Breaking News
Home / ਕੈਨੇਡਾ / Front / ਸੰਸਦ ਭਵਨ ਦੀ ਸੁਰੱਖਿਆ ਮਾਮਲੇ ’ਚ ਵਿਰੋਧੀ ਧਿਰਾਂ ’ਤੇ ਜਮ ਕੇ ਵਰ੍ਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਸੰਸਦ ਭਵਨ ਦੀ ਸੁਰੱਖਿਆ ਮਾਮਲੇ ’ਚ ਵਿਰੋਧੀ ਧਿਰਾਂ ’ਤੇ ਜਮ ਕੇ ਵਰ੍ਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਸੰਸਦ ਭਵਨ ਦੀ ਸੁਰੱਖਿਆ ਮਾਮਲੇ ’ਚ ਵਿਰੋਧੀ ਧਿਰਾਂ ’ਤੇ ਜਮ ਕੇ ਵਰ੍ਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਕਿਹਾ : ਕੁੱਝ ਪਾਰਟੀਆਂ ਸੰਸਦ ਦੀ ਸੁਰੱਖਿਆ ’ਚ ਸੰਨ੍ਹ ਵਾਲੀ ਘਟਨਾ ਦੀ ਕਰ ਰਹੀਆਂ ਨੇ ਹਮਾਇਤ

ਨਵੀਂ ਦਿੱਲੀ/ਬਿਊਰੋ ਨਿਊਜ਼ :

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਦ ਦੀ ਭਵਨ ਸੁਰੱਖਿਆ ’ਚ ਲੱਗੀ ਸੰਨ ਦੇ ਮਾਮਲੇ ’ਚ ਅੱਜ ਵਿਰੋਧੀ ਧਿਰਾਂ ’ਤੇ ਜਮ ਕੇ ਵਰ੍ਹੇ। ਭਾਜਪਾ ਸੰਸਦੀ ਦਲ ਦੀ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਨੇ ਵਿਰੋਧ ’ਚ ਹੀ ਬੈਠਣ ਦਾ ਮਨ ਬਣਾ ਲਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਤੰਤਰ ’ਚ ਭਰੋਸਾ ਕਰਨ ਵਾਲੇ ਹਰ ਵਿਅਕਤੀ ਨੂੰ ਸੰਸਦ ਭਵਨ ਦੇ ਵਿਹੜੇ ਦੀ ਸੁਰੱਖਿਆ ’ਚ ਲੱਗੀ ਸੰਨ ਦੀ ਨਿੰਦਾ ਕਰਨੀ ਚਾਹੀਦੀ ਹੈ ਪ੍ਰੰਤੂ ਕੁਝ ਪਾਰਟੀਆਂ ਸੁਰੱਖਿਆ ਕੁਤਾਹੀ ਮਾਮਲੇ ਦੀ ਇਕ ਤਰ੍ਹਾਂ ਨਾਲ ਹਮਾਇਤ ਕਰ ਰਹੀਆਂ ਹਨ। ਇਸ ਘਟਨਾ ਦੀ ਹਮਾਇਤ ਕਰਨ ਵਾਲੀਆਂ ਪਾਰਟੀਆਂ ਦਾ ਚਰਿੱਤਰ ਸੁਰੱਖਿਆ ਕੁਤਾਹੀ ਜਿੰਨਾ ਹੀ ਖਤਰਨਾਕ ਹੈ। ਧਿਆਨ ਰਹੇ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਸੰਸਦ ਸੁਰੱਖਿਆ ’ਚ ਕੁਤਾਹੀ ਦੇ ਲਈ ਬੇਰੁਜ਼ਗਾਰੀ ਅਤੇ ਮਹਿੰਗਾਈ ਨੂੰ ਜ਼ਿੰਮੇਵਾਰ ਦੱਸਿਆ ਸੀ। ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਨੂੰ ਸਮਝ ਨਹੀਂ ਆ ਰਹੀ ਕਿ ਲੋਕਤੰਤਰ ’ਚ ਭਰੋਸਾ ਕਰਨ ਵਾਲੀ ਕੋਈ ਪਾਰਟੀ ਕਿਸ ਤਰ੍ਹਾਂ ਇਸ ਘਟਨਾ ਨੂੰ ਸਹੀ ਦੱਸ ਸਕਦੀ ਹੈ। ਭਾਜਪਾ ਸੰਸਦੀ ਦਲ ਦੀ ਇਹ ਬੈਠਕ ਸੰਸਦ ਭਵਨ ਦੀ ਲਾਇਬਰੇਰੀ ਦੇ ਵਿਹੜੇ ’ਚ ਹੋਈ। ਇਸ ਮੀਟਿੰਗ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ-ਨਾਲ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਵੀ  ਸ਼ਾਮਲ ਹੋਏ।

Check Also

ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਧੀਆਂ 

ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਘਰੇਲੂ ਗੈਸ ਸਿਲੰਡਰ 50 ਰੁਪਏ ਮਹਿੰਗਾ ਹੋ ਗਿਆ ਹੈ। ਅੱਜ …