ਮੁੰਬਈ/ਬਿਊਰੋ ਨਿਊਜ਼ :ਹਿੰਦੀਸਿਨੇਮਾ ਨੂੰ ਧਰਮਿੰਦਰਵਰਗਾਬਿਹਤਰੀਨਅਦਾਕਾਰਦੇਣਵਾਲੇ ਨਿਰਮਾਤਾ-ਨਿਰਦੇਸ਼ਕਅਰਜੁਨ ਹਿੰਗੋਰਾਨੀਨਹੀਂ ਰਹੇ।ਉਨ੍ਹਾਂ ਦੇ ਦੇਹਾਂਤਦੀਖ਼ਬਰਨਾਲਫ਼ਿਲਮਜਗਤ ‘ਚ ਸ਼ੋਕਦੀਲਹਿਰ ਦੌੜ ਗਈ। ਖ਼ੁਦਧਰਮਿੰਦਰ ਨੇ ਉਨ੍ਹਾਂ ਦੀ ਮੌਤ ‘ਤੇ ਦੁੱਖ ਦਾਪ੍ਰਗਟਾਵਾਕੀਤਾ ਹੈ।
ਅਰਜੁਨ ਹਿੰਗੋਰਾਨੀਬਾਲੀਵੁੱਡ ਦੇ ਜਾਣੇ ਪਹਿਚਾਣੇ ਫ਼ਿਲਮਕਾਰਸਨ। ਕਈ ਦਹਾਕਿਆਂ ਤੱਕਉਨ੍ਹਾਂ ਨੇ ਹਿੰਦੀਸਿਨੇਮਾ ਨੂੰ ਬਿਹਤਰੀਨਅਤੇ ਕਾਮਯਾਬਫ਼ਿਲਮਾਂ ਦਿੱਤੀਆਂ। 1960 ‘ਚ ਹਿੰਗੋਰਾਨੀ ਨੇ ਧਰਮਿੰਦਰ ਨੂੰ ‘ਦਿਲਭੀਤੇਰਾ, ਹਮਭੀਤੇਰੇ’ਫ਼ਿਲਮ ‘ਚ ਮੌਕਾ ਦਿੱਤਾ ਸੀ। ਉਦੋਂ ਤੋਂ ਹੁਣਤੱਕਉਨ੍ਹਾਂ ਦਾਧਰਮਿੰਦਰਨਾਲਬਹੁਤ ਹੀ ਕਰੀਬੀਰਿਸ਼ਤਾਰਿਹਾ ਹੈ। ਅਰਜੁਨ ਹਿੰਗਰਾਨੀਦੀ ਮੌਤ ਨਾਲਧਰਮਿੰਦਰ ਨੂੰ ਗਹਿਰਾਸਦਮਾਪੁਹੰਚਿਆ ਹੈ। ਉਨ੍ਹਾਂ ਨੇ ਉਨ੍ਹਾਂ ਦੀ ਇਕ ਪੁਰਾਣੀਤਸਵੀਰ ਸਾਂਝੀ ਕਰਦਿਆਂ ਲਿਖਿਆ ਕਿ ‘ਅਰਜੁਨ ਹਿੰਗੋਰਾਨੀ, ਉਹ ਸ਼ਖ਼ਸ ਜਿਸ ਨੇ ਮੁੰਬਈ ‘ਚ ਇਸ ਇਕੱਲੇ ਵਿਅਕਤੀ ਦੇ ਮੌਢੇ ‘ਤੇ ਆਪਣਾਹੱਥਰੱਖਿਆ, ਸਾਨੂੰ ਹਮੇਸ਼ਾਲਈਛੱਡ ਕੇ ਚਲੇ ਗਏ। ਮੈਂ ਬਹੁਤਦੁਖੀ ਹਾਂ। ਪ੍ਰਮਾਤਮਾਉਨ੍ਹਾਂ ਦੀਆਤਮਾ ਨੂੰ ਸ਼ਾਂਤੀਦੇਵੇ।ਅਰਜੁਨ ਹਿੰਗਰਾਨੀਦੀ ਮੌਤ ਦਾਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ।
Check Also
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ
ਪਵੇਲੀਅਨ ਮਾਲ ਨੇ ਲੁਧਿਆਣਾ ਵਿੱਚ ਮਨਾਈ ਆਪਣੀ 10ਵੀਂ ਵਰ੍ਹੇਗੰਢ ਲੁਧਿਆਣਾ – ਲੁਧਿਆਣਾ ਦੇ ਪ੍ਰਮੁੱਖ ਸ਼ਾਪਿੰਗ …