Breaking News
Home / ਪੰਜਾਬ / ਫਿਰੋਜ਼ਪੁਰ ਦੇ ਪਿੰਡ ਅਰਮਾਨਪੁਰਾ ‘ਚ ਦਿਲ ਕੰਬਾਊ ਵਾਰਦਾਤ

ਫਿਰੋਜ਼ਪੁਰ ਦੇ ਪਿੰਡ ਅਰਮਾਨਪੁਰਾ ‘ਚ ਦਿਲ ਕੰਬਾਊ ਵਾਰਦਾਤ

ਕਰਜ਼ਈ ਕਿਸਾਨ ਵਲੋਂ ਆਪਣੀ ਪਤਨੀ ਤੇ ਦੋ ਬੱਚਿਆਂ ਦਾ ਕਤਲ
ਫ਼ਿਰੋਜ਼ਪੁਰ/ਬਿਊਰੋ ਨਿਊਜ਼
ਫ਼ਿਰੋਜ਼ਪੁਰ ਨੇੜਲੇ ਪਿੰਡ ਅਰਮਾਨਪੁਰਾ ਵਿਚ ਇੱਕ ਕਿਸਾਨ ਵਲੋਂ ਆਪਣੀ ਪਤਨੀ ਅਤੇ ਦੋ ਬੱਚਿਆਂ ਦਾ ਕਤਲ ਕਰਨ ਦੀ ਦੁਖਦਾਇਕ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਪਰਮਜੀਤ ਸਿੰਘ ਪੰਮਾ ਨੇ ਲੰਘੀ ਰਾਤ ਪਹਿਲਾਂ ਆਪਣੀ ਪਤਨੀ ਪਿੰਦਰ ਕੌਰ ਨੂੰ ਤੇਜ਼ ਹਥਿਆਰਾਂ ਨਾਲ ਵੱਢ ਦਿੱਤਾ ਅਤੇ ਇਸ ਤੋਂ ਬਾਅਦ ਉਸਨੇ ਸੁੱਤੇ ਪਏ ਆਪਣੇ 6 ਸਾਲਾ ਬੇਟੇ ਪ੍ਰਭਨੂਰ ਸਿੰਘ ਅਤੇ 8 ਸਾਲਾ ਧੀ ਮਨਪ੍ਰੀਤ ਕੌਰ ਦਾ ਗਲਾ ਘੁੱਟ ਕੇ ਉਨ੍ਹਾਂ ਨੂੰ ਵੀ ਮਾਰ ਦਿੱਤਾ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਪਰਮਜੀਤ ਸਿੰਘ ਫਰਾਰ ਹੋ ਗਿਆ, ਜਿਸ ਦੀ ਪੁਲਿਸ ਭਾਲ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਪਰਮਜੀਤ ਸਿੰਘ ਦੇ ਸਿਰ ‘ਤੇ ਬੈਂਕਾਂ ਅਤੇ ਆੜ੍ਹਤੀਆਂ ਦਾ ਲੱਖਾਂ ਰੁਪਏ ਦਾ ਕਰਜ਼ਾ ਸੀ ਅਤੇ ਇਸ ਨੂੰ ਲੈ ਕੇ ਕੁਝ ਸਮੇਂ ਤੋਂ ਉਹ ਨਸ਼ੇ ਵੀ ਕਰਦਾ ਆ ਰਿਹਾ ਹੈ।

Check Also

ਸੁਨੀਲ ਜਾਖੜ ਨੇ ਆਸ਼ਾ ਕੁਮਾਰੀ ਨੂੰ ਸੌਂਪੀ ਰਿਪੋਰਟ

ਪ੍ਰਤਾਪ ਬਾਜਵਾ ਅਤੇ ਸ਼ਮਸ਼ੇਰ ਦੂਲੋਂ ਨੂੰ ਪਾਰਟੀ ਵਿਚੋਂ ਕੱਢਣ ਦੀ ਮੰਗ ਜਲੰਧਰ/ਬਿਊਰੋ ਨਿਊਜ਼ ਪੰਜਾਬ ਕਾਂਗਰਸ …