੋ. ਗੁਰਿੰਦਰ ਗੁਰੀ ਨੇ ਬਹੁਤ ਹੀ ਵਧੀਆ ਢੰਗ ਨਾਲ ਨਿਭਾਈ। ਮੁੱਖ ਮਹਿਮਾਨ ਭਗਵੰਤ ਸਿੰਘ ਮਨਕੂ ਨੇ ਗੈਦੂ ਪਰਿਵਾਰ ਵੱਲੋਂ ਕੀਤੇ ਜਾਂਦੇ ਲੋਕ ਭਲਾਈ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਦਲਜੀਤ ਸਿੰਘ ਗੈਦੂ ਅਤੇ ਕੁਲਵੰਤ ਕੌਰ ਗੈਦੂ ਨੂੰ ਵਧਾਈ ਦਿੰਦੇ ਹੋਏ ਅਪਣੇ ਆਪ ਨੂੰ ਇਸ ਵਿਸ਼ੇਸ਼ ਸਮਾਗਮ ਦਾ ਹਿੱਸਾ ਬਨਾਉਣ ‘ਤੇ ਦਿਲੋਂ ਧੰਨਵਾਦ ਵੀ ਕੀਤਾ। ਜਰਨੈਲ ਸਿੰਘ ਮਠਾੜੂ ਨੇ ਨਵਜੰਮੀਆਂ ਬੱਚੀਆਂ ਦੀ ਪਹਿਲੀ ਲੋਹੜੀ ਮਨਾਉਣ ਤੇ ਸਮੂਹ ਗੈਦੂ ਪਰਿਵਾਰ ਅਤੇ ਬੱਚੀਆਂ ਦੇ ਪਰਿਵਾਰਾਂ ਨੂੰ ਵੀ ਮੁਬਾਰਕਬਾਦ ਦਿੱਤੀ। ਅੰਤ ਵਿੱਚ ਗੈਦੂ ਪਰਿਵਾਰ ਵੱਲੋਂ ਆਏ ਪਿੰਡ ਦੇ ਸਾਰੇ ਪਤਵੰਤੇ ਸੱਜਣਾਂ ਅਤੇ ਬੱਚੀਆਂ ਦੇ ਪਰਿਵਾਰਾਂ ਦਾ ਉਹਨਾਂ ਦੇ ਗ੍ਰਹਿ ਵਿਖੇ ਆ ਕੇ ਲੋਹੜੀ ਮਨਾਉਣ ‘ਤੇ ਧੰਨਵਾਦ ਕੀਤਾ।
Check Also
ਬਹੁ-ਸੱਭਿਆਚਾਰਕ ਦੇਸ਼ ਕੈਨੇਡਾ ‘ਚ ਨਫ਼ਰਤ ਦੀ ਕੋਈ ਜਗ੍ਹਾ ਨਹੀਂ ਹੈ, ਆਓ ਸਾਰੇ ਮਿਲ ਕੇ ਇਸ ਨੂੰ ਦੂਰ ਕਰੀਏ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਅਨੇਕਤਾ ਵਿਚ ਏਕਤਾ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਹੈ। ਇੱਥੇ ਹਰ …