Breaking News
Home / ਕੈਨੇਡਾ / Front / ਟਰਾਈਡੈਂਟ ਅਤੇ ਕਿ੍ਰਮਿਕਾ ਗਰੁੱਪ ਦੇ ਟਿਕਾਣਿਆਂ ’ਤੇ ਆਮਦਨ ਕਰ ਵਿਭਾਗ ਵੱਲੋਂ ਛਾਪੇਮਾਰੀ

ਟਰਾਈਡੈਂਟ ਅਤੇ ਕਿ੍ਰਮਿਕਾ ਗਰੁੱਪ ਦੇ ਟਿਕਾਣਿਆਂ ’ਤੇ ਆਮਦਨ ਕਰ ਵਿਭਾਗ ਵੱਲੋਂ ਛਾਪੇਮਾਰੀ

ਟਰਾਈਡੈਂਟ ਅਤੇ ਕਿ੍ਰਮਿਕਾ ਗਰੁੱਪ ਦੇ ਟਿਕਾਣਿਆਂ ’ਤੇ ਆਮਦਨ ਕਰ ਵਿਭਾਗ ਵੱਲੋਂ ਛਾਪੇਮਾਰੀ

ਪੰਜਾਬ ’ਚ ਆਮਦਨ ਕਰ ਵਿਭਾਗ ਦੀਆਂ 35 ਟੀਮਾਂ ਪਹੁੰਚੀਆਂ

ਚੰਡੀਗੜ੍ਹ/ਬਿਊਰੋ ਨਿਊਜ਼

ਆਮਦਨ ਕਰ ਵਿਭਾਗ ਨੇ ਟਰਾਈਡੈਂਟ ਅਤੇ ਕ੍ਰਿਮਿਕਾ ਗਰੁੱਪ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਹੈ। ਇਹ ਛਾਪੇਮਾਰੀ ਭਾਰਤ ’ਚ ਸਥਿਤ ਟਰਾਈਡੈਂਟ ਅਤੇ ਕ੍ਰਿਮਿਕਾ ਦੀਆਂ ਬਾਂ੍ਰਚਾਂ ਵਿਚ ਕੀਤੀ ਗਈ ਹੈ। ਪੰਜਾਬ ਦੇ ਲੁਧਿਆਣਾ ਅਤੇ ਬਰਨਾਲਾ ਵਿਚ ਆਈ.ਟੀ. ਵਿਭਾਗ ਦੀਆਂ ਟੀਮਾਂ ਪਹੁੰਚੀਆਂ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਨਕਮ ਟੈਕਸ ਵਿਭਾਗ ਦੀਆਂ 35 ਟੀਮਾਂ ਇਸ ਛਾਪੇਮਾਰੀ ਲਈ ਪੰਜਾਬ ਪਹੁੰਚੀਆਂ ਹਨ। ਇਹ ਛਾਪੇਮਾਰੀ ਸਿਰਫ ਰਾਜਿੰਦਰ ਗੁਪਤਾ ਅਤੇ ਰਜਨੀ ਬੈਕਟਰ ਦੇ ਦਫਤਰਾਂ ਤੱਕ ਸੀਮਤ ਨਹੀਂ ਹੈ, ਸਗੋਂ ਸੀਨੀਅਰ ਕਰਮਚਾਰੀਆਂ ਦੇ ਘਰਾਂ ਤੱਕ ਵੀ ਇਹ ਛਾਪੇਮਾਰੀ ਕੀਤੀ ਗਈ ਹੈ। ਟਰਾਈਡੈਂਟ ਗਰੁੱਪ, ਪਦਮਸ੍ਰੀ ਰਾਜਿੰਦਰ ਗੁਪਤਾ ਵਲੋਂ ਸਥਾਪਿਤ ਕੀਤਾ ਗਿਆ ਹੈ, ਜਦਕਿ ਕ੍ਰਿਮਿਕਾ ਦੀ ਐਮਡੀ ਰਜਨੀ ਬੈਕਟਰ ਹੈ। ਇਹ ਛਾਪੇਮਾਰੀ ਇਸ ਗਰੁੱਪ ਦੀਆਂ ਪੰਜਾਬ ਤੋਂ ਇਲਾਵਾ ਦੂਜੇ ਸੂਬਿਆਂ ਦੀਆਂ ਬ੍ਰਾਂਚਾਂ ਵਿਚ ਵੀ ਹੋਈ ਹੈ।  ਟਰਾਈਡੈਂਟ ਸਮੂਹ ਦੇ ਮਾਲਕ ਰਾਜਿੰਦਰ ਗੁਪਤਾ ਨੂੰ ਭਾਰਤ ਸਰਕਾਰ ਵੱਲੋਂ ਪਦਮਸ਼੍ਰੀ ਪੁਰਸਕਾਰ ਪ੍ਰਦਾਨ ਕੀਤਾ ਗਿਆ ਹੈ। ਟਰਾਈਡੈਂਟ ਸਮੂਹ ਸਭ ਤੋਂ ਵੱਧ ਆਮਦਨ ਕਰ ਦੇਣ ਵਾਲੀਆਂ ਕੰਪਨੀਆਂ ’ਚੋਂ ਵੀ ਇਕ ਕੰਪਨੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਹੁਤੀਆਂ ਕੰਪਨੀਆਂ ਨਾਲੋਂ ਵੱਧ ਕਰ ਦੇਣ ਕਰਕੇ ਆਮਦਨ ਕਰ ਵਿਭਾਗ ਵੱਲੋਂ ਟਰਾਈਡੈਂਟ ਸਮੂਹ ਨੂੰ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।

Check Also

ਸੁਨੀਲ ਜਾਖੜ ਅਤੇ ਪ੍ਰਤਾਪ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਕੱਢੀ ਭੜਾਸ

ਨਸ਼ਿਆਂ ਦੇ ਮੁੱਦੇ ’ਤੇ ਦੋਵਾਂ ਆਗੂਆਂ ਨੇ ਮੁੱਖ ਮੰਤਰੀ ਨੂੰ ਘੇਰਿਆ ਜਲੰਧਰ/ਬਿਊਰੋ ਨਿਊਜ਼ ਪੰਜਾਬ ਭਾਜਪਾ …