5.7 C
Toronto
Friday, April 10, 2026
spot_img
Homeਪੰਜਾਬਸ਼ੂਟਿੰਗ ਵਿਸ਼ਵ ਕੱਪ 'ਚ ਭਾਰਤ ਨੇ ਹਾਸਲ ਕੀਤਾ ਪਹਿਲਾ ਸਥਾਨ

ਸ਼ੂਟਿੰਗ ਵਿਸ਼ਵ ਕੱਪ ‘ਚ ਭਾਰਤ ਨੇ ਹਾਸਲ ਕੀਤਾ ਪਹਿਲਾ ਸਥਾਨ

ਕੈਪਟਨ ਅਮਰਿੰਦਰ ਨੇ ਦਿੱਤੀ ਵਧਾਈ
ਚੰਡੀਗੜ੍ਹ/ਬਿਊਰੋ ਨਿਊਜ਼
ਨਵੀਂ ਦਿੱਲੀ ਵਿਖੇ ਹੋਏ ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈਡਰੇਸ਼ਨ ਵਰਲਡ ਕੱਪ ਵਿਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 15 ਗੋਲਡ, 9 ਸਿਲਵਰ, 6 ਬਰੌਨਜ਼ ਮੈਡਲ ਹਾਸਲ ਕਰਕੇ ਆਈ.ਐਸ.ਐਸ.ਐਫ. ਵਰਲਡ ਕੱਪ ਵਿਚ ਪਹਿਲਾ ਸਥਾਨ ਹਾਸਲ ਕੀਤਾ। ਜੋ ਹੁਣ ਤੱਕ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ। ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਸ਼ੂਟਰਾਂ ਨੂੰ ਵਧਾਈ ਦਿੰਦੇ ਹੋਏ ਟਵੀਟ ਕੀਤਾ। ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਭਾਰਤੀ ਸ਼ੂਟਰ ਅਜਿਹਾ ਪ੍ਰਦਰਸ਼ਨ ਟੋਕੀਓ ਉਲੰਪਿਕ ਵਿਚ ਜ਼ਰੂਰ ਦੁਹਰਾਉਣਗੇ ਤੇ ਵੱਧ ਤੋਂ ਵੱਧ ਮੈਡਲ ਹਾਸਲ ਕਰਨਗੇ।

 

RELATED ARTICLES
POPULAR POSTS