15.9 C
Toronto
Monday, July 20, 2026
spot_img
HomeਕੈਨੇਡਾFrontਭਾਰਤ ’ਚ ਮਹਿੰਗਾਈ ਦੀ ਮਾਰ

ਭਾਰਤ ’ਚ ਮਹਿੰਗਾਈ ਦੀ ਮਾਰ


ਅਨਾਜ, ਤੇਲ ਅਤੇ ਬਾਲਣ ਦੀਆਂ ਕੀਮਤਾਂ ਨੇ ਵਿਗਾੜਿਆ ਰਸੋਈ ਦਾ ਬਜਟ
ਨਵੀਂ ਦਿੱਲੀ/ਬਿਊਰੋ ਨਿਊਜ਼
ਆਮ ਜਨਤਾ ਅਤੇ ਕਾਰੋਬਾਰੀਆਂ ਨੂੰ ਵੱਡਾ ਝਟਕਾ ਦਿੰਦਿਆਂ ਭਾਰਤ ਵਿਚ ਥੋਕ ਮਹਿੰਗਾਈ ਦਰ ਲੰਘੇ ਮਈ ਮਹੀਨੇ ਵਿਚ ਛਾਲ ਮਾਰ ਕੇ 9.68 ਫੀਸਦੀ ’ਤੇ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਅਪਰੈਲ ਮਹੀਨੇ ਵਿਚ ਇਹ 8.26 ਫੀਸਦੀ ’ਤੇ ਸੀ। ਲੰਘੇ ਮਈ ਮਹੀਨੇ ਵਿਚ ਦਰਜ ਕੀਤੀ ਗਈ ਇਹ ਮਹਿੰਗਾਈ ਪਿਛਲੇ 43 ਮਹੀਨਿਆਂ ਵਿਚ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾਂ ਸਤੰਬਰ 2022 ਵਿਚ ਥੋਕ ਮਹਿੰਗਾਈ ਦਾ ਅੰਕੜਾ 10.70  ਫੀਸਦੀ ’ਤੇ ਪਹੁੰਚਿਆ ਸੀ। ਕੇਂਦਰੀ ਵਣਜ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਇਨ੍ਹਾਂ ਅੰਕੜਿਆਂ ਨੇ ਸਰਕਾਰ ਅਤੇ ਆਰਥਿਕ ਮਾਹਿਰਾਂ ਦੀ ਚਿੰਤਾ ਵਧਾ ਦਿੱਤੀ ਹੈ। ਆਰਥਿਕ ਮਾਹਿਰਾਂ ਮੁਤਾਬਕ ਮਹਿੰਗਾਈ ਵਧਣ ਦਾ ਮੁੱਖ ਕਾਰਨ ਰੋਜ਼ਾਨਾ ਦੀਆਂ ਲੋੜੀਂਦੀਆਂ ਵਸਤਾਂ ਅਤੇ ਫਿਊਲ ਦੀਆਂ ਕੀਮਤਾਂ ਵਿਚ ਹੋਇਆ ਭਾਰੀ ਵਾਧਾ ਹੈ। ਇਸ ਤੋਂ ਇਲਾਵਾ ਅਨਾਜ ਅਤੇ ਖਾਣ ਵਾਲੇ ਤੇਲ ਵੀ ਮਹਿੰਗੇ ਹੋਏ ਹਨ। ਜੇਕਰ ਆਉਣ ਵਾਲੇ ਦਿਨਾਂ ਵਿਚ ਸਥਿਤੀ ਆਮ ਵਾਂਗ ਨਾ ਹੋਈ ਤਾਂ ਮਹਿੰਗਾਈ ਦਾ ਇਹ ਗਰਾਫ ਹੋਰ ਉਪਰ ਜਾ ਸਕਦਾ ਹੈ।

RELATED ARTICLES
POPULAR POSTS