Breaking News
Home / ਪੰਜਾਬ / ਟਿੱਕਰੀ ਮੋਰਚੇ ’ਚੋਂ ਵਾਪਸ ਪਰਤ ਰਹੀਆਂ ਬੀਬੀਆਂ ਨੂੰ ਟਰਾਲੇ ਨੇ ਦਰੜਿਆ – ਮਾਨਸਾ ਦੀਆਂ 3 ਬੀਬੀਆਂ ਦੀ ਗਈ ਜਾਨ

ਟਿੱਕਰੀ ਮੋਰਚੇ ’ਚੋਂ ਵਾਪਸ ਪਰਤ ਰਹੀਆਂ ਬੀਬੀਆਂ ਨੂੰ ਟਰਾਲੇ ਨੇ ਦਰੜਿਆ – ਮਾਨਸਾ ਦੀਆਂ 3 ਬੀਬੀਆਂ ਦੀ ਗਈ ਜਾਨ

ਮਾਨਸਾ/ਬਿਊਰੋ ਨਿਊਜ਼
ਦਿੱਲੀ ਦੇ ਟਿਕਰੀ ਬਾਰਡਰ ’ਤੇ ਪਕੌੜਾ ਚੌਕ ਵਿੱਚ ਅੱਜ ਸਵੇਰੇ ਕਿਸਾਨ ਅੰਦੋਲਨ ’ਚੋਂ ਘਰ ਪਰਤਣ ਲਈ ਆਟੋ ਰਿਕਸ਼ਾ ਦੀ ਉਡੀਕ ਕਰ ਰਹੀਆਂ 5 ਬੀਬੀਆਂ ਨੂੰ ਤੇਜ਼ ਰਫ਼ਤਾਰ ਟਿੱਪਰ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ। ਜਿਨ੍ਹਾਂ ਵਿੱਚੋਂ 3 ਬੀਬੀਆਂ ਦੀ ਮੌਤ ਹੋ ਗਈ ਹੈ ਅਤੇ 2 ਗੰਭੀਰ ਜ਼ਖ਼ਮੀ ਹੋ ਗਈਆਂ ਹਨ। ਇਹ ਸਾਰੀਆਂ ਬੀਬੀਆਂ ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਦਿਆਲੂ ਵਾਲੇ ਦੀਆਂ ਰਹਿਣ ਵਾਲੀਆਂ ਸਨ ਅਤੇ ਇਹ ਕਈ ਦਿਨਾਂ ਤੋਂ ਦਿੱਲੀ ਦੇ ਕਿਸਾਨ ਅੰਦੋਲਨ ਵਿਚ ਭਾਗ ਲੈਣ ਲਈ ਗਈਆਂ ਹੋਈਆਂ ਸਨ। ਮਿ੍ਰਤਕ ਮਹਿਲਾਵਾਂ ਵਿਚ ਅਮਰਜੀਤ ਕੌਰ, ਗੁਰਮੇਲ ਕੌਰ ਅਤੇ ਛਿੰਦਰ ਕੌਰ ਸ਼ਾਮਲ ਹਨ। ਜ਼ਖ਼ਮੀ ਮਹਿਲਾਵਾਂ ਗੁਰਮੇਲ ਕੌਰ ਅਤੇ ਹਰਜੀਤ ਕੌਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਕਿਸਾਨ ਆਗੂਆਂ ਨੇ ਮਿ੍ਰਤਕ ਮਹਿਲਾਵਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸੇ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੜਕ ਹਾਦਸੇ ਵਿਚ ਹੋਈ 3 ਮਹਿਲਾਵਾਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਕੈਪਟਨ ਅਮਰਿੰਦਰ ਨੇ ਵੀ ਪੀੜਤ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।

 

Check Also

ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ 6 ਦਸੰਬਰ ਨੂੰ ਦਿੱਲੀ ਕੂਚ ਕਰਨਗੀਆਂ

ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਸ਼ੰਭੂ ਬਾਰਡਰ ਤੋਂ …