ਬੈਂਗਲੁਰੂ ’ਚ ਦੋ ਵਿਦੇਸ਼ੀ ਵਿਅਕਤੀਆਂ ’ਚ ਓਮੀਕਰੋਨ ਦੇ ਲੱਛਣ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਕਰੋਨਾ ਦਾ ਨਵਾਂ ਵੈਰੀਐਂਟ ਓਮੀਕਰੋਨ ਭਾਰਤ ਵਿਚ ਵੀ ਪਹੁੰਚ ਗਿਆ ਹੈ ਅਤੇ ਇਸਦੇ ਦੋ ਮਰੀਜ਼ ਬੈਂਗੂਲੁਰੂ ਵਿਚ ਮਿਲੇ ਹਨ। ਇਨ੍ਹਾਂ ਵਿਚੋਂ ਇਕ ਦੀ ਉਮਰ 46 ਸਾਲ ਅਤੇ ਦੂਜੇ ਦੀ ਉਮਰ 66 ਸਾਲ ਹੈ। ਜ਼ਿਕਰਯੋਗ ਹੈ ਇਹ ਦੋਵੇਂ ਵਿਅਕਤੀ ਵਿਦੇਸ਼ੀ ਹਨ। ਸਿਹਤ ਮੰਤਰਾਲੇ ਦੇ ਜਾਇੰਟ ਸੈਕਟਰੀ ਲਵ ਅਗਰਵਾਲ ਨੇ ਇਸਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਦੇ ਨਵੇਂ ਵੈਰੀਐਂਟ ਓਮੀਕਰੋਨ ਦੇ ਤੇਜ਼ੀ ਨਾਲ ਫੈਲਣ ਦਾ ਸ਼ੱਕ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਓਮੀਕਰੋਨ ਦੇ ਹੁਣ ਤੱਕ 29 ਦੇਸ਼ਾਂ ਵਿਚ ਕੇਸ ਮਿਲ ਚੁੱਕੇ ਹਨ।
ਉਧਰ ਦੂਜੇ ਪਾਸੇ ਦੱਖਣੀ ਅਫਰੀਕਾ ਵਿਚ ਕਰੋਨਾ ਦੇ ਨਵੇਂ ਮਾਮਲੇ ਇਕ ਦਿਨ ਵਿਚ ਦੁੱਗਣੇ ਹੋ ਗਏ ਹਨ। ਇਸ ਤੋਂ ਬਾਅਦ ਦੱਖਣੀ ਅਫਰੀਕਾ ਦੀ ਸਰਕਾਰ ’ਤੇ ਦਬਾਅ ਵਧ ਗਿਆ ਹੈ ਕਿ ਉਹ ਬਿਨਾ ਵੈਕਸੀਨ ਵਾਲੇ ਲੋਕਾਂ ’ਤੇ ਰੋਕ ਲਗਾਏ, ਤਾਂ ਕਿ ਤੈਅ ਸੰਖਿਆ ਤੋਂ ਜ਼ਿਆਦਾ ਐਨਵੈਕਸੀਨੇਟਿਡ ਵਿਅਕਤੀ ਇਕ ਜਗ੍ਹਾ ’ਤੇ ਇਕੱਠੇ ਨਾ ਹੋ ਸਕਣ। ਇਸੇ ਦੌਰਾਨ ਨਵੇਂ ਵੈਰੀਐਂਟ ਦਾ ਅਮਰੀਕਾ ਵਿਚ ਵੀ ਪਹਿਲਾ ਮਾਮਲਾ ਕੈਲੀਫੋਰਨੀਆ ’ਚ ਸਾਹਮਣੇ ਆਇਆ ਹੈ, ਜਿਸ ਦੀ ਪੁਸ਼ਟੀ ਯੂਐਸ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਕਰ ਦਿੱਤੀ ਹੈ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …