Breaking News
Home / ਸੰਪਾਦਕੀ / ਨਸ਼ਾ, ਸਿਆਸਤਅਤੇ ਪੁਲਿਸ ਦਾ ਗਠਜੋੜ!

ਨਸ਼ਾ, ਸਿਆਸਤਅਤੇ ਪੁਲਿਸ ਦਾ ਗਠਜੋੜ!

ਦੁਨੀਆ ‘ਚ ਅਜਿਹੀਆਂ ਕਈ ਮਿਸਾਲਾਂ ਮਿਲਦੀਆਂ ਹਨ, ਜਿੱਥੇ ਉਨਾਂ ਦੇਸ਼ਾਂ ਦੇ ਮੂਲਬਾਸ਼ਿੰਦਿਆਂ ਨੂੰ ਨਸ਼ਿਆਂ ਵਿਚਡਬੋ ਕੇ ਹਮੇਸ਼ਾਲਈਹਨੇਰੇ ਨਾਲਭਰੇ ਕਾਲੇ ਖੂਹ ਵਿਚ ਧੱਕ ਦਿੱਤਾ ਹੈ। ਅਜਿਹੀਆਂ ਕੌਮਾਂ ‘ਚ ਅਮਰੀਕਾ ਦੇ ਰੈੱਡਇੰਡੀਅਨਜ਼, ਆਸਟਰੇਲੀਆ ਦੇ ਏਬ੍ਰੋਚੀਨ, ਨਿਊਜ਼ੀਲੈਂਡ ਦੇ ਮਾਉਰੀ ਨਾਂਅ ਦੇ ਕਬੀਲੇ ਜ਼ਿਕਰਯੋਗ ਹਨ।ਵਿਸ਼ਵਹੈਲਥਆਰਗੇਨਾਈਜੇਸ਼ਨਵਲੋਂ ਪੰਜਾਬੀਆਂ ਸਬੰਧੀ ਦਿੱਤੀ ਗਈ ਚਿਤਾਵਨੀਪੰਜਾਬ ਕੌਮ ਦਾ ਇਸੇ ਰਸਤੇ ‘ਤੇ ਚੱਲਣ ਦਾਸੰਕੇਤ ਲੱਗਦਾ ਹੈ। ਜਿਸ ਵਿਚ ਕਿਹਾ ਗਿਆ ਹੈ, ”ਪੰਜਾਬੀਓ ਜਾਗ ਜਾਓ, ਤੁਹਾਡੀ ਐਕਸਪੇਰੀਡੇਟ ਆ ਗਈ ਹੈ।” ਇਸ ਤੋਂ ਵੱਡੀ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ? ਐਕਸਪੇਰੀਡੇਟ ਤਾਂ ਦਵਾਈਆਂ ‘ਤੇ ਲਿਖੀ ਹੁੰਦੀ ਹੈ। ਕਿਸੇ ਕੌਮ ਦੀਐਕਸਪੇਰੀਡੇਟਕਿਵੇਂ ਤੈਅ ਹੋ ਸਕਦੀਹੈ।ਸਿਹਤਮਾਹਰ ਇਸ ਚਿਤਾਵਨੀਦਾਵਖਿਆਨਕਰਦਿਆਂ ਕਹਿੰਦੇ ਹਨ ਕਿ ਅਸਲਵਿਚਨਸ਼ਿਆਂ ਦੀਮਾਤਰਾਜ਼ਿਆਦਾਲੈਣਨਾਲਪੰਜਾਬੀਆਂ ‘ਚ ‘ਸਪਰਮਕਾਊਂਟ’ ਘੱਟ ਹੋ ਜਾਂਦਾਹੈ। ਇਕ ਆਮਵਿਅਕਤੀਵਿਚ ਇਹ 60 ਮਿਲੀਅਨ ਹੁੰਦਾ ਹੈ, ਜੋ ਹੁਣ ਨਸ਼ਿਆਂ ਦੇ ਕਾਰਨਪੰਜਾਬੀਆਂ ਵਿਚ ਘੱਟ ਹੋ ਕੇ ਸਿਰਫ਼ 15 ਮਿਲੀਅਨਰਹਿ ਗਿਆ ਹੈ।
ਪਿਛਲੇ ਦਿਨਾਂ ਵਿਚਪੰਜਾਬਵਿਚਨਸ਼ਿਆਂ ਦੇ ਰੁਝਾਨ ਦਾਸਿਖ਼ਰ ਜਿਸ ਤਰਾਂ ਦੇ ਦੁਖਦਾਈ ਤਰੀਕੇ ਨਾਲਸਾਹਮਣੇ ਆਇਆ ਹੈ, ਸੱਚਮੁਚ ਉਹ ਦਿਲਕੰਬਾਊਹੈ।ਤਕਰੀਬਨ ਇਕ ਮਹੀਨੇ ‘ਚ 46 ਲੋਕਾਂ ਦੀ ਮੌਤ ਹੋਣਦੀਰਿਪੋਰਟ ਹੈ। ਪੰਜਾਬੀਆਂ ਨੂੰ ਨਸ਼ਿਆਂ ਵਿਚ ਡੁਬੋ ਕੇ ਹਮੇਸ਼ਾਲਈਕਾਲੇ ਹਨੇਰੇ ਖੂਹ ਵਿਚ ਧੱਕਣ ਵਿਚ ਪੁਲਿਸ ਵਰਗੀਸਰਕਾਰੀਅਤੇ ਸਮਾਜਦੀ ਸੁਰੱਖਿਆ ਦੀ ਜ਼ਿੰਮੇਵਾਰਫੋਰਸ’ਤੇ ਲੱਗ ਰਹੇ ਦਾਗ਼ਪ੍ਰੇਸ਼ਾਨੀ ਨੂੰ ਹੋਰ ਵਧਾਉਣ ਵਾਲੇ ਹਨ।
ਪਿਛਲੇ ਦਿਨਾਂ ਦੌਰਾਨ ਪੰਜਾਬ ‘ਚ ਨਸ਼ਿਆਂ ਦੇ ਮਾਮਲੇ ਦੇ ਭਖਣ ਤੋਂ ਬਾਅਦ ਬੇਸ਼ੱਕ ਕੈਪਟਨਅਮਰਿੰਦਰ ਸਿੰਘ ਦੀਕੈਬਨਿਟ ਨੇ ਨਸ਼ਾਤਸਕਰਾਂ ਨੂੰ ਫ਼ਾਂਸੀਦੀ ਸਜ਼ਾ ਦੇਣਸਬੰਧੀਕਾਨੂੰਨ ਬਣਾਉਣ ਲਈ ਕੇਂਦਰਸਰਕਾਰ ਨੂੰ ਸਿਫਾਰਿਸ਼ਭੇਜ ਕੇ ਨਸ਼ਿਆਂ ਦੇ ਰੁਝਾਨ ਪ੍ਰਤੀਆਪਣੀ ਗੰਭੀਰਤਾਦਾਪ੍ਰਗਟਾਵਾਕੀਤਾ ਹੈ ਪਰ ਜਿਸ ਤਰੀਕੇ ਨਾਲਨਸ਼ਿਆਂ ਦੀਤਸਕਰੀ ਦੇ ਮਾਮਲੇ ‘ਚ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਲੈ ਕੇ ਹੇਠਲੇ ਪੱਧਰ ਦੇ ਮੁਲਾਜ਼ਮਾਂ ਦੇ ਨਾਂਅ ਜੁੜ ਰਹੇ ਹਨ, ਉਸ ਨਾਲਹਾਲਤ’ਵਾੜ ਦੇ ਖੇਤ ਨੂੰ ਖਾਣ’ਵਾਲੇ ਨਜ਼ਰ ਆਉਣ ਲੱਗੇ ਹਨ।
ਪਿਛਲੇ ਹਫ਼ਤੇ ਕਪੂਰਥਲਾ ਦੇ ਇਕ ਨਸ਼ਾ ਛੁਡਾਊ ਕੇਂਦਰ ‘ਚ ਪੰਜਾਬ ਦੇ ਸਿਹਤਮੰਤਰੀਬ੍ਰਹਮਮਹਿੰਦਰਾਸਾਹਮਣੇ ਨਸ਼ਾਪੀੜਤ ਇਕ ਮੁਟਿਆਰ ਵਲੋਂ ਇਕ ਡੀ.ਐਸ.ਪੀ.’ਤੇ ਨਸ਼ਿਆਂ ਵਿਚਧਕੇਲਣ ਦੇ ਦੋਸ਼ ਲਗਾਉਣ ਤੋਂ ਬਾਅਦਪੰਜਾਬਸਰਕਾਰ ਨੂੰ ਭਾਰੀਫ਼ਜ਼ੀਹਤਦਾਸਾਹਮਣਾਕਰਨਾਪਿਆ। ਬੇਸ਼ੱਕ ਮੁੱਖ ਮੰਤਰੀਕੈਪਟਨਅਮਰਿੰਦਰ ਸਿੰਘ ਨੇ ਗੰਭੀਰਤਾਲੈਂਦਿਆਂ ਵਿਵਾਦਗ੍ਰਸਤਡੀ.ਐਸ.ਪੀ.ਦਲਜੀਤ ਸਿੰਘ ਢਿੱਲੋਂ ਨੂੰ ਫ਼ੌਰੀ ਤੌਰ ‘ਤੇ ਜਾਂਚ ਤੋਂ ਬਾਅਦ ਨੌਕਰੀ ਤੋਂ ਬਰਖ਼ਾਸਤਕਰ ਦਿੱਤਾ ਹੈ। ਉਸ ਤੋਂ ਬਾਅਦ ਮੋਗਾ ਜ਼ਿਲੇ ਦੇ ਐਸ.ਐਸ.ਪੀ. ਰਾਜਜੀਤ ਸਿੰਘ ਦਾਵੀਨਸ਼ਾਤਸਕਰੀ ਦੇ ਮਾਮਲਿਆਂ ‘ਚ ਨਾਂਅ ਜੁੜਨ ਕਾਰਨਤਬਦੀਲਕਰ ਦਿੱਤਾ। ਗੁਰਦਾਸਪੁਰ ਦੇ ਥਾਣਾ ਮੁਖੀ ਅਤੇ ਉਸ ਦੇ ਮੁਨਸ਼ੀ ‘ਤੇ ਨਸ਼ਾਤਸਕਰੀ ਦੇ ਦੋਸ਼ ਲੱਗਣ ਤੋਂ ਬਾਅਦਥਾਣਾ ਮੁਖੀ ਨੂੰ ਜਬਰੀ ਸੇਵਾਮੁਕਤੀ ਅਤੇ ਮੁਨਸ਼ੀ ਨੂੰ ਨੌਕਰੀ ਤੋਂ ਬਰਖ਼ਾਸਤਕਰ ਦਿੱਤਾ ਗਿਆ। ਇਸੇ ਤਰਾਂ ਪੰਜਾਬਸਰਕਾਰ ਨੇ ਪੰਜਾਬ ਪੁਲਿਸ ਸਮੇਤਸਰਕਾਰੀ ਮੁਲਾਜ਼ਮਾਂ ਦੇ ਡੋਪਟੈਸਟ ਕਰਵਾਉਣ ਦਾਵੀਐਲਾਨਕੀਤਾਹੈ। ਬੇਸ਼ੱਕ ਇਸ ਤਰਾਂ ਨਸ਼ਿਆਂ ਦੇ ਮਾਮਲੇ ‘ਚ ਵਿਵਾਦਗ੍ਰਸਤ ਕੁਝ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਖ਼ਿਲਾਫ਼ਸਖ਼ਤਕਾਰਵਾਈਕਰਕੇ ਪੰਜਾਬਸਰਕਾਰਵਲੋਂ ਇਹ ਸੁਨੇਹਾ ਦੇਣਦੀਕੋਸ਼ਿਸ਼ਕੀਤੀ ਗਈ ਹੈ ਕਿ ਉਹ ਨਸ਼ਾਤਸਕਰੀ ਨੂੰ ਰੋਕਣਲਈਸੰਜੀਦਾ ਹੈ ਅਤੇ ਕਿਸੇ ਵੀ ਪੱਧਰ ‘ਤੇ ਕਿਸੇ ਨਾਲਵੀ ਕੋਈ ਰਿਆਇਤਨਹੀਂ ਕੀਤੀ ਜਾ ਸਕਦੀ।ਪਰ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖ਼ਰਕਾਰ ਪੁਲਿਸ ਵਰਗੀਸਮਾਜਦੀ ਸੁਰੱਖਿਆ ਕਰਨਵਾਲੀਫ਼ੋਰਸ ਦੇ ਨਸ਼ਾਤਸਕਰਾਂ ਦੇ ਨਾਲ ਹੱਥ ਕਿਵੇਂ ਰਲੇ ਹਨ?
ਜਦੋਂ ਵੀਪੰਜਾਬ ‘ਚ ਨਸ਼ਿਆਂ ਦੀਤਸਕਰੀਦੀ ਗੱਲ ਹੁੰਦੀ ਹੈ ਤਾਂ ਨਸ਼ਾਤਸਕਰਾਂ ਨੂੰ ਪੁਲਿਸ ਅਤੇ ਸਿਆਸੀ ਨੇਤਾਵਾਂ ਵਲੋਂ ਸਰਪ੍ਰਸਤੀਦੇਣ ਦੇ ਮਾਮਲੇ ਸਾਹਮਣੇ ਆ ਜਾਂਦੇ ਹਨ।ਸਾਲ 2014 ਦੀਆਂ ਲੋਕਸਭਾਚੋਣਾਂ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਸਾਬਕਾਡੀ.ਜੀ.ਪੀ. ਜੇਲਾਂ ਨੇ ਨਸ਼ਾਤਸਕਰੀ ਦੇ ਮਾਮਲੇ ‘ਚ ਪੰਜਾਬ ਦੇ ਕਈ ਅਕਾਲੀਅਤੇ ਕਾਂਗਰਸੀਨੇਤਾਵਾਂ ਦੇ ਨਾਂਵਾਂ ਦਾ ਖ਼ੁਲਾਸਾ ਕੀਤਾ ਸੀ। ਇਸ ਤੋਂ ਇਲਾਵਾਸਾਬਕਾਅਕਾਲੀਮੰਤਰੀਬਿਕਰਮ ਸਿੰਘ ਮਜੀਠੀਆ’ਤੇ ਵੱਡੇ ਪੱਧਰ ‘ਤੇ ਨਸ਼ਾਤਸਕਰਾਂ ਨੂੰ ਸਰਪ੍ਰਸਤੀਦੇਣ ਦੇ ਕਥਿਤਦੋਸ਼ ਲੱਗੇ ਸਨ। ਕਿਸ ਸਿਆਸਤਦਾਨ’ਤੇ ਨਸ਼ਾਤਸਕਰੀ ਦੇ ਲੱਗੇ ਦੋਸ਼ਾਂ ਵਿਚਕਿੰਨੀ ਕੁ ਸੱਚਾਈ ਹੈ ਇਹ ਤਾਂ ਅਸੀਂ ਦਾਅਵਾਨਹੀਂ ਕਰਸਕਦੇ ਪਰ ਇਹ ਗੱਲ ਪੱਕੀ ਹੈ ਕਿ ਨਸ਼ਾਤਸਕਰੀਦਾਕੰਮ ਪੁਲਿਸ ਅਤੇ ਸਿਆਸਤਦਾਨਾਂ ਦੇ ਨਸ਼ਾਤਸਕਰਾਂ ਨਾਲ ਗਠਜੋੜ ਤੋਂ ਬਗ਼ੈਰਪੰਜਾਬਵਿਚਇੰਨੇ ਵੱਡੇ ਪੱਧਰ ‘ਤੇ ਨਹੀਂ ਚੱਲ ਸਕਦਾ, ਜਿੰਨਾ ਇਸ ਸਮੱਸਿਆ ਨੇ ਪੰਜਾਬ ਨੂੰ ਬਰਬਾਦਕਰ ਦਿੱਤਾ ਹੈ।ਪਿਛਲੀਅਕਾਲੀਸਰਕਾਰਵੇਲੇ ਵੀਜਦੋਂ ਨਸ਼ਿਆਂ ਦਾਮਾਮਲਾ ਵੱਡਾ ਸਿਆਸੀ ਮੁੱਦਾ ਬਣ ਗਿਆ ਤਾਂ ਪੰਜਾਬਸਰਕਾਰਵਲੋਂ ਨਸ਼ਿਆਂ ਖ਼ਿਲਾਫ਼ ਇਕ ਮੁਹਿੰਮ ਚਲਾਈ ਗਈ ਸੀ, ਉਸ ਵਿਚਵੀ ਇਹ ਗੱਲ ਵਾਰ-ਵਾਰ ਉਠੀ ਕਿ ਉਨਾਂ ਲੋਕਾਂ ਨੂੰ ਹੱਥ ਨਹੀਂ ਪਾਇਆ ਜਾ ਰਿਹਾਜਿਹੜੇ ਪੁਲਿਸ ਅਤੇ ਸਿਆਸੀ ਲੋਕਾਂ ਦੀਸ਼ਹਿ’ਤੇ ਨਸ਼ਿਆਂ ਦਾਕਾਰੋਬਾਰਅਤੇ ਸਪਲਾਈਕਰਰਹੇ ਹਨ।ਬਲਕਿਸਰਕਾਰਛੋਟੇ-ਮੋਟੇ ਨਸ਼ੇੜੀਆਂ, ਜੋ ਕਿ ਖ਼ੁਦ ਨਸ਼ਾਪੀੜਤਹਨ, ਨੂੰ ਗ੍ਰਿਫ਼ਤਾਰਕਰਕੇ ਜੇਲਾਂ ਵਿਚ ਡੱਕ ਕੇ ਅੰਕੜਿਆਂ ਦੀਖੇਡਵਿਚਨਸ਼ਿਆਂ ਦੇ ਖ਼ਾਤਮੇ ਦੇ ਦਾਅਵੇ ਕਰਦੀਰਹੀ।
ਦੋ ਸਾਲਪਹਿਲਾਂ ਪਠਾਨਕੋਟ ‘ਚ ਅੱਤਵਾਦੀ ਹਮਲੇ ਦੇ ਅੱਤਵਾਦੀਆਂ ਦੇ ਭਾਰਤ ‘ਚ ਦਾਖ਼ਲਹੋਣਸਬੰਧੀ ਜਾਂਚ-ਪੜਤਾਲ ਦੌਰਾਨ ਵੀ ਇਹ ਗੱਲ ਉਭਰੀ ਸੀ ਕਿ ਗੁਰਦਾਸਪੁਰ ਦਾਐਸ.ਪੀ.ਸਲਵਿੰਦਰ ਸਿੰਘ ਨਸ਼ਾਕਾਰੋਬਾਰਨਾਲ ਜੁੜਿਆ ਹੋਇਆ ਸੀ ਅਤੇ ਅੱਤਵਾਦੀ ਜਥੇਬੰਦੀ ਨੇ ਉਸ ਨੂੰ ਜਾਲਵਿਚਫ਼ਸਾ ਕੇ ਨਸ਼ੇ ਦੀਖੇਪ ਦੇ ਬਹਾਨੇ ਗੋਲਾ-ਬਾਰੂਦ ਸਰਹੱਦ ਪਾਰ ਕਰਵਾਉਣ ਲਈਵਰਤਿਆ ਸੀ। ਇਸ ਘਟਨਾ ਤੋਂ ਬਾਅਦਵੀਨਾਪੰਜਾਬਸਰਕਾਰ, ਨਾ ਕੇਂਦਰੀ ਏਜੰਸੀਆਂ ਅਤੇ ਸਰਕਾਰ ਸਰਹੱਦ ਪਾਰੋਂ ਹੁੰਦੀ ਨਸ਼ਾਤਸਕਰੀ ਨੂੰ ਗੰਭੀਰਤਾਨਾਲਲੈਂਦਿਆਂ ਕੇਂਦਰੀ ਏਜੰਸੀ ਕੋਲੋਂ ਡੂੰਘਾਈਨਾਲ ਜਾਂਚ ਕਰਵਾਉਣ ਦੀਲੋੜਸਮਝੀ।
ਸੋ, ਪੰਜਾਬਦੀਕੈਪਟਨਸਰਕਾਰਜੇਕਰ ਸੱਚਮੁਚ ਪੰਜਾਬ ‘ਚ ਨਸ਼ਿਆਂ ਵਲੋਂ ਕੀਤੀ ਜਾ ਰਹੀਬਰਬਾਦੀਅਤੇ ਪੰਜਾਬ ਦੇ ਭਵਿੱਖ ਨੂੰ ਲੈ ਕੇ ਗੰਭੀਰਅਤੇ ਸੁਹਿਰਦ ਹੈ ਤਾਂ ਉਸ ਨੂੰ ਦ੍ਰਿੜਤਾ ਦੇ ਨਾਲਨਸ਼ਾਤਸਕਰਾਂ ਦੇ ਪੁਲਿਸ ਅਤੇ ਸਿਆਸਤਦਾਨਾਂ ਨਾਲ ਗਠਜੋੜ ਨੂੰ ਪੂਰੀਤਰਾਂ ਤਹਿਸ-ਨਹਿਸਕਰਨਾਪਵੇਗਾ ਅਤੇ ਜਿਨਾਂ ਜਿਨਾਂ ਸਿਆਸਤਦਾਨਾਂ ਦੇ ਨਾਂਅਨਸ਼ਾਤਸਕਰੀਵਿਚ ਜੁੜਦੇ ਰਹੇ, ਉਨਾਂ ਖ਼ਿਲਾਫ਼ਪਾਰਦਰਸ਼ੀਤਰੀਕੇ ਨਾਲ ਉੱਚ ਪੱਧਰ ‘ਤੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾ ਕੇ ਜਨਤਾਦੀਕਚਹਿਰੀਵਿਚ ਰੱਖਣੀ ਪਵੇਗੀ ਅਤੇ ਦੋਸ਼ੀਆਂ ਨੂੰ ਸਖ਼ਤਸਜ਼ਾਵਾਂ ਦੇਣੀਆਂ ਪੈਣਗੀਆਂ।

Check Also

ਕੇਂਦਰ ਦੀ ਬੇਰੁਖੀ ਕਾਰਨ ਆਰਥਿਕ ਸੰਕਟ ਵੱਲ ਵੱਧਦਾ ਪੰਜਾਬ

ਕੇਂਦਰ ਸਰਕਾਰ ਦੇ ਐਲਾਨੇ 3 ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ, ਹਰਿਆਣਾ ਅਤੇ ਕੁਝ ਹੋਰ …