2.2 C
Toronto
Wednesday, December 24, 2025
spot_img
HomeਕੈਨੇਡਾFrontਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੇੜੇ ਬਣੇਗਾ ‘ਦਰਸ਼ਨ ਰਿਜ਼ੌਰਟ’

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੇੜੇ ਬਣੇਗਾ ‘ਦਰਸ਼ਨ ਰਿਜ਼ੌਰਟ’

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੇੜੇ ਬਣੇਗਾ ‘ਦਰਸ਼ਨ ਰਿਜ਼ੌਰਟ’

300 ਮਿਲੀਅਨ ਪਾਕਿਸਤਾਨੀ ਰੁਪਇਆਂ ਨਾਲ ਤਿਆਰ ਹੋਵੇਗੀ ਦਰਸ਼ਨ ਰਿਜ਼ੌਰਟ ਦੀ ਪੰਜ ਮੰਜ਼ਿਲਾ ਇਮਾਰਤ

ਅੰਮਿ੍ਰਤਸਰ/ਬਿਊਰੋ ਨਿਊਜ਼ :


ਪਾਕਿਸਤਾਨ ਦੀ ਪੰਜਾਬ ਸਰਕਾਰ ਕਰਤਾਰਪੁਰ ਸਾਹਿਬ ’ਚ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਨੇੜੇ ਇਕ ਦਰਸ਼ਨ ਰਿਜ਼ੌਰਟ ਬਣਾਉਣ ਜਾ ਰਹੀ ਹੈ। ਇਸ ਰਿਜ਼ੌਰਟ ’ਚ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂ ਰੁਕ ਸਕਣਗੇ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰ ਸਕਣਗੇ। ਦਰਸ਼ਨ ਰਿਜ਼ੌਰਟ ਨੂੰ ਤਿਆਰ ਕਰਨ ਲਈ 300 ਮਿਲੀਅਨ ਪਾਕਿਸਤਾਨੀ ਰੁਪਏ ਖਰਚ ਕੀਤੇ ਜਾਣਗੇ ਅਤੇ ਇਸ ਇਮਾਰਤ ਦੀਆਂ ਪੰਜ ਮੰਜ਼ਿਲਾਂ ਹੋਣਗੀਆਂ। ਪਾਕਿਸਤਾਨੀ ਪੰਜਾਬ ਦੇ ਟੂਰਿਜ਼ਮ ਸੈਕਟਰੀ ਰਾਜਾ ਜਹਾਂਗੀਰ ਅਨਵਰ ਨੇ ਪਾਕਿਸਤਾਨੀ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ‘ਦਰਸਨ ਰਿਜ਼ੌਰਟ’ ਦੀ ਪੰਜ ਮੰਜ਼ਿਲਾ ਇਮਾਰਤ ਦਾ ਨਿਰਮਾਣ ਅਗਲੇ ਮਹੀਨੇ ਤੋਂ ਸ਼ੁਰੂ ਹੋ ਜਾਵੇਗਾ। ਇਹ ਯੋਜਨਾ ਦੁਨੀਆ ਭਰ ਤੋਂ ਆਉਣ ਵਾਲੇ ਸਿੱਖ ਸ਼ਰਧਾਲੂਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਉਲੀਕੀ ਗਈ ਹੈ। ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਇਸ ਪ੍ਰੋਜੈਕਟ ਨੂੰ ਸਾਲ 2024 ਦੇ ਅੰਤ ਤੱਕ ਪੂਰਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਸ ਪ੍ਰੋਜੈਕਟ ਦੀ ਫੰਡਿੰਗ ਪਾਕਿਸਤਾਨ ਦੀ ਪੰਜਾਬ ਸਰਕਾਰ ਵੱਲੋਂ ਕੀਤੀ ਜਾਵੇਗੀ। ਇਸ ਰਿਜ਼ੌਰਟ ’ਚ ਇਕ ਮਿੰਨੀ ਸਿਨੇਮਾ, ਇਕ ਜ਼ਿੰਮ ਅਤੇ 10 ਸੁਇਟ ਕਮਰੇ ਹੋਣਗੇ।

RELATED ARTICLES
POPULAR POSTS