1.4 C
Toronto
Thursday, January 8, 2026
spot_img
HomeਕੈਨੇਡਾFrontਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ’ਚ ਨਤਮਸਤਕ ਹੋਏ ਗਿੱਪੀ ਗਰੇਵਾਲ, ਬੀਨੂੁ ਢਿੱਲੋਂ ਤੇ...

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ’ਚ ਨਤਮਸਤਕ ਹੋਏ ਗਿੱਪੀ ਗਰੇਵਾਲ, ਬੀਨੂੁ ਢਿੱਲੋਂ ਤੇ ਕਰਮਜੀਤ ਅਨਮੋਲ

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ’ਚ ਨਤਮਸਤਕ ਹੋਏ ਗਿੱਪੀ ਗਰੇਵਾਲ, ਬੀਨੂੁ ਢਿੱਲੋਂ ਤੇ ਕਰਮਜੀਤ ਅਨਮੋਲ

ਪੰਜਾਬੀ ਫਿਲਮ ‘ਮੌਜਾਂ ਹੀ ਮੌਜਾਂ’ ਦੀ ਸਟਾਰ ਕਾਸਟ ਨੂੰ ਮਿਲਣ ਪਹੁੰਚੇ ਪਾਕਿਸਤਾਨੀ ਕਲਾਕਾਰ

ਅੰਮਿ੍ਰਤਸਰ/ਬਿਊਰੋ ਨਿਊਜ਼

ਪੰਜਾਬੀ ਫਿਲਮ ‘ਮੌਜਾਂ ਹੀ ਮੌਜਾਂ’ ਦੀ ਸਟਾਰ ਕਾਸਟ ਪਾਕਿਸਤਾਨ ਪਹੁੰਚੀ ਹੈ। ਇਸੇ ਦੌਰਾਨ ਇਸ ਫਿਲਮ ਦੇ ਕਲਾਕਾਰ ਗਿੱਪੀ ਗਰੇਵਾਲ, ਬੀਨੂ ਢਿੱਲੋਂ, ਕਰਮਜੀਤ ਅਨਮੋਲ, ਅਮਰਦੀਪ ਗਰੇਵਾਲ ਅਤੇ ਤਨੂ ਗਰੇਵਾਲ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਫਿਲਮ ਦੀ ਸਫਲਤਾ ਲਈ ਅਰਦਾਸ ਕੀਤੀ ਹੈ। ਇਸ ਦੌਰਾਨ ਪਾਕਿਸਤਾਨੀ ਫਿਲਮ ਇੰਡਸਟਰੀ ਦੇ ਡਾਇਰੈਕਟਰ ਸਈਦ ਨੂਰ ਤੋਂ ਇਲਾਵਾ ਫਿਲਮ ਵਿਚ ਕਿਰਦਾਰ ਨਿਭਾ ਰਹੇ ਪਾਕਿਸਤਾਨੀ ਕਲਾਕਾਰ ਇਫਿਤਕਾਰ ਠਾਕੁਰ ਅਤੇ ਨਾਸਿਰ ਚਿਨਯੋਤੀ ਵੀ ਪਹੁੰਚੇ। ਖਾਸ ਗੱਲ ਇਹ ਹੈ ਕਿ ਇਸ ਪੰਜਾਬੀ ਫਿਲਮ ‘ਮੌਜਾਂ ਹੀ ਮੌਜਾਂ’ ਵਿਚ ਪੰਜਾਬ ਫਿਲਮ ਇੰਡਸਟਰੀ ਤੋਂ ਇਲਾਵਾ ਸਰਹੱਦ ਪਾਰ ਦੇ ਆਰਟਿਸਟ ਵੀ ਹਨ। ਇਸੇ ਦੌਰਾਨ ਪਾਕਿਸਤਾਨੀ ਕਲਾਕਾਰਾਂ ਅਤੇ ਡਾਇਰੈਕਟਰ ਸਈਦ ਨੂਰ ਨੇ ਵਾਅਦਾ ਕੀਤਾ ਕਿ ਉਹ ਸਰਹੱਦਾਂ ਦੇ ਫਾਸਲੇ ਨੂੰ ਕਲਾ ਨਾਲ ਦੂਰ ਕਰਨਗੇ। ਸਰਹੱਦ ਪਾਰ ਦੇ ਕਲਾਕਾਰਾਂ ਨੇ ਆਉਣ ਵਾਲੇ ਦਿਨਾਂ ਵਿਚ ਇਕ ਹੋ ਕੇ ਕੰਮ ਕਰਨ ਦਾ ਵਾਅਦਾ ਵੀ ਕੀਤਾ। ਧਿਆਨ ਰਹੇ ਕਿ ਪੰਜਾਬੀ ਕਲਾਕਾਰਾਂ ਦਾ ਪਾਕਿਸਤਾਨ ਵਿਚ ਭਰਵਾਂ ਸਵਾਗਤ ਹੋਇਆ ਹੈ।

RELATED ARTICLES
POPULAR POSTS