
ਜਯੋਤੀ ’ਤੇ ਪਾਕਿਸਤਾਨ ਲਈ ਜਾਸੂਸੀ ਕਰਨ ਦਾ ਹੈ ਆਰੋਪ
ਹਿਸਾਰ/ਬਿਊਰੋ ਨਿਊਜ਼ : ਪਾਕਿਸਤਾਨ ਲਈ ਜਾਸੂਸੀ ਕਰਨ ਦੇ ਆਰੋਪ ’ਚ ਗਿ੍ਰਫ਼ਤਾਰ ਹਰਿਆਣਾ ਦੀ ਯੂਟਿਊਬਰ ਜਯੋਤੀ ਮਲਹੋਤਰਾ ਨੂੰ ਅੱਜ ਵੀਰਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ’ਚ ਜਯੋਤੀ ਮਲਹੋਤਰਾ ਦਾ ਰਿਮਾਂਡ ਵਧਾਉਣ ਨੂੰ ਲੈ ਕੇ ਲਗਭਗ ਡੇਢ ਘੰਟਾ ਬਹਿਸ ਚੱਲੀ, ਜਿਸ ਤੋਂ ਬਾਅਦ ਹਿਸਾਰ ਪੁਲਿਸ ਨੂੰ ਜਯੋਤੀ ਮਲਹੋਤਰਾ ਦਾ ਚਾਰ ਦਿਨਾਂ ਲਈ ਹੋਰ ਰਿਮਾਂਡ ਮਿਲ ਗਿਆ। ਪੇਸ਼ੀ ਤੋਂ ਬਾਅਦ ਜਯੋਤੀ ਨੂੰ ਕਾਲੇ ਸ਼ੀਸ਼ਿਆਂ ਵਾਲੀ ਗੱਡੀ ’ਚ ਬਿਠਾ ਕੇ ਪੁਲਿਸ ਕੋਰਟ ’ਚੋਂ ਲੈ ਕੇ ਰਵਾਨਾ ਹੋ ਗਈ ਅਤੇ ਉਸ ਨੂੰ ਮੀਡੀਆ ਨਾਲ ਗੱਲਬਾਤ ਨਹੀਂ ਕਰਨ ਦਿੱਤੀ ਗਈ। ਜ਼ਿਕਰਯੋਗ ਹੈ ਕਿ ਲੰਘੀ 16 ਮਈ ਨੂੰ ਜਯੋਤੀ ਮਲਹੋਤਰਾ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਆਰੋਪ ’ਚ ਗਿ੍ਰਫ਼ਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ 5 ਦਿਨਾਂ ਦੇ ਰਿਮਾਂਡ ਦੌਰਾਨ ਹਿਸਾਰ ਪੁਲਿਸ ਤੋਂ ਇਲਾਵਾ ਐਨਆਈਏ, ਮਿਲਟਰੀ ਇੰਟੈਲੀਜੈਂਸੀ ਅਤੇ ਆਈਬੀ ਵਰਗੀਆਂ ਏਜੰਸੀਆਂ ਨੇ ਜਯੋਤੀ ਮਲਹੋਤਰਾ ਕੋਲੋਂ ਪੁੱਛਗਿੱਛ ਕੀਤੀ ਸੀ।

