-18.3 C
Toronto
Saturday, January 24, 2026
spot_img
Homeਪੰਜਾਬਅਕਾਲੀ ਵਿਧਾਇਕ ਮਨਪ੍ਰੀਤ ਇਆਲੀ ਦੇ ਘਰ ਅਤੇ ਦਫਤਰ ’ਤੇ ਇਨਕਮ ਟੈਕਸ ਵਿਭਾਗ...

ਅਕਾਲੀ ਵਿਧਾਇਕ ਮਨਪ੍ਰੀਤ ਇਆਲੀ ਦੇ ਘਰ ਅਤੇ ਦਫਤਰ ’ਤੇ ਇਨਕਮ ਟੈਕਸ ਵਿਭਾਗ ਦਾ ਛਾਪਾ – ਅਕਾਲੀ ਆਗੂਆਂ ’ਚ ਮਚੀ ਹਲਚਲ

ਲੁਧਿਆਣਾ/ਬਿਊਰੋ ਨਿਊਜ਼
ਲੁਧਿਆਣਾ ਵਿਚ ਪੈਂਦੋੇ ਵਿਧਾਨ ਸਭਾ ਹਲਕਾ ਮੁੱਲਾਂਪੁਰ ਦਾਖਾ ਤੋਂ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਘਰ ’ਤੇ ਅੱਜ ਸਵੇਰੇ ਇਨਕਮ ਟੈਕਸ ਵਿਭਾਗ ਨੇ ਛਾਪੇਮਾਰੀ ਕੀਤੀ। ਇਨਕਮ ਟੈਕਸ ਦੇ 70 ਅਧਿਕਾਰੀ ਅਤੇ ਕਰਮਚਾਰੀ ਇਸ ਜਾਂਚ ਵਿਚ ਜੁਟੇ ਹਨ। ਵਿਧਾਇਕ ਦੇ ਪਿੰਡ ਇਆਲੀ ਸਥਿਤ ਘਰ, ਦਫਤਰ, ਅਪਾਰਟਮੈਂਟਸ ਅਤੇ ਕਾਲੋਨੀ ਵਿਚ ਅਧਿਕਾਰੀਆਂ ਵਲੋਂ ਜਾਂਚ ਕੀਤੀ ਗਈ। ਇਨਕਮ ਟੈਕਸ ਅਧਿਕਾਰੀਆਂ ਦੀ ਟੀਮ ਦੇ ਨਾਲ ਹੀ ਸੀਆਰਪੀਐਫ ਨੂੰੂ ਵੀ ਤਾਇਨਾਤ ਕੀਤਾ ਗਿਆ ਸੀ। ਇਨਕਮ ਟੈਕਸ ਦੇ ਅਧਿਕਾਰੀ ਅੱਜ ਸਵੇਰੇ 6 ਵਜੇ ਹੀ ਵਿਧਾਇਕ ਦੇ ਘਰ ਪਹੁੰਚ ਗਏ ਸਨ ਅਤੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਸੀ। ਅਧਿਕਾਰੀਆਂ ਦਾ ਕਹਿਣਾ ਸੀ ਕਿ ਬਿਜਨਸ ਸਬੰਧੀ ਕਾਗਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਧਿਆਨ ਰਹੇ ਕਿ ਮਨਪ੍ਰੀਤ ਂਿੲਆਲੀ ਅਤੇ ਉਸਦੇ ਪਰਿਵਾਰ ਕੋਲ 100 ਏਕੜ ਤੋਂ ਵੀ ਜ਼ਿਆਦਾ ਜੱਦੀ ਜ਼ਮੀਨ ਹੈ। ਉਨ੍ਹਾਂ ਦਾ ਪਰਿਵਾਰ ਸ਼ਹਿਰ ਵਿਚ ਵੱਡੇ ਪੱਧਰ ’ਤੇ ਕਾਲੋਨੀਆਂ ਵਿਕਸਤ ਕਰਨ ਦੇ ਨਾਲ-ਨਾਲ ਅਪਾਰਟਮੈਂਟ ਵੀ ਬਣਾਉਂਦਾ ਹੈ। ਇਨ੍ਹਾਂ ਸਾਰਿਆਂ ’ਚ ਪੈਸਾ ਕਿਥੋਂ ਲਗਾਇਆ ਗਿਆ ਹੈ, ਇਸਦੀ ਜਾਂਚ ਵਿਭਾਗ ਵਲੋਂ ਕੀਤੀ ਜਾ ਰਹੀ ਹੈ। ਮਨਪ੍ਰੀਤ ਇਆਲੀ ਦੇ ਘਰ ਅਤੇ ਦਫਤਰ ’ਤੇ ਇਨਕਮ ਟੈਕਸ ਦੇ ਛਾਪਿਆਂ ਤੋਂ ਬਾਅਦ ਅਕਾਲੀ ਆਗੂਆਂ ’ਚ ਹਲਚਲ ਜਿਹੀ ਮਚ ਗਈ ਹੈ।

RELATED ARTICLES
POPULAR POSTS