Breaking News
Home / ਕੈਨੇਡਾ / Front / ਭਗਵੰਤ ਮਾਨ ਦਾ ਰਹਿਣ ਬਸੇਰਾ ਹੁਣ ਹੋਵੇਗਾ ਜਲੰਧਰ 

ਭਗਵੰਤ ਮਾਨ ਦਾ ਰਹਿਣ ਬਸੇਰਾ ਹੁਣ ਹੋਵੇਗਾ ਜਲੰਧਰ 

ਜਲੰਧਰ ਕੈਂਟ ’ਚ ਕਿਰਾਏ ਦਾ ਮਕਾਨ ਲੈ ਕੇ ਪਰਿਵਾਰ ਸਣੇ ਰਹਿਣਗੇ ਮੁੱਖ ਮੰਤਰੀ
ਜਲੰਧਰ/ਬਿਊਰੋ ਨਿਊਜ਼
ਪੰਜਾਬ ਵਿਚ ਲੋਕ ਸਭਾ ਚੋਣਾਂ ਦੌਰਾਨ ਮਿਸ਼ਨ 13-0 ਫੇਲ੍ਹ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸ਼ਾਖ ਦਾਅ ’ਤੇ ਲੱਗੀ ਹੋਈ ਹੈ। ‘ਆਪ’ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿਚੋਂ ਸਿਰਫ 3 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਇਸ ਤੋਂ ਬਾਅਦ ਹੁਣ ‘ਆਪ’ ਜਲੰਧਰ (ਪੱਛਮੀ)  ਵਿਧਾਨ ਸਭਾ ਹਲਕੇ ’ਤੇ ਹੋ ਰਹੀ ਜ਼ਿਮਨੀ ਚੋਣ ਜਿੱਤ ਕੇ ਆਪਣਾ ਅਕਸ਼ ਸੁਧਾਰ ਸਕਦੀ ਹੈ। ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਪਰਿਵਾਰ ਸਣੇ ਹੁਣ ਜਲੰਧਰ ਕੈਂਟ ਵਿਚ ਕਿਰਾਏ ਦਾ ਘਰ ਲੈ ਕੇ ਉੱਥੇ ਹੀ ਰਹਿਣਗੇ। ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਦੀ ਇਹ ਜਲੰਧਰ ’ਚ ਨਵੀਂ ਰਿਹਾਇਸ਼ ਸਿਰਫ ਜ਼ਿਮਨੀ ਚੋਣ ਤੱਕ ਨਹੀਂ ਸਗੋਂ 2027 ਦੀਆਂ ਵਿਧਾਨ ਸਭਾ ਚੋਣਾਂ ਤੱਕ ਰਹੇਗੀ। ਮੁੱਖ ਮੰਤਰੀ ਭਗਵੰਤ ਮਾਨ ਹਫਤੇ ਵਿਚ 3 ਦਿਨ ਇਸ ਰਿਹਾਇਸ਼ ’ਤੇ ਹੀ ਰਹਿਣਗੇ ਅਤੇ ਲੋਕਾਂ ਨਾਲ ਸੰਪਰਕ ਵਿਚ ਵੀ ਰਹਿਣਗੇ।

Check Also

‘ਆਪ’ ਸਰਕਾਰ ਨੇ ਬਜਟ ਦੀ ਕੀਤੀ ਤਾਰੀਫ ਅਤੇ ਵਿਰੋਧੀਆਂ ਨੇ ਬਜਟ ਨੂੰ ਭੰਡਿਆ

ਬਾਜਵਾ ਨੇ ਕਿਹਾ : ਪੰਜਾਬ ਸਰਕਾਰ ਨੇ ਬਜਟ ’ਚ ਹਰ ਵਰਗ ਨੂੰ ਅਣਡਿੱਠ ਕੀਤਾ ਚੰਡੀਗੜ੍ਹ/ਬਿਊਰੋ …