ਪੰਜਾਬ ਦੇ ਸਰਹੱਦੀ ਪਿੰਡਾਂ ’ਚ ਹੁਣ ਤੀਜੀ ਨਜ਼ਰ ਦਾ ਪਹਿਰਾ January 12, 2024 ਪੰਜਾਬ ਦੇ ਸਰਹੱਦੀ ਪਿੰਡਾਂ ’ਚ ਹੁਣ ਤੀਜੀ ਨਜ਼ਰ ਦਾ ਪਹਿਰਾ 575 ਥਾਵਾਂ ’ਤੇ ਪੁਲਿਸ ਲਗਾਏਗੀ ਹਾਈ ਵਿਜ਼ਨ ਕੈਮਰੇ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਪੁਲਿਸ ਹੁਣ ਸਰਹੱਦੀ ਖੇਤਰ ਦੇ ਸ਼ਹਿਰਾਂ ਵਿਚ ਹੀ ਨਹੀਂ ਬਲਕਿ ਪਿੰਡਾਂ ਵਿਚ ਵੀ ਖੁਦ ਦਾ ਨੈਟਵਰਕ ਮਜ਼ਬੂਤ ਕਰਨ ਵਿਚ ਜੁਟ ਗਈ ਹੈ। ਨਸ਼ਾ ਤਸਕਰਾਂ ’ਤੇ ਨਜ਼ਰ ਰੱਖਣ ਲਈ ਪਿੰਡਾਂ ਵਿਚ ਸੀਸੀ ਟੀਵੀ ਕੈਮਰੇ ਲਗਾਉਣ ਦੀ ਕਵਾਇਦ ਸ਼ੁਰੂ ਹੋ ਗਈ ਹੈ। ਪਹਿਲੇ ਪੜ੍ਹਾਅ ਵਿਚ ਫਿਰੋਜ਼ਪੁਰ, ਤਰਨਤਾਰਨ ਅਤੇ ਅੰਮਿ੍ਰਤਸਰ ਜ਼ਿਲ੍ਹਿਆਂ ਦੇ ਸਰਹੱਦੀ ਪਿੰਡਾਂ ਵਿਚ 575 ਥਾਵਾਂ ’ਤੇ ਕੈਮਰੇ ਲਗਾਏ ਜਾਣਗੇ। ਹਾਲਾਂਕਿ ਇਸ ਸਬੰਧੀ ਵਿਲੇਜ਼ ਡਿਫੈਂਸ ਕਮੇਟੀਆਂ ਪਹਿਲਾਂ ਤੋਂ ਹੀ ਕੰਮ ਕਰ ਰਹੀਆਂ ਹਨ। ਪੰਜਾਬ ਦੇ 6 ਜ਼ਿਲ੍ਹੇ ਸਿੱਧੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਹਨ। ਇਸਦੇ ਚੱਲਦਿਆਂ 560 ਕਿਲੋਮੀਟਰ ਲੰਬੀ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ। ਸਰਹੱਦ ਰਾਹੀਂ ਹੁੰਦੀ ਡਰੱਗ ਤਸਕਰੀ ਨੂੰ ਦੇਖਦਿਆਂ ਇਹ ਕੈਮਰੇ ਲਗਾਏ ਜਾ ਰਹੇ ਹਨ। ਉਧਰ ਦੂਜੇ ਪਾਸੇ ਸਰਹੱਦ ਪਾਰੋਂ ਆ ਰਹੇ ਡਰੋਨ ਵੀ ਪੁਲਿਸ ਲਈ ਸਿਰਦਰਦੀ ਬਣੇ ਹੋਏ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਕੈਮਰੇ ਸਰਹੱਦੀ ਖੇਤਰ ਵਿਚ ਹੁੰਦੀ ਕਿਸੇ ਵੀ ਗਤੀਵਿਧੀ ਨੂੰ ਕੈਦ ਕਰਨ ਵਿਚ ਸਹਾਈ ਸਿੱਧ ਹੋਣਗੇ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਵਲੋਂ ਇਸ ਸਬੰਧੀ ਸਪੈਸ਼ਲ ਕੰਟਰੋਲ ਰੂਮ ਵੀ ਬਣਾਇਆ ਜਾ ਰਿਹਾ ਹੈ ਅਤੇ ਇਸਦੇ ਲਈ ਨੋਡਲ ਅਫਸਰ ਵੀ ਤੈਨਾਤ ਹੋਣਗੇ। ਕੈਮਰਿਆਂ ਵਿਚਲੀ ਜਿਹੜੀ ਵੀ ਰਿਕਾਰਡਿੰਗ ਪੁਲਿਸ ਨੂੰ ਸ਼ੱਕੀ ਲੱਗੇਗੀ, ਉਸ ਨੂੰ ਤੁਰੰਤ ਅੱਗੇ ਟੀਮਾਂ ਵਿਚ ਸ਼ੇਅਰ ਕਰਕੇ ਕਾਰਵਾਈ ਕੀਤੀ ਜਾਵੇਗੀ। 2024-01-12 Parvasi Chandigarh Share Facebook Twitter Google + Stumbleupon LinkedIn Pinterest