ਬੋਸਟਨ : ਬਿਨਾਂ ਤਰੀਕ ਤੋਂ ਲਿਖੇ ਮਹਾਤਮਾ ਗਾਂਧੀ ਦੇ ਚਰਖੇ ਦੀ ਮਹੱਤਤਾ ਨੂੰ ਦਰਸਾਉਂਦੇ ਖ਼ਤ ਦੀ ਨਿਲਾਮੀ ਬੋਸਟਨ ਵਿਖੇ 6358 ਅਮਰੀਕੀ ਡਾਲਰਾਂ ਵਿੱਚ ਹੋਈ। ਇਹ ਜਾਣਕਾਰੀ ਅਮਰੀਕਾ ਆਧਾਰਤ ਏਜੰਸੀ ਆਰ ਆਰ ਆਕਸ਼ਨ ਨੇ ਦਿੱਤੀ। ਯਸ਼ਵੰਤ ਸਿੰਘ ਨਾਂ ਦੇ ਵਿਅਕਤੀ ਨੂੰ ਗੁਜਰਾਤੀ ਭਾਸ਼ਾ ਵਿੱਚ ਲਿਖੇ ਇਸ ਪੱਤਰ ਦੇ ਹੇਠਾਂ ਮਹਾਤਮਾ ਗਾਂਧੀ ਦੇ ਹਸਤਾਖ਼ਰ ਹਨ। ਇਹ ਜਾਣਕਾਰੀ ਨਿਲਾਮੀ ਘਰ ਵੱਲੋਂ ਜਾਰੀ ਇਕ ਬਿਆਨ ਵਿੱਚ ਦਿੱਤੀ ਗਈ। ਗਾਂਧੀ ਨੇ ਇਸ ਖ਼ਤ ਵਿੱਚ ਲਿਖਿਆ ਸੀ ਜਿਸ ਦੀ ਅਸੀਂ ਉਮੀਦ ਕਰਦੇ ਸਾਂ ਉਹੀ ਹੋਇਆ। ਚਰਖੇ ਬਾਰੇ ਉਨ੍ਹਾਂ ਦਾ ਇਸ ਖ਼ਤ ਵਿੱਚ ਕੀਤਾ ਖੁਲਾਸਾ ਅਸਾਧਾਰਣ ਰੂਪ ਵਿੱਚ ਮਹੱਤਵਪੂਰਨ ਹੈ ਕਿਉਂਕਿ ਉਨ੍ਹਾਂ ਨੇ ਇਸ ਨੂੰ ਭਾਰਤੀ ਮੁਹਿੰਮ ਵਿੱਚ ਵਿੱਤੀ ਅਜ਼ਾਦੀ ਦੇ ਤੌਰ ‘ਤੇ ਅਪਣਾਇਆ ਸੀ। ਉਨ੍ਹਾਂ ਸਮੂਹ ਭਾਰਤੀਆਂ ਨੂੰ ਬਰਤਾਨੀਆ ਦੇ ਬਣੇ ਹੋਏ ਕੱਪੜਿਆਂ ਦੀ ਦੀ ਥਾਂ ਖ਼ਾਦੀ ਦੇ ਬਣੇ ਹੋਏ ਕੱਪੜਿਆਂ ਦੀ ਵਰਤੋਂ ਕਰਨ ਲਈ ਕਿਹਾ ਸੀ। ਉਨ੍ਹਾਂ ਕਿਹਾ, ”ਆਪ ਚਰਖਾ ਕੱਤੋ, ਖਾਦੀ ਦੇ ਕੱਪੜੇ ਬਣਾਉ ਅਤੇ ਉਸ ਨੂੰ ਅਪਣਾਉ।”
Check Also
1984 ਸਿੱਖ ਕਤਲੇਆਮ ਮਾਮਲੇ ’ਚ ਸੱਜਣ ਕੁਮਾਰ ਖਿਲਾਫ਼ ਫੈਸਲਾ ਟਲਿਆ
ਅਗਲੀ ਸੁਣਵਾਈ ਦੌਰਾਨ ਅਦਾਲਤ 16 ਦਸੰਬਰ ਨੂੰ ਸੁਣਾਏਗੀ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਸਿੱਖ …