-2 C
Toronto
Sunday, December 7, 2025
spot_img
Homeਭਾਰਤਨਰਿੰਦਰ ਮੋਦੀ ਸਰਕਾਰ ਦਾ 8 ਮਹੀਨਿਆਂ ’ਚ 6ਵਾਂ ਰੋਜ਼ਗਾਰ ਮੇਲਾ

ਨਰਿੰਦਰ ਮੋਦੀ ਸਰਕਾਰ ਦਾ 8 ਮਹੀਨਿਆਂ ’ਚ 6ਵਾਂ ਰੋਜ਼ਗਾਰ ਮੇਲਾ

ਪ੍ਰਧਾਨ ਮੰਤਰੀ ਨੇ 70 ਹਜ਼ਾਰ ਤੋਂ ਜ਼ਿਆਦਾ ਕਰਮੀਆਂ ਨੂੰ ਦਿੱਤੇ ਨਿਯੁਕਤੀ ਪੱਤਰ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਅੱਜ ਮੰਗਲਵਾਰ ਨੂੰ 20 ਤੋਂ ਜ਼ਿਆਦਾ ਸੂਬਿਆਂ ਵਿਚ 43 ਸਥਾਨਾਂ ’ਤੇ ਕੇਂਦਰ ’ਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਛੇਵੇਂ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਵਿਚ 70 ਹਜ਼ਾਰ ਤੋਂ ਜ਼ਿਆਦਾ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ 10.30 <:10.30਼ ਵਜੇ ਵੀਡੀਓ ਕਾਨਫਰਸਿੰਗ ਦੇ ਜ਼ਰੀਏ ਇਸ ਸਮਾਗਮ ਨਾਲ ਜੁੜੇ। ਛੇ ਕੇਂਦਰੀ ਮੰਤਰੀ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਇਸ ਰੋਜ਼ਗਾਰ ਮੇਲੇ ਨਾਲ ਜੁੜੇ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਚੇਨਈ ਤੋਂ ਅਤੇ ਮਹਿਲਾ ਐਂਡ ਬਾਲ ਵਿਕਾਸ ਮੰਤਰੀ ਸਿਮਰਤੀ ਇਰਾਨੀ ਲਖਨਊ ਤੋਂ ਇਸ ਰੋਜ਼ਗਾਰ ਮੇਲੇ ਨਾਲ ਜੁੜੇ। ਇਸੇ ਤਰ੍ਹਾਂ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਜੋਧਪੁਰ ਤੋਂ ਅਤੇ ਰੋਡ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਗਪੁਰ ਤੋਂ ਸਮਾਗਮ ਦਾ ਹਿੱਸਾ ਬਣੇ। ਉਦਯੋਗ ਮੰਤਰੀ ਮਹੇਂਦਰ ਨਾਥ ਪਾਂਡੇ ਵਾਰਾਣਸੀ ਤੋਂ ਅਤੇ ਕੇਂਦਰੀ ਮੰਤਰੀ ਜੀ. ਕਿਸ਼ਨ ਰੈਡੀ ਸਿਕੰਦਰਾਬਾਦ ਤੋਂ ਇਸ ਰੋਜ਼ਗਾਰ ਮੇਲੇ ਨਾਲ ਜੁੜੇ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 22 ਅਕਤੂਬਰ 2022 ਨੂੰ ਦੇਸ਼ ਦੇ ਨੌਜਵਾਨਾਂ ਨੂੰ 2023 ਦੇ ਅਖੀਰ ਤੱਕ 10 ਲੱਖ ਸਰਕਾਰੀ ਨੌਕਰੀਆਂ ਦੇਣ ਦੇ ਉਦੇਸ਼ ਨਾਲ ਰੋਜ਼ਗਾਰ ਮੇਲੇ ਦਾ ਪਹਿਲਾ ਚਰਣ ਸ਼ੁਰੂ ਕੀਤਾ ਸੀ। ਹੁਣ ਤੱਕ ਉਹ 4 ਲੱਖ 33 ਹਜ਼ਾਰ ਤੋਂ ਜ਼ਿਆਦਾ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇ ਚੁੱਕੇ ਹਨ। ਧਿਆਨ ਰਹੇ ਕਿ ਪਹਿਲਾ ਰੋਜ਼ਗਾਰ ਮੇਲਾ 22 ਅਕਤੂਬਰ 2022 ਨੂੰ ਅਤੇ ਦੂਜਾ ਰੋਜ਼ਗਾਰ ਮੇਲਾ 22 ਨਵੰਬਰ 2022 ਨੂੰ ਆਯੋਜਿਤ ਕੀਤਾ ਗਿਆ ਸੀ। ਇਸੇ ਤਰ੍ਹਾਂ ਤੀਜਾ ਰੋਜ਼ਗਾਰ ਮੇਲਾ 20 ਜਨਵਰੀ 2023 ਨੂੰ ਅਤੇ ਚੌਥਾ 13 ਅਪ੍ਰੈਲ 2023 ਨੂੰ ਆਯੋਜਿਤ ਕੀਤਾ ਗਿਆ ਸੀ। ਇਸੇ ਦੌਰਾਨ ਪੰਜਵਾਂ ਰੋਜ਼ਗਾਰ ਮੇਲਾ 16 ਮਈ 2023 ਅਤੇ ਛੇਵਾਂ ਰੋਜ਼ਗਾਰ ਮੇਲਾ ਅੱਜ 13 ਜੂਨ 2023 ਨੂੰ ਆਯੋਜਿਤ ਕੀਤਾ ਗਿਆ।

 

RELATED ARTICLES
POPULAR POSTS