ਹਰਚੰਦ ਸਿੰਘ ਬਾਸੀ
20ਵੀਂ ਸਦੀ ਦੇ ਮਹਾਨ ਅਤੇ ਲਸਾਨੀ ਇਨਕਲਾਬੀ। ਬਹੁਮੁਖੀ ਪ੍ਰਤਿਭਾ ਦਾ ਜਗਦਾ ਮਗਦਾ ਦਗ ਦਗ ਕਰਦਾ ਜਲੌਅ। ਸਤਰੰਗੀ ਪੀਂਘ ਵਾਂਗ ਭਾਰਤ ਦੇ ਅਕਾਸ਼ ‘ਤੇ ਛਾਅ ਜਾਣ ਵਾਲਾ। ਇੰਨੀ ਛੋਟੀ ਉਮਰ ਵਿੱਚ ਵੱਡੇ ਕਾਰਨਾਮੇਂ ਕਰਨ ਵਾਲਾ ਗੱਭਰੂ ਕਰਤਾਰ ਸਿੰਘ ਸਰਾਭਾ ਦਾ ਜਨਮ ਲੁਧਿਆਣੇ ਦੇ ਪਿੰਡ ਸਰਾਭਾ ਵਿਖੇ ਮੰਗਲ ਸਿੰਘ ਦੇ ਘਰ 24 ਮਈ 1896 ਨੂੰ ਹੋਇਆ।
ਗਦਰ ਪਾਰਟੀ ਵਿੱਚ ਸ਼ਾਮਲ ਹੋਇਆ ਉਸ ਦਿਨ ਉਹਦੀ ਉਮਰ 16 ਸਾਲ ਦਸ ਮਹੀਨੇ 24 ਦਿਨ ਸੀ। ਜਿਸ ਦਿਨ ਗਦਰ ਅਖਬਾਰ ਦਾ ਸਹਾਇਕ ਸੰਪਾਦਕ ਬਣਿਆ 17 ਸਾਲ ਪੰਜ ਮਹੀਨੇ ਪੰਜ ਦਿਨ ਸੀ। ਫਾਂਸੀ ਵਾਲੇ ਦਿਨ ਉਸਦੀ ਉਮਰ 17 ਸਾਲ 5 ਮਹੀਨੇ 22 ਦਿਨ ਸੀ। ਕੀ ਕਲਪਣਾ ਕਰ ਸਕਦੇ ਹੋ ਇੰਨੀ ਛੋਟੀ ਉਮਰ ਵਿੱਚ ਕੋਈ ਇਨਕਲਾਬੀ ਲਹਿਰ ਦੇ ਅਕਾਸ਼ ‘ਤੇ ਧਰੂ ਤਾਰੇ ਵਾਂਗ ਇੱਕ ਛੋਟਾ ਜਿਹਾ ਗਭਰੂ ਚਮਕਿਆ ਹੋਵੇਗਾ। ਹਾਂ ਸੱਚ ਹੈ ਚਮਕਿਆ। ਉਹ ਕੌਣ ਸੀ। ਪੂਰੇ ਯਕੀਨ ਨਾਲ ਕਹਿ ਸਕਦੇ ਹਾਂ। ਉਹੀ ਤਾਂ ਕਰਤਾਰ ਸਿੰਘ ਸਰਾਭਾ ਸੀ। ਜਿਸ ਦੀਆਂ ਦੇਸ਼ ਦੀ ਅਜ਼ਾਦੀ ਲਈ ਗਦਰ ਲਹਿਰ ਦੀ ਉਸਾਰੀ ਵਿੱਚ ਅਤੇ ਗਦਰ ਲਹਿਰ ਦੇ ਹਰ ਐਕਸ਼ਨ ਵਿੱਚ ਉਸਦਾ ਹੱਥ ਸੀ। ਕੋਈ ਅਜਿਹਾ ਮਹੱਤਵਪੂਰਨ ਥਾਂ, ਘਟਨਾ ਜਾਂ ਪਲ ਨਹੀਂ ਸੀ ਜਿਥੇ ਸਰਾਭੇ ਦੀ ਸ਼ਮੂਲੀਅਤ ਨਾ ਹੋਵੇ। ਪੋਰਟ ਲੈਂਡ ਵਾਲੀ ਮੀਟਿੰਗ ਵਿੱਚ ਉਹ ਹਾਜ਼ਰ ਸੀ। ਔਸਟਰਿਆ ਵਿੱਚ ਗਦਰ ਪਾਰਟੀ ਦੀ ਸਥਾਪਨਾ ਸਮੇਂ ਉਹ ਸ਼ਾਮਲ ਸੀ ਅਤੇ ਉਥੇ ਭਾਸ਼ਣ ਵੀ ਦਿੱਤਾ। ਬਰਕਲੇ ਯੂਨੀਵਰਸਿਟੀ ਵਿੱਚ ਪੜ÷ ਦਿਆਂ ਪੰਜਾਬੀ ਅਤੇ ਦੂਜੇ ਰਾਜਾਂ ਦੇ ਵਿਦਿਆਰਥੀਆਂ ਨੂੰ ਇੱਕ ਮੰਚ ‘ਤੇ ਇਕੱਠੇ ਕੀਤਾ। ਗਦਰ ਅਖਬਾਰ ਸ਼ੁਰੂ ਕਰਨ ਲਈ ਲਾਲਾ ਹਰਦਿਆਲ ਨੂੰ ਸੰਪਾਦਕ ਜ਼ਿੰਮੇਵਾਰੀ ਲਈ ਪ੍ਰੇਰਿਤ ਕੀਤਾ ਅਤੇ ਆਪ ਸਹਿ ਸੰਪਾਦਕ ਬਣ ਕੇ ਉਰਦੂ ਅਖਬਾਰ ਨੂੰ ਪੰਜਾਬੀ ਵਿੱਚ ਅਨੁਵਾਦ ਕਰਦਾ ਰਿਹਾ। ਅਖਬਾਰ ਵਿੱਚ ਆਪਣੀਆਂ ਕਵਿਤਾਵਾਂ ਅਤੇ ਲੇਖ ਲਿਖਦਾ।
ਗਦਰ ਕਰਨ ਲਈ ਦੇਸ਼ ਨੂੰ ਰਵਾਨਾ ਹੋਣ ਵਾਲੇ ਬੰਦਿਆਂ ਵਿਚੋਂ ਪਹਿਲਾਂ ਭਾਰਤ ਪਹੁੰਚਿਆ ਅਤੇ ਗਦਰੀਆਂ ਨੂੰ ਲੱਭ ਕੇ ਇੱਕ ਸੂਤਰ ਵਿੱਚ ਪਰੋਇਆ। ਪੰਜਾਬ ਤੋਂ ਹੋਰ ਸੂਬਿਆਂ ਦੇ ਲੋਕਾਂ ਨੂੰ ਗਦਰ ਪਾਰਟੀ ਨਾਲ ਜੋੜਣ ਦਾ ਕੰਮ ਕੀਤਾ। ਫਿਰੋਜ਼ਪੁਰ ਛਾਉਣੀ ਤੋਂ ਇਲਾਵਾ ਪੰਜਾਬ ਅਤੇ ਭਾਰਤ ਦੀਆਂ ਹੋਰ ਛਾਉਣੀਆਂ ਵਿੱਚ ਜਾ ਕੇ ਫੌਜੀਆਂ ਨੂੰ ਜੋੜਣ ਦਾ ਕੰਮ ਕੀਤਾ। ਉਸ ਵਿੱਚ ਮਿਕਨਾਤੀਸੀ ਖਿੱਚ ਸੀ ਜਿਸ ਨੂੰ ਮਿਲਦਾ ਉਸ ਨੂੰ ਆਪਣੇ ਵਿਚਾਰਾਂ ਨਾਲ ਕਾਇਲ ਕਰ ਲੈਂਦਾ। ਵੱਡੀ ਉਮਰ ਦੇ ਆਗੂ ਵੀ ਉਸ ਦੀ ਰਾਏ ਮੰਨਣ ਲਈ ਤਿਆਰ ਹੋ ਜਾਂਦੇ। ਪੰਜਾਹ ਪੰਜਾਹ ਮੀਲ ਸਾਈਕਲ ‘ਤੇ ਸਫਰ ਕਰਕੇ ਲੋਕਾਂ ਤੱਕ ਗਦਰ ਦਾ ਉਦੇਸ ਸਾਂਝਾ ਕਰਦਾ। ਕਈ ਵਾਰ ਪੁਲਿਸ ਦੀਆਂ ਅੱਖੀਂ ਘੱਟਾ ਪਾ ਕੇ ਕੋਲ ਦੀ ਲੰਘ ਗਿਆ। ਰੌਸ਼ਨੀ ਬਿਖੇਰਦਾ ਚੌ ਮੁਖੀਆ ਚਿਰਾਗ ਨੌਜਵਾਨ ਪੀੜ÷ ੀਆਂ ਲਈ ਪ੍ਰੇਰਨਾ ਸਰੋਤ ਬਣ ਕੇ ਅਮਰ ਪਦ ਪਾ ਗਿਆ। ਸਰਾਭੇ ਦੇ ਸਾਥੀ ਭਾਈ ਹਰਭਜਨ ਸਿੰਘ ਨੇ ਠੀਕ ਹੀ ਕਿਹਾ ਹੈ ਸਰਾਭਾ ਪਿੰਡ ਸ਼ਹੀਦਾਂ ਦੀ ਰੱਖ ਹੈ। ਗਦਰੀ ਰੁਲੀਆ ਸਿੰਘ ਜੋ ਸਰਾਭੇ ਪਿੰਡ ਦਾ ਹੀ ਸੀ ਬਾਰੇ ਲਿਖਿਆ ਹੈ। ਰੁਲੀਆ ਸਿੰਘ ਜਿਹੇ ਰੁਲ ਗਏ ਹੀਰੇ ਘਰੀਂ ਅੱਪੜੇ ਨਾ ਅੰਡੇਮਾਨ ਰਹਿ ਗਏ। ਰਹਿ ਗਏ ਕਾਗਜ਼ਾਂ ਵਿੱਚ ਪ੍ਰਮਾਣ ਸਾਥੀ ਜਾਂ ਫਿਰ ਅਸਾਂ ਦੀ ਵਿੱਚ ਜ਼ਬਾਨ ਰਹਿ ਗਏ। ਨਾ ਕੋਈ ਮਾਰਕੀਟ ਕੈਂਪ ਬਜ਼ਾਰ ਕਿਧਰੇ ਨਾ ਕੋਈ ਵੀਰਾਂ ਦੇ ਹੋਰ ਨਿਸ਼ਾਨ ਰਹਿ ਗਏ। ਲਈਆਂ ਕੁਰਸੀਆਂ ਮੱਲ ਮਹਾਜਨਾਂ ਨੇ, ਜੇਹਲੀ ਮਰਦੇ ਜੱਟ ਜੁਆਨ ਰਹਿ ਗਏ।
ਛੋਟੀ ਉਮਰ ਵਿੱਚ ਹੀ ਮਾਂ ਬਾਪ ਦਾ ਸਇਆ ਸਿਰ ਤੋਂ ਉਠ ਗਿਆ। ਦਾਦੇ ਨੇ ਬੜੇ ਪਿਆਰ ਨਾਲ ਪਾਲਿਆ। ਉਹ ਚਾਹੁੰਦਾ ਸੀ ਕਿ ਪੜ÷ ਲਿਖ ਕੇ ਚੰਗੀ ਨੌਕਰੀ ਕਰੇ। ਮੁੱਢਲੀ ਵਿਦਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪਾਸ ਕੀਤੀ ਫਿਰ ਮਾਲਵਾ ਵਰਨੈਕੁਲਰ ਮਿਡਲ ਸਕੂਲ ਲੁਧਿਆਣਾ ਤੋਂ ਅੱਠਵੀਂ ਪਾਸ ਕੀਤੀ। ਉਸ ਤੋਂ ਪਿਛੋਂ ਪੜ÷ ਨ ਲਈ ਚਾਚੇ ਬਖਸੀਸ਼ ਸਿੰਘ ਕੋਲ ਉੜੀਸਾ ਭੇਜ ਦਿਤਾ। ਗਿਆਰਵੀਂ ਪਾਸ ਕਰਨ ਤੋਂ ਬਾਅਦ ਪਰਿਵਾਰ ਨੇ ਰਾਏ ਕੀਤੀ ਬੱਚਾ ਪੜ÷ ਨ ਵਿੱਚ ਬਹੁਤ ਹੁਸ਼ਿਆਰ ਹੈ। ਇਸ ਨੂੰ ਅਮਰੀਕਾ ਬਰਕਲੇ ਯੂਨੀਵਰਸਿਟੀ ਪੜ÷ ਨ ਲਈ ਭੇਜ ਦਿੱਤਾ ਗਿਆ। ਕੁਦਰਤ ਨੂੰ ਕੁੱਝ ਹੋਰ ਮਨਜ਼ੂਰ ਸੀ ਉਸਨੇ ਤਾਂ ਅਜਿਹੀ ਪਰਖ ਵਿਚੋਂ ਲੰਘਣਾ ਸੀ ਜੋ ਉਸ ਨੇ ਸਦੀਵੀ ਤੌਰ ‘ਤੇ ਨੌਜਵਾਨਾਂ ਵਿੱਚ ਦੇਸ਼ ਭਗਤੀ ਦੀ ਪ੍ਰੇਰਨਾ ਭਰਨੀ ਸੀ। ਉਸਨੇ ਆਪਣਾ ਇੱਕ ਇੱਕ ਪਲ ਦੇਸ਼ ਦੀ ਅਜ-ਦੀਲ ਲਈ ਲਾ ਦਿੱਤਾ।
ਗਦਰ ਅਖਬਾਰ ਪਹਿਲਾਂ ਹੱਥ ਵਾਲੀ ਮਸ਼ੀਨ ਨਾਲ ਛਾਪਿਆ ਜਾਂਦਾ ਸੀ। ਜਦ ਅਖਬਾਰ ਦੀ ਮੰਗ ਵਧ ਗਈ ਤਾਂ ਲਾਲਾ ਹਰਦਿਆਲ ਨੇ ਬਿਜਲੀ ਨਾਲ ਚੱਲਣ ਵਾਲੀ ਮਸ਼ੀਨ ਖਰੀਦਣ ਦੀ ਮੰਗ ਕੀਤੀ। ਛੇਤੀ ਹੀ ਪੈਸੇ ਇਕੱਠੇ ਕਰਕੇ ਦੇ ਦਿੱਤੇ ਗਏ ਹੋਰ ਦਫਤਰ ਕਿਰਾਏ ‘ਤੇ ਲੈ ਲਿਆ ਅਤੇ ਮਸ਼ੀਨ ਖਰੀਦ ਲਈ ਅਖਬਾਰ ਦੀ ਵੱਧ ਗਿਣਤੀ ਵਿੱਚ ਛਪਾਈ ਲਈ ਹੋਰ ਬੰਦੇ ਸਹਾਇਤਾ ਲਈ ਲਗਾ ਦਿੱਤੇ। ਅਖਬਾਰ ਵੱਡੀ ਗਿਣਤੀ ਵਿੱਚ ਛਪ ਕੇ ਵੰਡਿਆ ਜਾਣ ਲੱਗਾ। ਪੰਜ ਅਗੱਸਤ 1914 ਦੇ ਅਖਬਾਰ ਵਿੱਚ ਜੰਗ ਦਾ ਐਲਾਣ ਕਰ ਦਿੱਤਾ। ਕਈ ਸ਼ਹਿਰਾਂ ਵਿੱਚ 7 ਅਗਸਤ, 9 ਅਗਸਤ ਅਤੇ 10 ਅਗਸਤ ਨੂੰ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ। ਹਥਿਆਰ ਖਰੀਦੇ ਗਏ। ਗਦਰੀ ਵਹੀਰਾਂ ਘੱਤ ਕੇ ਭਾਰਤ ਵੱਲ ਚੱਲ ਪਏ। ਸਰਾਭਾ 8,10 ਦੀਆਂ ਮੀਟਿੰਗਾਂ ਤੋਂ ਪਹਿਲਾਂ ਹੀ ਚੱਲ ਪਿਆ ਸੀ।
ਸਰਾਭੇ ਦਾ ਫੌਜੀ ਛਾਉਣੀ ਵਿਚ ਕੰਮ ਸੱਭ ਤੋਂ ਪਹਿਲਾਂ ਗਦਰੀਆਂ ਨੇ ਮੀਟਿੰਗਾਂ ਕਰਕੇ ਯੋਜਨਾਬੰਦੀ ਕਰਕੇ ਫੌਜੀ ਛਾਉਣੀਆਂ ਲਹੌਰ ਤੋਂ ਕੰਮ ਕਰਨਾ ਸੀ। ਇਹ ਡਵੀਜ਼ਨ ਹੈਡਕੁਆਟਰ ਸੀ। ਪੰਜਾਬ ਦੀਆਂ ਸਾਰੀਆਂ ਛਾਉਣੀਆਂ ਇਸਦੇ ਅੰਡਰ ਸੀ। ਇਸ ‘ਤੇ ਕਬਜ਼ਾ ਕਰਕੇ ਪੰਜਾਬ ਦੀ ਸਰਕਾਰ ਉਲਟਾਈ ਜਾ ਸਕਦੀ ਸੀ। ਦੂਜੀ ਫਿਰੋਜ਼ਪੁਰ ਦੀ ਛਾਉਣੀ ਉਤਰੀ ਕਮਾਂਡ ਦੀ ਮੈਗਜ਼ੀਨ ਸੀ। ਇਥੋਂ ਬਹੁਤ ਸਾਰੇ ਹਥਿਆਰ ਹੱਥ ਆ ਸਕਦੇ ਸਨ। ਇਸ ਲਈ ਬਹੁਤ ਹੀ ਜ਼ਿੰਮੇਵਾਰ ਸਾਥੀਆਂ ਦੀ ਡਿਊਟੀ ਲਾਈ ਗਈ। ਸਰਾਭੇ ਦਾ ਇਸ ਵਿੱਚ ਮੁੱਖ ਰੋਲ ਸੀ। ਪਹਿਲਾਂ 19 ਨਵੰਬਰ ਫਿਰ 21 ਨਵੰਬਰ ਐਕਸ਼ਨ ਲਈ ਮਿਥੇ ਪਰ ਕੁੱਝ ਕਾਰਨਾਂ ਕਰਕੇ 21 ਫਰਵਰੀ 1915 ਦਾ ਦਿਨ ਨਿਸ਼ਚਿਤ ਕੀਤਾ ਗਿਆ। 23ਵੇਂ ਰਸਾਲੇ ਨੇ ਗਦਰੀਆਂ ਨੂੰ ਝਾੜ ਸਾਹਿਬ ਮਿਲਣਾ ਸੀ। ਜਦ ਤੁਰਨ ਲੱਗੇ ਤਾਂ ਗ੍ਰੰਥੀ ਨੇ ਸ਼ੱਕ ਪਾ ਦਿਤਾ ਕਿ ਯੋਜਨਾ ਅਸਫਲ ਹੋ ਗਈ। ਜਾਣ ਦਾ ਕੋਈ ਲਾਭ ਨਹੀਂ। ਉਹ ਰੁਕ ਗਏ। ਗਦਰੀ ਉਡੀਕ ਕੇ ਵਾਪਸ ਮੁੜ ਗਏ। ਉਧਰ ਫਿਰੋਜ਼ਪੁਰ ਵਿਖੇ ਕਰਤਾਰ ਸਿੰਘ ਸਰਾਭਾ, ਰਹਿਮਤ ਅਲੀ ਵਜੀਦ ਕੇ ਗਾਂਧਾ ਸਿੰਘ ਕੱਚਰ ਭੰਨ ਸਮੇਤ ਕਈ ਗਦਰੀ ਜਲਾਲਾਬਾਦ ਵਾਲੀ ਸੜਕ ‘ਤੇ ਇਕੱਠ ਹੋਏ। ਉਧਰ ਅੰਮ੍ਰਿਤਸਰੋਂ ਸੁਨੇਹਾ ਆ ਗਿਆ ਮੀਆਂ ਮੀਰ ਵਾਲੀ ਯੋਜਨਾ ਸਿਰੇ ਨਹੀਂ ਚੜ÷ ੀ। ਫੜੋ ਫੜਾਈ ਸ਼ੁਰੂ ਹੋ ਗਈ ਫਿਰੋਜ਼ਪੁਰ ਤੋਂ ਕੁੱਝ ਗਦਰੀ ਰੇਲ ਗੱਡੀ ‘ਤੇ ਚੜ÷ ਗਏ। ਜੋ ਗੱਡੀ ਨਾ ਫੜ ਸਕੇ ਉਹ ਟਾਂਗਿਆਂ ਰਾਹੀਂ ਮੋਗੇ ਵੱਲ ਨਿਕਲੇ ਪਿੰਡ ਮਿਸਰੇ ਵਾਲਾ ਕੋਲ ਪੁਲਿਸ ਖੜ÷ ੀ ਸੀ ਕੁਝ ਮੁਖਬਰ ਜੈਲਦਾਰ ਲੰਬਰਦਾਰਸਨ। ਪੁਲਿਸ ਨੇ ਟਾਂਗੇ ਰੋਕ ਲਏ। ਥਾਣੇਦਾਰ ਨੇ ਰਹਿਮਤ ਅਲੀ ਵਜੀਦਕੇ ਦੇ ਥੱਪੜ ਮਾਰਿਆ। ਕੋਲ ਖੜੇ÷ ਗਾਂਧਾ ਸਿੰਘ ਕੱਚਰ ਭੰਨ ਨੇ ਪਿਸਤੌਲ ਕੱਢ ਕੇ ਥਾਣੇਦਾਰ ਦੇ ਗੋਲੀ ਮਾਰ ਦਿਤੀ ਦੂਜੀ ਗੋਲੀ ਜੈਲਦਾਰ ਜਵਾਲਾ ਸਿੰਘ ਦੇ ਮਾਰੀ। ਦੋਵੇਂ ਥਾਏਂ ਮਾਰ ਦਿੱਤੇ। ਗਦਰੀ ਸਰਬੂਝਿਆਂ ਦੇ ਝੱਲ ਵੱਲ ਭੱਜ ਤੁਰੇ ਤਕੜੇ ਮੁਕਾਬਲੇ ਬਾਅਦ ਫੜੇ ਗਏ ਅਤੇ 13 ਅਪ੍ਰੈਲ 1915 ਨੂੰ ਲਾਹੌਰ ਜੇਲ÷ ਫਾਂਸੀ ਦੇ ਦਿੱਤੀ ਗਈ। ਸਰਾਭੇ ਨੇ ਫੇਰੂ ਸ਼ਹਿਰ ਦੇ ਸਾਕੇ ਦੀਆਂ ਉਹਨਾਂ ਸ਼ਹੀਦਾਂ ਦੀਆਂ ਫੋਟੋ ਘਰ ਜਾ ਜਾ ਕੇ ਇਕੱਠੀਆਂ ਕਰਕੇ ਸਨਫਰਾਂਸਿਸਕੋ ਭੇਜੀਆਂ, ਜੋ ਗਦਰ ਅਖਬਾਰ ਵਿੱਚ ਛਪ ਗਈਆਂ।
ਸਰਾਭਾ ਇਕੱਲੇ ਫਿਰਜ਼ਪੁਰ ਹੀ ਨਹੀਂ ਉਤਰੀ ਭਾਰਤ ਦੀਆਂ ਪੰਜ ਡਵੀਜਨਾਂ ਦੀਆਂ ਛਾਉਣੀਆਂ ਨਾਲ ਸੰਪਰਕ ਰੱਖ ਰਿਹਾ ਸੀ ਅਤੇ ਉਹਨਾਂ ਨੂੰ ਸਲਾਹਾਂ ਦੇ ਰਿਹਾ ਸੀ। ਬਾਕੀ ਬੰਗਾਲੀ ਗਦਰੀਆਂ ਦੇ ਸੰਪਰਕ ਵਿੱਚ ਸਨ। ਗਦਰ ਦੇ ਅਸਫਲ ਹੋਣ ਪਿਛੋਂ ਗਦਰੀ ਖਿੰਡ ਪੁੰਡ ਗਏ। ਜਗਤ ਸਿੰਘ ਨੇ ਸਰਾਭਾ, ਹਰਨਾਮ ਸਿੰਘ ਟੁੰਡੀਲਾਟ ਨੂੰ ਸਲਾਹ ਦਿਤੀ ਕਿ ਬਚ ਬਚਾ ਕੇ ਅਫਗਾਨਿਸਤਾਨ ਚਲੇ ਜਾਈਏ ਜਦ ਫੜੋ ਫੜਾਈ ਘਟ ਗਈ ਤਾਂ ਫਿਰ ਵਾਪਸ ਆ ਜਾਵਾਂਗੇ । ਸਰਹੱਦ ਪਾਰ ਕਰ ਗਏ। ਪਰ ਅਖਬਾਰ ਰਾਹੀਂ ਪਤਾ ਲੱਗਾ ਕਿ ਅਫਗਾਨ ਹਕੂਮਤ ਅੰਗਰੇਜ਼ਾਂ ਦੀ ਹਮਦਰਦ ਹੈ। ਉਹ ਕੁੱਝ ਫੜੋ ਫੜਾਈ ਕਰ ਰਹੀ ਹੈ। ਕਰਤਾਰ ਸਿੰਘ ਸਰਾਭੇ ਨੂੰ ਰਾਤ ਨੂੰ ਨੀਂਦ ਨਹੀਂ ਆਈ। ਉਸਨੇ ਇੱਕ ਲੰਬੀ ਕਵਿਤਾ ਲਿਖੀ ਜਿਸ ਦੀਆਂ ਕੁੱਝ ਲਾਈਨਾਂ ਇਉਂ ਹਨ। ਜਿੰਨ÷ ਾਂ ਨਾਲ ਰਲ ਕੇ ਸੀ ਬੀੜਾ ਚੁੱਕਿਆ ਜ਼ਾਲਮਾਂ ਨੇ ਉਹਨਾਂ ਤਾਈਂ ਜੇਹਲੀ ਡੱਕਿਆ। ਦੇਈ ਜਾਂਦੇ ਉਹਨਾਂ ਨੂੰ ਤਸੀਹੇ ਰੱਜ ਕੇ ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ। ਉਥੋਂ ਫਿਰ ਮੁੜ ਆਏ ਕਿ ਮੁੜ ਲਹਿਰ ਨੂੰ ਲਾਮਬੰਦ ਕਰਕੇ ਹੰਭਲਾ ਮਾਰੀਏ। ਜੇਲੀਂ ਡੱਕੇ ਸਾਥੀਆਂ ਨੂੰ ਜੇਲ÷ ਤੋੜ ਕੇ ਰਿਹਾ ਕਰਾਈਏ । ਰਜਿੰਦਰ ਸਿੰਘ ਅਤੇ ਗੰਡਾ ਸਿੰਘ ਦੀ ਮੁਖਬਰੀ ਤੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ। ਉਹਨਾਂ ਦੇ ਹੱਥਾਂ ਨੂੰ ਹੱਥਕੜੀਆਂ ਪੈਰਾਂ ਨੂੰ ਬੇੜੀਆਂ ਲਾਈਆਂ। ਸਰਾਭੇ ਨੇ ਗੋਰੇ ਡੀਆਈਜੀ ਨੂੰ ਬੜੀ ਨਿਡਰਤਾ ਨਾਲ ਕਿਹਾ ਸਾਨੂੰ ਭੁੱਖ ਲੱਗੀ ਹੈ। ਸਾਨੂੰ ਕੁੱਝ ਖੁਆ ਪਿਆ ਲਉ। ਇਸ ਤੋਂ ਪਤਾ ਲੱਗਦਾ ਹੈ ਕਿੰਨਾ ਨਿਡਰ ਸੀ। ਤਿੰਨਾਂ ਸਾਥੀਆਂ ਨੂੰ ਚੱਕਰ ਦੇ ਵਾਰਡ ਨੰਬਰ 14 ਵਿੱਚ ਰੱਖਿਆ ਗਿਆ ਜੋ ਖਤਰਨਾਕ ਕੈਦੀਆਂ ਲਈ ਬਣਿਆ ਸੀ ।
ਫੜੋ ਫੜਾਈ ਤੇ ਮੁਕੱਦਮਾ : ਤਖਤ ਪਲਟੇ ਦੀ ਯੋਜਨਾ ਅਸਫਲ ਹੋਣ ਪਿੱਛੋਂ ਫੜੋ ਪੜ÷ ਾਈ ਵਿੱਚ ਸਰਾਭੇ ਸਮੇਤ ਬਹੁਤ ਸਾਰੇ ਗਦਰੀ ਫੜੇ ਗਏ। 61 ਗਦਰੀਆਂ ਤੇ ਵੱਖ ਵੱਖ ਧਰਾਵਾਂ ਲਾ ਕੇ ਪਹਿਲਾ ਲਾਹੌਰ ਸਾਜਿਸ਼ ਕੇਸ ਹੇਠ ਮੁਕੱਦਮਾ ਚਲਾਇਆ ਗਿਆ। ਸਰਕਾਰ ਦੀ ਤਰਫੋਂ ਦੋ ਵਕੀਲ ਅਤੇ ਬਚਾਉ ਪੱਖ ਤੋ ਸੱਤ ਵਕੀਲ ਮੁਕੱਦਮੇ ਦੈ ਪੈਰਵਾਈ ਕਰ ਰਹੇ ਸਨ। ਸਰਾਭੇ ਅਤੇ ਵਿਸ਼ਨੂੰ ਗਣੇਸ਼ ਪਿੰਗਲੇ ਨੇ ਕੋਈ ਵਕੀਲ ਨਾ ਕੀਤਾ। ਸਰਾਭੇ ਨੇ ਆਪਣੇ ਬਚਾਉ ਲਈ ਜਾਤੀ ਤੌਰ ‘ਤੇ ਜਾਂ ਵਕੀਲ ਰਾਹੀਂ ਕੋਈ ਦਲੀਲ ਪੇਸ਼ ਕਰਨ ਤੋਂ ਕੋਰੀ ਨਾਂਹ ਕਰ ਦਿਤੀ, 61 ਹਾਜ਼ਰ ਦੋਸ਼ੀਆਂ ਵਿਚੋਂ 23 ਨੂੰ ਫਾਂਸੀ ਦੀ ਸਜ਼ਾ ਸੁਣਾਈ। 17 ਨੂੰ ਕਾਲੇ ਪਾਣੀ ਦੀ ਸਜ਼ਾ ਸੁਣਾਈ। ਬਾਕੀਆਂ ਨੂੰ 10 ਸਾਲ ਤੋਂ ਦੋ ਸਾਲ ਦੀ ਸਜ਼ਾ ਸੁਣਾਈ। ਵੇਖਣ ਵਾਲੀ ਗੱਲ ਹੈ ਕਿ ਸਰਾਭੇ ਨੂੰ ਵਖਰੇ ਤੌਰ ‘ਤੇ ਅੱਠ ਸਫਿਆਂ ਦਾ ਹੁਕਮ ਜਾਰੀ ਕੀਤਾ। ਦੇਸ਼ ਵਿੱਚ ਰੋਸ ਫੈਲ ਰਿਹਾ ਸੀ। ਲਾਲਾ ਰਘੂਨਾਥ ਸਹਾਇ ਅਤੇ ਹੋਰ ਵਕੀਲਾਂ ਨੂੰ ਨਾਲ ਲੈ ਕੇ ਮੋਤੀ ਲਾਲ ਨਹਿਰੂ ਨੂੰ ਮਿਲਿਆ। ਵੱਡੇ ਵਕੀਲਾਂ ਜਦ ਘੋਖ ਪੜਤਾਲ ਕੀਤੀ ਤਾਂ ਪਤਾ ਚੱਲਿਆ ਬਹੁਤ ਸਾਰੇ ਨਿਰਦੋਸ਼ ਲੋਕ ਹਨ। ਵਕੀਲਾਂ ਦਾ ਵਫਦ ਲਾਰਡ ਹਾਰਡਿੰਗ ਨੂੰ ਵੀ ਮਿਲਿਆ। ਪਰ ਇੱਕ ਨਾ ਸੁਣੀ।
ਪੰਜਾਬ ਦਾ ਲੈਫਟੀਨੈਂਟ ਗਵਰਨਰ ਜਰਨਲ ਮਾਈਕ ਅਡਵਾਇਰ ਇਹਨਾਂ ਨੂੰ ਛੇਤੀ ਫਾਂਸੀ ਲਾਉਣਾ ਚਾਹੁੰਦਾ ਸੀ।
ਲਾਰਡ ਹਾਰਡਿੰਗ ਨੇ ਕਿਸੇ ਐਜੀਟੇਸ਼ਨ ਤੋਂ ਬਚਣ ਲਈ 17 ਕੇਸ ਵਾਇਸਰਾਏ ਕੌਸਲ ਦੇ ਕਾਨੂਨੀ ਸਲਾਹਕਾਰ ਸਰ ਅਲੀ ਅਮਾਮ ਅੱਗੇ ਪੇਸ਼ ਕਰ ਦਿੱਤੇ। ਉਸਨੇ ਸਤਾਰਾਂ ਜਾਣਿਆਂ ਦੀ ਫਾਂਸੀ ਦੀ ਸਜ਼ਾ ਤੋੜ ਕੇ ਉਮਰ ਕੈਦ ਵਿੱਚ ਬਦਲ ਦਿੱਤੀ। ਸਰਾਭੇ ਨੂੰ ਕਿਸ਼ੋਰ ਉਮਰ ਕਾਰਨ ਛੋਟ ਦਿਤੀ ਗਈ। ਬਾਕੀਆਂ ਦੀ ਸਜ਼ਾ ਘਟਾਈ ਤਾਂ ਵਾਇਸਰਾਏ ਨੇ ਮੰਨ ਲਈ ਪਰੰਤੂ ਸਰਾਭੇ ਦਾ ਕੇਸ ਵਿਚਾਰਨ ਲਈ ਕੌਸਲ ਸਪੁਰਦ ਕਰ ਦਿੱਤਾ। ਕੌਸਲ ਦੇ ਕੁੱਝ ਮੈਂਬਰ ਸਰਾਭੇ ਦੀ ਸਜ਼ਾ ਘਟਾਈ ਦੇ ਪੱਖ ਵਿੱਚ ਸਨ ਪਰ ਕੁੱਝ ਨੇ ਕਿਹਾ ਕਿ ਉਹਨੇ ਨਾ ਰਹਿਮ ਦੀ ਅਪੀਲ ਕੀਤੀ ਹੈ ਨਾ ਹੀ ਕਿਸੇ ਰਹਿਮ ਦਾ ਅਧਿਕਾਰੀ ਹੈ। ਕਰੈਡਰਾਕ ਨੇ ਕਿਹਾ ਇਸ ਨੇ ਕਿਸੇ ਦਾ ਅਸਰ ਕੀ ਕਬੂਲਣਾ ਸੀ। ਇਹ ਤਾਂ ਖੁਦ ਪਾਰਟੀ ਦੀ ਜਿੰਦ ਜਾਨ ਸੀ। 16 ਨਵੰਬਰ 1915 ਸਰਾਭੇ ਸਮੇਤ ਸੱਤ ਸੂਰਬੀਰਾਂ ਨੂੰ ਲਾਹੌਰ ਦੀ ਸੈਂਟਰਲ ਜੇਲ÷ ਵਿੱਚ ਫਾਂਸੀ ਦਿੱਤੀ ਗਈ। ਅਜਿਹੇ ਕੌਮ ਦੇ ਹੀਰੇ ਕੌਮਾਂ ਦੀ ਵਿਰਾਸਤ ਹੁੰਦੇ ਹਨ ਜਿਨ÷ ਾਂ ‘ਤੇ ਆਉਣ ਵਾਲੀਆਂ ਪੀੜ÷ ੀਆਂ ਫਕਰ ਕਰ ਸਕਦੀਆਂ ਹਨ। ਅੱਜ ਤੁਸੀਂ ਸਾਰੇ ਆਪਣੇ ਸ਼ਹੀਦ ਦੀ ਮੜ÷ ੀ ‘ਤੇ ਦੀਵਾ ਜਗਾਉਣ ਜੋਗੇ ਬਚੇ ਹੋ । ਯਾਦ ਕੀਤਾ ਹੈ। ਕਰਦੇ ਰਹੋਗੇ। ਆਪਣੇ ਸ਼ਹੀਦ ਨੂੰ ਸੌ ਸੌ ਵਾਰ ਪਰਣਾਮ। ਲਹੌਰ ਸੈਂਟਰਲ ਜੇਲ÷ ਵਿੱਚ ਸਰਾਭੇ ਸਮੇਤ 15 ਨਵੰਬਰ 1917 ਨੂੰ ਸੱਤ ਗਦਰੀਆਂ ਨੂੰ ਫਾਂਸੀ ਦੇ ਦਿੱਤੀ।
ਹਿੰਦ ਵਾਸੀਓ ਰੱਖਣਾ ਯਾਦ ਸਾਨੂੰ
ਕਿਤੇ ਦਿਲਾਂ ‘ਚੋਂ ਨਹੀਂ ਭੁਲਾ ਜਾਣਾ
ਖਾਤਰ ਦੇਸ਼ ਦੀ ਲੱਗੇ ਹਾਂ ਚੜ÷ ਨ ਫਾਂਸੀ,
ਸਾਨੂੰ ਵੇਖ ਕੇ ਨਹੀਂ ਘਬਰਾ ਜਾਣਾ।
***

