17 C
Toronto
Wednesday, September 17, 2025
spot_img
Homeਚੰਡੀਗੜ੍ਹਸੀਆਰਪੀਐੱਫ ਦੀ ਯਸ਼ਸਵਿਨੀ ਮਹਿਲਾ ਬਾਈਕ ਮੁਹਿੰਮ ਮਹਿਲਾ ਸਸ਼ਕਤੀਕਰਨ ਲਈ ਮੀਲ ਦਾ ਪੱਥਰ...

ਸੀਆਰਪੀਐੱਫ ਦੀ ਯਸ਼ਸਵਿਨੀ ਮਹਿਲਾ ਬਾਈਕ ਮੁਹਿੰਮ ਮਹਿਲਾ ਸਸ਼ਕਤੀਕਰਨ ਲਈ ਮੀਲ ਦਾ ਪੱਥਰ ਸਾਬਤ ਹੋਵੇਗੀ: ਜਸਬੀਰ ਸਿੰਘ ਸੰਧੂ, ਆਈ.ਜੀ. ਸੀਆਰਪੀਐੱਫ

 

ਸੀਆਰਪੀਐੱਫ ਦੀ ਯਸ਼ਸਵਿਨੀ ਮਹਿਲਾ ਬਾਈਕ ਮੁਹਿੰਮ ਮਹਿਲਾ ਸਸ਼ਕਤੀਕਰਨ ਲਈ ਮੀਲ ਦਾ ਪੱਥਰ ਸਾਬਤ ਹੋਵੇਗੀ: ਜਸਬੀਰ ਸਿੰਘ ਸੰਧੂ, ਆਈ.ਜੀ. ਸੀਆਰਪੀਐੱਫ

 

“ਯਸ਼ਸਵਿਨੀ” ਸੀਆਰਪੀਐੱਫ ਮਹਿਲਾ ਮੋਟਰ ਸਾਈਕਲ ਰੈਲੀ ਗਰੁੱਪ ਸੈਂਟਰ ਸੀਆਰਪੀਐੱਫ,ਖੇਵੜਾ ਸੋਨੀਪਤ ਤੋਂ 18 ਅਕਤੂਬਰ ਨੂੰ ਹੋਵੇਗੀ ਰਵਾਨਾ ।

 

ਚੰਡੀਗੜ੍ਹ/ ਪ੍ਰਿੰਸ ਗਰਗ

 

ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਸਹਿਯੋਗ ਨਾਲ ਸੀਆਰਪੀਐੱਫ ਨੇ ਅੱਜ ਸੀਆਰਪੀਐੱਫ ਮਹਿਲਾ ਬਾਈਕਰਸ ਦੇ ਇੱਕ ਸਮੂਹ “ਯਸ਼ਸਵਿਨੀ” ਦੇ ਨਾਲ ਇੱਕ ਕਰਾਸ-ਕੰਟਰੀ ਬਾਈਕ ਮੁਹਿੰਮ 3 ਅਕਤੂਬਰ ਨੂੰ ਸ਼ੁਰੂ ਕੀਤੀ ਜੋ ਸੋਨੀਪਤ ਪਹੁੰਚ ਗਈ ਸੀ। । ਅੱਜ ਸੀਆਰਪੀਐੱਫ ਦੇ ਇੰਸਪੈਕਟਰ ਜਨਰਲ,ਐਨਡਬਲਿਊਐੱਸ, ਸ਼੍ਰੀ ਜਸਬੀਰ ਸਿੰਘ ਸੰਧੂ ਨੇ ਟੀਮ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਮੁਹਿੰਮ ਮਹਿਲਾ ਸਸ਼ਕਤੀਕਰਨ ਵਿੱਚ ਇੱਕ ਮੀਲ ਦਾ ਪੱਥਰ ਸਾਬਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਮੁਹਿੰਮ ਨਾਲ ਮਹਿਲਾਵਾਂ ਨੂੰ ਸੈਨਾ ਅਤੇ ਪੈਰਾਮਿਲਟਰੀ ਸੈਨਾਵਾਂ ਵਿੱਚ ਭਰਤੀ ਹੋਣ ਲਈ ਪ੍ਰੋਤਸਾਹਨ ਮਿਲੇਗਾ। ਸ਼੍ਰੀ ਸੰਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੁਆਰਾ ਮਹਿਲਾ ਸਸ਼ਕਤੀਕਰਨ ਦੇ ਖੇਤਰ ਵਿੱਚ ਉਠਾਏ ਗਏ ਕਦਮਾਂ ਨਾਲ ਮਹਿਲਾਵਾਂ ਦੀ ਦਿਸ਼ਾ ਅਤੇ ਦਸ਼ਾ ਵਿੱਚ ਬਹੁਤ ਸੁਧਾਰ ਹੋਇਆ ਹੈ। ਇਸ ਮੌਕੇ ‘ਤੇ ਸ਼੍ਰੀ ਸੰਧੂ ਨੇ ਮਹਿਲਾ ਬਾਈਕਰਸ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ।

ਅੱਜ ਸ਼ਾਮ ਬਾਈਕਰਸ ਰੈਲੀ, ਸੋਨੀਪਤ ਦੇ ਰੁਕਮਿਣੀ ਸਕੂਲ ਪਹੁੰਚੀ, ਜਿਸ ਦਾ ਸਵਾਗਤ ਸਕੂਲ ਦੀ ਚੇਅਰਪਰਸਨ ਸ੍ਰੀਮਤੀ ਅਨੀਤਾ ਗਰਗ ਦੁਆਰਾ ਕੀਤਾ ਗਿਆ| ਉਨ੍ਹਾਂ ਨੇ ਕਿਹਾ ਕਿ ਭਾਰਤ ਦੀਆਂ ਮਹਿਲਾਵਾਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹਨ। ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨਾਲ ਮਹਿਲਾਵਾਂ ਨੂੰ ਹੋਰ ਅਧਿਕ ਪ੍ਰੋਤਸਾਹਨ ਮਿਲੇਗਾ। ਇਸ ਮੌਕੇ ‘ਤੇ ਸਕੂਲ ਅਤੇ ਸੀਆਰਪੀਐੱਫ ਸੋਨੀਪਤ ਦੁਆਰਾ “ਬੇਟੀ ਬਚਾਓ, ਬੇਟੀ ਪੜ੍ਹਾਓ” ਅਤੇ “ਏਕ ਭਾਰਤ, ਸ੍ਰੇਸ਼ਠ ਭਾਰਤ” ਦੇ ਵਿਸ਼ੇ ‘ਤੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਨੂੰ ਸਮੁੱਚੀ ਬਾਈਕ ਰੈਲੀ ਦੀਆਂ ਮਹਿਲਾਵਾਂ ਅਤੇ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਪ੍ਰੋਗਰਾਮ ਦਾ ਆਕਰਸ਼ਨ ਸੀਆਰਪੀਐੱਫ ਦਾ ਮਹਿਲਾ ਪਾਈਪ ਬੈਂਡ ਰਿਹਾ ਜਿਸ ਨੇ ਬਹੁਤ ਹੀ ਸੁਰੀਲੀ ਧੁਨਾਂ ਵਜਾ ਕੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ।

ਇਸ ਮੌਕੇ ‘ਤੇ ਸ਼੍ਰੀ ਮਹੇਂਦਰ ਕੁਮਾਰ, ਡਿਪਟੀ ਇੰਸਪੈਕਟਰ ਜਨਰਲ, ਰੇਂਜ ਸੋਨੀਪਤ ਅਤੇ ਸ਼੍ਰੀ ਕੋਮਲ ਸਿੰਘ, ਡਿਪਟੀ ਇੰਸਪੈਕਟਰ ਜਨਰਲ, ਗਰੁੱਪ ਸੈਂਟਰ ਸੋਨੀਪਤ , ਪ੍ਰਿੰਸੀਪਲ ਡਾ: ਪ੍ਰਵੀਨ ਗੁਪਤਾ ਤੋਂ ਇਲਾਵਾ ਹੋਰ ਪਤਵੰਤੇ ਮੌਜੂਦ ਸਨ।

 

ਇਹ ਰੈਲੀ ਇਸ ਪ੍ਰੋਗਰਾਮ ਤੋਂ ਬਾਅਦ ਸੋਨੀਪਤ ਸਥਿਤ ਸੀਆਰਪੀਐੱਫ ਗਰੁੱਪ ਸੈਂਟਰ ਵੱਲ ਰਵਾਨਾ ਹੋਈ। ਮਿਤੀ 18 ਅਕਤੂਬਰ ਨੂੰ ਇਹ ਬਾਈਕਰਸ ਰੈਲੀ ਗੁੜਗਾਓਂ ਲਈ ਰਵਾਨਾ ਹੋਵੇਗੀ। ਇਨ੍ਹਾਂ ਬਾਈਕਰਸ ਟੀਮਾਂ ਨੇ ਸ੍ਰੀਨਗਰ, ਸ਼ਿਲਾਂਗ ਅਤੇ ਕੰਨਿਆਕੁਮਾਰੀ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ। ਲਗਭਗ 10,000 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ, ਸਾਰੇ ਬਾਈਕਰਸ 31 ਅਕਤੂਬਰ, 2023 ਨੂੰ ਸਟੈਚੂ ਆਵ੍ ਯੂਨਿਟੀ, ਏਕਤਾ ਨਗਰ, ਗੁਜਰਾਤ ਵਿਖੇ ਇਕੱਠੇ ਹੋਣਗੇ।

RELATED ARTICLES
POPULAR POSTS