14.5 C
Toronto
Wednesday, September 17, 2025
spot_img
Homeਪੰਜਾਬਰਾਣਾ ਗੁਰਜੀਤ ਦੇ ਝੂਠ ਹੋਣ ਲੱਗੇ ਉਜਾਗਰ

ਰਾਣਾ ਗੁਰਜੀਤ ਦੇ ਝੂਠ ਹੋਣ ਲੱਗੇ ਉਜਾਗਰ

ਮੁਲਾਜ਼ਮਾਂ ਦੀਆਂ ਕੰਪਨੀਆਂ ਤੋਂ ਲਿਆ ਕਰੋੜਾਂ ਦਾ ਕਰਜ਼ਾ
ਚੰਡੀਗੜ੍ਹ : ਪੰਜਾਬ ਦੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਭਾਵੇਂ ਇਹ ਦਾਅਵਾ ਕਰੀ ਜਾਣ ਕਿ ਰੇਤੇ ਦੀਆਂ ਖੱਡਾਂ ਦੇ ਠੇਕੇ ਲੈਣ ਵਾਲੇ ਉਸ ਦੇ ਸਾਬਕਾ ਮੁਲਾਜ਼ਮ ਸਨ ਪਰ ਨਾ ਸਿਰਫ਼ ਮੰਤਰੀ, ਸਗੋਂ ਉਨ੍ਹਾਂ ਦਾ ਪੂਰਾ ਪਰਿਵਾਰ ਅਜਿਹੀਆਂ ਚਾਰ ਕੰਪਨੀਆਂ ਨਾਲ ਕਾਰੋਬਾਰ ਕਰ ਰਿਹਾ ਹੈ, ਜਿਨ੍ਹਾਂ ਵਿੱਚ ਖ਼ਾਨਸਾਮਾ ਅਮਿਤ ਬਹਾਦੁਰ ਤੇ ਇਕ ਹੋਰ ਮੁਲਾਜ਼ਮ ਬਲਰਾਜ ਸਿੰਘ ਡਾਇਰੈਕਟਰ ਸਨ। ਜਾਣਕਾਰੀ ਮਿਲੀ ਹੈ ਕਿ ਰਾਣਾ ਗੁਰਜੀਤ ਨੇ ਇਨ੍ਹਾਂ ਕੰਪਨੀਆਂ ਤੋਂ ਕੁੱਲ 25 ਕਰੋੜ ਦਾ ਕਰਜ਼ਾ ਜਾਂ ਪੇਸ਼ਗੀਆਂ ਲਈਆਂ ਹਨ। ਇਸ ਸਬੰਧੀ ਰਿਪੋਰਟਾਂ ਪ੍ਰਕਾਸ਼ਤ ਹੋਣ ਉਤੇ ਰਾਣਾ ਗੁਰਜੀਤ ਸਿੰਘ ਨੇ ਦਾਅਵਾ ਕੀਤਾ ਸੀ ਕਿ ਖੱਡਾਂ ਦੇ ਠੇਕੇ ਲੈਣ ਵਾਲੇ ਉਸ ਦੇ ਸਾਬਕਾ ਮੁਲਾਜ਼ਮ ਸਨ। ਅਮਿਤ ਬਹਾਦੁਰ ਅਤੇ ਬਲਰਾਜ ਸਿੰਘ ਤਿੰਨ ਕੰਪਨੀਆਂ ‘ਫਲਾਅਲੈੱਸ ਟਰੇਡਰਜ਼ ਪ੍ਰਾਈਵੇਟ ਲਿਮਟਿਡ’, ‘ਸੈਂਚੁਰੀ ਐਗਰੋਜ਼ ਪ੍ਰਾਈਵੇਟ ਲਿਮੀਟਿਡ’ ਅਤੇ ‘ਆਰਜੇ ਟੈਕਸਫੈਬ ਪ੍ਰਾਈਵੇਟ ਲਿਮਟਿਡ’ ਦੇ ਸੰਯੁਕਤ ਡਾਇਰੈਕਟਰ ਸਨ, ਜਦੋਂ ਕਿ ਬਲਰਾਜ ਸਿੰਘ ‘ਰਾਣਾ ਸ਼ੂਗਰ ਤੇ ਪਾਵਰ ਪ੍ਰਾਈਵੇਟ ਲਿਮਟਿਡ’ ਦੇ ਡਾਇਰੈਕਟਰਾਂ ਵਿੱਚ ਵੀ ਸ਼ਾਮਲ ਸੀ। ਇਸ ਰਿਪੋਰਟ ਮਗਰੋਂ ਦੋਵਾਂ ਨੇ ‘ਆਰਜੇ ਟੈਕਸਫੈਬ ਪ੍ਰਾਈਵੇਟ ਲਿਮਟਿਡ’ ਨੂੰ ਛੱਡ ਕੇ ਬਾਕੀ ਸਾਰੀਆਂ ਕੰਪਨੀਆਂ ਤੋਂ ਅਸਤੀਫ਼ੇ ਦੇ ਦਿੱਤੇ। ਇਸ ਸਾਲ ਮਾਰਚ ਤੱਕ ਰਾਣਾ ਗੁਰਜੀਤ ‘ਫਲਾਅਲੈੱਸ ਟਰੇਡਰਜ਼’ ਦਾ 16.22 ਕਰੋੜ, ਆਰਜੇ ਟੈਕਸਫੈਬ ਦਾ 5.46 ਕਰੋੜ, ਸੈਂਚੁਰੀ ਐਗਰੋਜ਼ ਦਾ 1.75 ਕਰੋੜ ਅਤੇ ਰਾਣਾ ਸ਼ੂਗਰ ਤੇ ਪਾਵਰ ਪ੍ਰਾਈਵੇਟ ਲਿਮੀਟਿਡ ਦਾ 87 ਲੱਖ ਰੁਪਏ ਦਾ ਦੇਣਦਾਰ ਸੀ। ਰਾਣਾ ਗੁਰਜੀਤ ਦੀ ਪਤਨੀ ਰਾਜਬੰਸ ਕੌਰ, ਦੋ ਪੁੱਤਰਾਂ ਰਾਣਾ ਇੰਦਰਪ੍ਰਤਾਪ ਸਿੰਘ ਅਤੇ ਰਾਣਾ ਵੀਰ ਪ੍ਰਤਾਪ ਸਿੰਘ ਨੇ ਵੀ ਇਨ੍ਹਾਂ ਚਾਰਾਂ ਕੰਪਨੀਆਂ ਤੋਂ ਕਰੋੜਾਂ ਰੁਪਏ ਕਰਜ਼ ਵਜੋਂ ਲਏ।
ਬੱਚਿਆਂ ਦੀ ਮਾਨਸਿਕਤਾ ਕਮਜ਼ੋਰ ਕਰ ਰਿਹੈ ਮੋਬਾਇਲ : ਡਾ. ਦਮਨਜੀਤ
ਪੰਜਾਬੀ ਯੂਨੀਵਰਸਿਟੀ ਮਨੋਵਿਭਾਗ ਦੀ ਪ੍ਰੋਫੈਸਰ ਡਾ. ਦਮਨਜੀਤ ਕੌਰ ਸੰਧੂ ਦਾ ਕਹਿਣਾ ਹੈ ਕਿ ਅੱਜ ਦੀ ਪੀੜ੍ਹੀ ਲਈ ਮੋਬਾਈਲ  ਖਤਰਨਾਕ ਸਾਬਤ ਹੋ ਰਿਹਾ ਹੈ। ਲੋੜ ਤੋਂ ਵੱਧ ਮੋਬਾਈਲ ਦੀ ਵਰਤੋਂ ਬੱਚਿਆਂ ਤੇ ਨੌਜਵਾਨਾਂ ਨੂੰ ਮਾਨਸਿਕ ਤੌਰ ‘ਤੇ ਕਮਜ਼ੋਰ ਕਰ ਰਹੀ ਹੈ। ਬੱਚੇ ਆਪਣੇ ਪਰਿਵਾਰ ਜਾਂ ਬਾਹਰ ਖੇਡਣ ਦੀ ਬਜਾਏ ਮੋਬਾਈਲ ਗੇਮਜ਼ ਨੂੰ ਤਰਜੀਹ ਦੇ ਰਹੇ ਹਨ। ਇਸ ਲਈ ਮਾਪਿਆਂ ਨੂੰ ਬੱਚਿਆਂ ਦੀ ਜ਼ਿੱਦ ਪੁਗਾ ਕੇ ਮੋਬਾਈਲ ਦੇਣ ਦੀ ਬਜਾਏ ਖੁਦ ਵੀ ਬੱਚਿਆਂ ਨੂੰ ਸਮਾਂ ਦੇਣਾ ਚਾਹੀਦਾ ਹੈ।
ਬੱਚਿਆਂ ਨੂੰ ਮੋਬਾਇਲ ਤੋਂ ਦੂਰ ਰੱਖਣ ਮਾਪੇ : ਡਾ. ਪ੍ਰਭਦੀਪ
ਸਰਕਾਰੀ ਰਾਜਿੰਦਰ ਹਸਪਤਾਲ ਦੇ ਮਨੋਰੋਗ ਦੇ ਮਾਹਿਰ ਡਾ.ਪ੍ਰਭਦੀਪ ਸਿੰਘ ਨੇ ਦੱਸਆ ਕਿ ਉਹਨਾਂ ਕੋਲ ਅਜਿਹੇ ਮਾਪੇ ਪੁੱਜ ਰਹੇ ਹਨ, ਜਿਨ੍ਹਾਂ ਦੇ ਬੱਚੇ ਮੋਬਾਈਲ ਦੀ ਵਰਤੋਂ ਜ਼ਿਆਦਾ ਕਰ ਰਹੇ ਹਨ। ਇਸ ਸਬੰਧੀ ਮਾਪਿਆਂ ਤੇ ਬੱਚਿਆਂ ਦੀ ਸਾਇਕੋ ਥੈਰੇਪੀ ਕੀਤੀ ਜਾਂਦੀ ਹੈ, ਬੱਚਿਆਂ ਨੂੰ ਕੌਂਸਲਿੰਗ ਰਾਹੀਂ ਸਮਝਾਇਆ ਜਾਂਦਾ ਹੈ। ਡਾ. ਪ੍ਰਭਦੀਪ ਮੁਤਾਬਕ ਮੋਬਾਈਲ ਦੀ ਜ਼ਿਆਦਾ ਵਰਤੋਂ ਕਰਨ ਵਾਲੇ ਬੱਚਿਆਂ ਨੂੰ ਨੀਂਦ ਘੱਟ ਆਉਂਦੀ ਹੈ ਤੇ ਸੁਭਾਅ ਚਿੜਚਿੜਾ ਹੋ ਜਾਂਦਾ ਹੈ। ਇਸਦਾ ਸਿੱਧਾ ਅਸਰ ਪੜ੍ਹਾਈ ‘ਤੇ ਵੀ ਦੇਖਣ ਨੂੰ ਮਿਲਦਾ ਹੈ।

RELATED ARTICLES
POPULAR POSTS