-9.7 C
Toronto
Thursday, February 26, 2026
spot_img
Homeਭਾਰਤਉਦੈਪੁਰ ਹੱਤਿਆ ਮਾਮਲੇ ’ਚ ਕੇਂਦਰ ਨੇ ਜਾਂਚ ਐੱਨਆਈਏ ਨੂੰ ਸੌਂਪੀ

ਉਦੈਪੁਰ ਹੱਤਿਆ ਮਾਮਲੇ ’ਚ ਕੇਂਦਰ ਨੇ ਜਾਂਚ ਐੱਨਆਈਏ ਨੂੰ ਸੌਂਪੀ

ਹਿੰਦੂ ਸੰਗਠਨਾਂ ਨੇ ਕਨੱਈਆ ਲਾਲ ਦੀ ਹੱਤਿਆ ਦੇ ਵਿਰੋਧ ’ਚ ਕੱਢੀ ਰੈਲੀ
ਨਵੀਂ ਦਿੱਲੀ/ਬਿਊਰੋ ਨਿਊਜ਼
ਰਾਜਸਥਾਨ ਦੇ ਉਦੈਪੁਰ ਵਿੱਚ ਪਿਛਲੇ ਦਿਨੀਂ ਇਕ ਦਰਜੀ ਕਨੱਈਆ ਲਾਲ ਦਾ ਬੇਰਹਿਮੀ ਨਾਲ ਸਿਰ ਕਲਮ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਹੱਤਿਆ ਨਾਲ ਜੁੜੇ ਮਾਮਲੇ ਦੀ ਜਾਂਚ ਕੇਂਦਰ ਸਰਕਾਰ ਨੇ ਕੌਮੀ ਜਾਂਚ ਏਜੰਸੀ (ਐੱਨਆਈਏ) ਨੂੰ ਸੌਂਪ ਦਿੱਤੀ ਹੈ। ਮੰਤਰਾਲੇ ਨੇ ਏਜੰਸੀ ਨੂੰ ਇਸ ਮਾਮਲੇ ਵਿੱਚ ਕਿਸੇ ਦਹਿਸ਼ਤੀ ਸੰਗਠਨ ਦੀ ਸ਼ਮੂਲੀਅਤ ਦਾ ਪਤਾ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਤੋਂ ਫੌਰੀ ਮਗਰੋਂ ਐੱਨਆਈਏ ਨੇ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂਏਪੀਏ) ਤਹਿਤ ਕੇਸ ਦਰਜ ਕਰਕੇ ਰਸਮੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਕਨੱਈਆ ਲਾਲ ਦੀ ਹੋਈ ਹੱਤਿਆ ਦੇ ਵਿਰੋਧ ਵਿਚ ਹਿੰਦੂ ਸੰਗਠਨਾਂ ਸਣੇ ਸਮੁੱਚੇ ਭਾਈਚਾਰਿਆਂ ਨੇ ਉਦੈਪੁਰ ਵਿਚ ਰੋਸ ਰੈਲੀ ਵੀ ਕੱਢੀ। ਵੱਖ-ਵੱਖ ਸੰਗਠਨਾਂ ਨੇ ਇਸ ਹੱਤਿਆ ਦੇ ਵਿਰੋਧ ਵਿਚ ਅੱਜ ਰਾਜਸਥਾਨ ਦੇ ਜੈਪੁਰ, ਉਦੈਪੁਰ, ਪਾਲੀ, ਕੋਟਾ, ਜਾਲੋਰ, ਜੈਸਲਮੇਰ ਅਤੇ ਕਰੌਲੀ ਜ਼ਿਲ੍ਹਿਆਂ ਦੇ ਕਈ ਸ਼ਹਿਰਾਂ ’ਚ ਬੰਦ ਦਾ ਐਲਾਨ ਵੀ ਕੀਤਾ ਹੋਇਆ ਸੀ। ਉਧਰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਉਦੈਪੁਰ ਵਿੱਚ ਦਿਨ-ਦਿਹਾੜੇ ਹੋਏ ਇਸ ਕਤਲ ਕੇਸ ਦੀ ਜਾਂਚ ਵਿੱਚ ਐਨ.ਆਈ.ਏ. ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।

 

RELATED ARTICLES
POPULAR POSTS