Breaking News
Home / ਪੰਜਾਬ / ਧਾਰਮਿਕ ਆਗੂਆਂ ਦੀ ਹੱਤਿਆ ਮਾਮਲੇ ‘ਚ 15 ਵਿਅਕਤੀਆਂ ਖਿਲਾਫ ਦੋ ਚਾਰਜਸ਼ੀਟਾਂ ਦਾਖਲ

ਧਾਰਮਿਕ ਆਗੂਆਂ ਦੀ ਹੱਤਿਆ ਮਾਮਲੇ ‘ਚ 15 ਵਿਅਕਤੀਆਂ ਖਿਲਾਫ ਦੋ ਚਾਰਜਸ਼ੀਟਾਂ ਦਾਖਲ

ਲੁਧਿਆਣਾ ‘ਚ ਹੋਈ ਸੀ ਅਮਿਤ ਸ਼ਰਮਾ ਅਤੇ ਪਾਦਰੀ ਸੁਲਤਾਨ ਮਸੀਹ ਦੀ ਹੱਤਿਆ
ਚੰਡੀਗੜ੍ਹ/ਬਿਊਰੋ ਨਿਊਜ਼
ਧਾਰਮਿਕ ਆਗੂਆਂ ਦੀ ਹੱਤਿਆ ਦੇ ਮਾਮਲੇ ਵਿੱਚ ਕੌਮੀ ਜਾਂਚ ਏਜੰਸੀ ਨੇ 15 ਵਿਅਕਤੀਆਂ ਖ਼ਿਲਾਫ਼ ਦੋ ਚਾਰਜਸ਼ੀਟਾਂ ਦਾਖਲ ਕੀਤੀਆਂ ਹਨ। ਇਹ ਚਾਰਜਸ਼ੀਟਾਂ ਪਿਛਲੇ ਸਾਲ ਲੁਧਿਆਣਾ ਵਿੱਚ ਆਰਐਸਐਸ ਆਗੂ ਅਮਿਤ ਸ਼ਰਮਾ ਤੇ ਪਾਦਰੀ ਸੁਲਤਾਨ ਮਸੀਹ ਦੀ ਹੱਤਿਆ ਦੇ ਮਾਮਲੇ ਵਿੱਚ ਦਾਖਲ ਕੀਤੀਆਂ ਹਨ। ਮਾਮਲੇ ਦੀ ਅਗਲੀ ਸੁਣਵਾਈ 21, 22 ਤੇ 23 ਮਈ ਨੂੰ ਹੋਏਗੀ।
ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਦਾਖ਼ਲ ਚਾਰਜਸ਼ੀਟ ਵਿੱਚ ਜਾਂਚ ਏਜੰਸੀ ਨੇ ਕਿਹਾ ਹੈ ਕਿ ਦੋ ਵਿਅਕਤੀਆਂ ਦੀ ਹੱਤਿਆ ਦੀ ਸਾਜਿਸ਼ ਦੇ ਤਾਰ ਪਾਕਿਸਤਾਨ, ਆਸਟਰੇਲੀਆ, ਫਰਾਂਸ, ਇਟਲੀ, ਯੂਕੇ ਤੇ ਯੂਏਈ ਸਮੇਤ ਕਈ ਮੁਲਕਾਂ ਨਾਲ ਜੁੜੇ ਹੋਏ ਹਨ। ਇਨ੍ਹਾਂ ਹੱਤਿਆਵਾਂ ਨੇ ਸੁਰੱਖਿਆ ਏਜੰਸੀਆਂ ਤੇ ਸਰਕਾਰ ਦੀ ਨੀਂਦ ਉਡਾ ਦਿੱਤੀ ਸੀ।

Check Also

ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਭਾ ਜੇਲ੍ਹ ’ਚੋਂ ਰਿਹਾਅ ਹੋਏ

20 ਹਜ਼ਾਰ ਕਰੋੜ ਦੇ ਘੁਟਾਲੇ ਮਾਮਲੇ ’ਚ ਅਦਾਲਤ ਨੇ ਦਿੱਤੀ ਜ਼ਮਾਨਤ ਲੁਧਿਆਣਾ/ਬਿਊਰੋ ਨਿਊਜ਼ : ਸੀਨੀਅਰ …