-2.4 C
Toronto
Sunday, December 28, 2025
spot_img
Homeਪੰਜਾਬਕੇਂਦਰ ਸਰਕਾਰ ਸਿੱਖ ਫੌਜੀਆਂ ਲਈ ਹੈਲਮਟ ਖਰੀਦਣ ਦੀ ਬਣਾ ਰਹੀ ਹੈ ਯੋਜਨਾ

ਕੇਂਦਰ ਸਰਕਾਰ ਸਿੱਖ ਫੌਜੀਆਂ ਲਈ ਹੈਲਮਟ ਖਰੀਦਣ ਦੀ ਬਣਾ ਰਹੀ ਹੈ ਯੋਜਨਾ

ਗਿਆਨੀ ਹਰਪ੍ਰੀਤ ਸਿੰਘ ਬੋਲੇ : ਹੈਲਮਟ ਪਹਿਨਾ ਕੇ ਸਿੱਖਾਂ ਦੀ ਪਹਿਚਾਣ ਖਤਮ ਕਰਨਾ ਚਾਹੁੰਦੀ ਹੈ ਕੇਂਦਰ ਸਰਕਾਰ
ਅੰਮਿ੍ਰਤਸਰ/ਬਿਊਰੋ ਨਿਊਜ਼ : ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਸਿੱਖ ਫੌਜੀਆਂ ਦੀ ਸੁਰੱਖਿਆ ਦੇ ਲਈ ਹੈਲਮਟ ਖਰੀਦਣ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਲਈ ਕੇਂਦਰ ਸਰਕਾਰ ਨੇ ਔਡਰ ਵੀ ਦਿੱਤੇ ਹਨ ਪ੍ਰੰਤੂ ਇਸ ’ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਖਤ ਇਤਰਾਜ਼ ਪ੍ਰਗਟ ਕੀਤਾ ਹੈ। ਜਥੇਦਾਰ ਨੇ ਕਿਹਾ ਕਿ ਦਸਤਾਰ ’ਤੇ ਕੁੱਝ ਵੀ ਪਹਿਨਣਾ ਸਿੱਖ ਮਰਿਆਦਾ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਸਿੱਖ ਦੇ ਸਿਰ ’ਤੇ ਸਜੀ ਦਸਤਾਰ ਸਿਰਫ਼ 5-6 ਮੀਟਰ ਦਾ ਕੱਪੜਾ ਨਹੀਂ ਹੈ। ਇਹ ਇਕ ਤਾਜ ਹੈ ਜੋ ਗੁਰੂ ਸਾਹਿਬਾਨਾਂ ਵੱਲੋਂ ਸਿੱਖਾਂ ਨੂੰ ਪਹਿਨਾਇਆ ਗਿਆ ਹੈ ਅਤੇ ਦਸਤਾਰ ਹੀ ਸਿੱਖਾਂ ਦੀ ਪਹਿਚਾਣ ਦਾ ਪ੍ਰਤੀਕ ਹੈ। ਇਸ ਪ੍ਰਤੀਕ ’ਤੇ ਕਿਸੇ ਤਰ੍ਹਾਂ ਦਾ ਵੀ ਹੈਲਮਟ ਪਹਿਨਣਾ ਸਿੱਖਾਂ ਦੀ ਪਹਿਚਾਣ ਨੂੰ ਖਤਮ ਕਰਨ ਦਾ ਇਕ ਕੋਝਾ ਯਤਨ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਸਿੱਖ ਪੰਥ ਵਿਚ ਟੋਪੀ ਪਹਿਨਣ ਦੀ ਮਨਾਹੀ ਹੈ, ਚਾਹੇ ਉਹ ਕੱਪੜੇ ਦੀ ਹੋਵੇ ਜਾਂ ਫਿਰ ਲੋਹੇ ਦੀ। ਉਨ੍ਹਾਂ ਕਿਹਾ ਕਿ ਕੁੱਝ ਸੰਸਥਾਵਾਂ ਵੀ ਇਸ ਨੂੰ ਪ੍ਰਮੋਟ ਕਰ ਰਹੀਆਂ ਜੋ ਕਿ ਮੰਦਭਾਗੀ ਗੱਲ ਹੈ। ਹੈਲਮਟ ਡੌਟ ਕੌਮ ਨਾਮੀ ਇਕ ਵੈਬਸਾਈਟ ਬਣਾ ਦਿੱਤੀ ਗਈ ਹੈ ਜੋ ਸਿੱਖਾਂ ਲਈ ਹੈਲਮਟ ਪ੍ਰਮੋਟ ਕਰ ਰਹੀ ਜੋ ਕਿ ਸਰਾਸਰ ਗਲਤ ਹੈ।

RELATED ARTICLES
POPULAR POSTS