ਡਾਕਟਰਾਂ ਕੋਲ ਸਲਾਹ ਲਈ ਪੁੱਜਣ ਲੱਗੇ ਮਾਪੇ, ਮਾਪੇ ਵੀ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖਣ : ਮਾਹਿਰ
ਪਟਿਆਲਾ/ਬਿਊਰੋ ਨਿਊਜ਼ : ਬਦਲਦੇ ਵਾਤਾਵਰਨ ਕਾਰਨ ਜਿੱਥੇ ਇਨਸਾਨ ਗੰਭੀਰ ਬਿਮਾਰੀਆਂ ਨਾਲ ਘਿਰਦਾ ਜਾ ਰਿਹਾ ਹੈ, ਉਥੇ ਹੀ ਹੁਣ ਬੱਚੇ ਵੀ ਇਕ ਨਵੀਂ ਵੱਖਰੀ ਕਿਸਮ ਦੀ ਬਿਮਾਰੀ ਦੀ ਜਕੜ ਵਿਚ ਆਉਣ ਲੱਗੇ ਹਨ। ਇਹ ਬਿਮਾਰੀ ਕਿਸੇ ਬੈਕਟੀਰੀਆ, ਮੱਛਰ ਜਾਂ ਵਾਇਰਸ ਨਾਲ ਨਹੀਂ ਫੈਲਦੀ, ਸਗੋਂ ਇਸ ਬਿਮਾਰੀ ਦੀ ਜੜ੍ਹ ‘ਮੋਬਾਇਲ ਫੋਨ’ ਹਨ। ਜਿਸ ਤੋਂ ਪੀੜਤ ਬੱਚਿਆਂ ਦੇ ਮਾਪੇ ਇਲਾਜ ਲਈ ਡਾਕਟਰ ਕੋਲ ਪੁੱਜਣ ਲੱਗੇ ਹਨ।
ਬੱਚਿਆਂ ਨੂੰ ਪੂਰੀ ਨੀਂਦ ਨਾ ਆਉਣਾ, ਪਰਿਵਾਰਕ ਮੈਂਬਰਾਂ ਤੋਂ ਦੂਰੀ ਬਣਾ ਕੇ ਰੱਖਣਾ, ਚਿੜਚਿੜਾ ਰਹਿਣਾ ਆਦਿ ਲੱਛਣ ‘ਮੋਬਾਈਲਮੇਨੀਆ’ ਦੇ ਲੱਛਣ ਹਨ। ਇਨ੍ਹਾਂ ਸਮੱਸਿਆਵਾਂ ਨੂੰ ਲੈ ਕੇ ਹੀ ਵੱਡੀ ਗਿਣਤੀ ਮਾਪੇ ਮਾਹਰ ਡਾਕਟਰਾਂ ਕੋਲ ਪੁੱਜ ਰਹੇ ਹਨ। ਬੱਚੇ ਵਲੋਂ ਪੂਰਾ ਦਿਨ ਮੋਬਾਈਲ ਨਾਲ ਜੁੜੇ ਰਹਿਣ ਤੋਂ ਦੁਖੀ ਹੋਏ ਮਾਪੇ ਮਨੋਵਿਗਿਆਨੀ ਮਾਹਰਾਂ ਕੋਲ ਸਲਾਹ ਲੈਣ ਲਈ ਪੁੱਜਦੇ ਹਨ। ਇੱਥੇ ਸਥਿਤ ਸਰਕਾਰ ਰਾਜਿੰਦਰ ਹਸਪਤਾਲ ਵਿਚ ਵੀ ਅਜਿਹੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਮਨੋਰੋਗੀ ਵਿਭਾਗ ਦੇ ਡਾਕਟਰ ਕੋਲ ਪੁੱਜੀ ਇਕ ਔਰਤ ਵੀ ਆਪਣੇ 12 ਸਾਲਾ ਲੜਕੇ ਸਬੰਧੀ ਸਲਾਹ ਲੈਣ ਪੁੱਜੀ ਜਿਸ ਨੇ ਦੱਸਆ ਕਿ ਉਹਨਾਂ ਦਾ ਲੜਕਾ ਪੜ੍ਹਾਈ ਤੇ ਪਰਿਵਾਰ ਵੱਲ ਧਿਆਨ ਨਾ ਦੇ ਕੇ ਮੋਬਾਈਲ ‘ਚ ਰੁਝਿਆ ਰਹਿੰਦਾ ਹੈ। ਮੋਬਾਈਲ ਦੀ ਆਦਤ ਛੁਡਾਉਣ ਲਈ ਕੋਈ ਨਾ ਕੋਈ ਹੱਲ ਲੱਭਣ ਲਈ ਇੱਥੇ ਪੁੱਜੀ ਹਾਂ। ਦੱਸਣਯੋਗ ਹੈ ਕਿ ਦਿੱਲੀ ਸਥਿਤ ਏਮਜ਼ ਹਸਪਤਾਲ ਵਿਚ ਵੀ ‘ਇੰਟਰਨੈਟ ਡੀਐਡੀਕਸ਼ਨ ਕਲੀਨਿਕ’ ਦੀ ਸ਼ੁਰੂਆਤ ਹੋ ਚੁੱਕੀ ਹੈ ਪੀੜਤਾਂ ਨੂੰ ਦੇਖਦਿਆਂ ਕਲੀਨਿਕ ਜ਼ਿਲ੍ਹਾ ਪੱਧਰ ‘ਤੇ ਵੀ ਖੁੱਲ੍ਹ ਸਕਦੇ ਹਨ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …