Breaking News
Home / ਪੰਜਾਬ / ਸਿੱਧੂ ਜੋੜੇ ਲਈ ਬਣੀ ਦੁਚਿੱਤੀ ਵਾਲੀ ਸਥਿਤੀ

ਸਿੱਧੂ ਜੋੜੇ ਲਈ ਬਣੀ ਦੁਚਿੱਤੀ ਵਾਲੀ ਸਥਿਤੀ

sidhu2ਸਿੱਧੂ ਕਾਂਗਰਸ ਨਾਲ, ਮੈਡਮ ‘ਆਪ’ ਨਾਲ
ਅੰਮ੍ਰਿਤਸਰ/ਬਿਊਰੋ ਨਿਊਜ਼
ਨਵੀਂ ਸਿਆਸੀ ਪਾਰੀ ਨੂੰ ਲੈ ਕੇ ਸਿੱਧੂ ਜੋੜਾ ਦੁਚਿੱਤੀ ਵਿੱਚ ਹੈ। ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਨਾਲ ਦਾਲ ਤਕਰੀਬਨ ਪੱਕ ਚੁੱਕੀ ਹੈ ਬੱਸ ਰਸਮੀ ਐਲਾਨ ਹੋਣਾ ਬਾਕੀ ਹੈ। ਦੂਜੇ ਪਾਸੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਦਾ ਮਨ ਅਜੇ ਵੀ ਆਮ ਆਦਮੀ ਪਾਰਟੀ ਵੱਲ ਹੈ। ਇਸ ਦਾ ਝਲਕਾਰਾ ਨਵਜੋਤ ਕੌਰ ਦੇ ਤਾਜ਼ਾ ਬਿਆਨ ਤੋਂ ਲੱਗਦਾ ਹੈ।
ਨਵਜੋਤ ਕੌਰ ਸਿੱਧੂ ਨੇ ਆਖਿਆ ਹੈ ਕਿ ਉਨ੍ਹਾਂ ਦੀ ਗੱਲ ਕਾਂਗਰਸ ਦੇ ਨਾਲ-ਨਾਲ ਆਮ ਆਦਮੀ ਪਾਰਟੀ ਨਾਲ ਵੀ ਚੱਲ ਰਹੀ ਹੈ। ਉਹ ਛੇਤੀ ਹੀ ਇਸ ਸਬੰਧੀ ਫ਼ੈਸਲਾ ਲੈਣਗੇ। ਨਵਜੋਤ ਕੌਰ ਨੇ ਆਖਿਆ ਕਿ ਛੇਤੀ ਹੀ ਇਸ ਗੱਲ ਦਾ ਐਲਾਨ ਕਰ ਦਿੱਤਾ ਜਾਵੇਗਾ ਕਿ ਉਹ ਕਿਸ ਪਾਰਟੀ ਨਾਲ ਜੁੜਨ ਜਾ ਰਹੇ ਹਨ। ਉਂਜ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਨਵੀਂ ਸਿਆਸੀ ਪਾਰੀ ਲਈ ਫ਼ੈਸਲਾ ਛੇਤੀ ਨਾਲ ਲਏ ਜਾਣ ਦਾ ਅਫ਼ਸੋਸ ਵੀ ਹੈ। ਉਨ੍ਹਾਂ ਆਖਿਆ ਕਿ ਹੁਣ ਉਹ ਛੇਤੀ ਫ਼ੈਸਲਾ ਲੈ ਕੇ ਸਥਿਤੀ ਸਪਸ਼ਟ ਕਰਨਾ ਚਾਹੁੰਦੇ ਹਨ। ਨਵਜੋਤ ਕੌਰ ਅਨੁਸਾਰ ਉਨ੍ਹਾਂ ਲਈ ਆਮ ਆਦਮੀ ਪਾਰਟੀ ਦੇ ਰਸਤੇ ਕਦੇ ਵੀ ਬੰਦ ਨਹੀਂ ਹੋਏ ਕਿਉਂਕਿ ਉਹ ਲਗਾਤਾਰ ਪਾਰਟੀ ਦੇ ਆਗੂਆਂ ਦੇ ਸੰਪਰਕ ਵਿੱਚ ਹਨ। ਮੈਡਮ ਸਿੱਧੂ ਅਨੁਸਾਰ ਕਾਂਗਰਸ ਦੀ ਪੰਜਾਬ ਲੀਡਰਸ਼ਿਪ ਦੀ ਬਜਾਏ ਉਨ੍ਹਾਂ ਦੀ ਗੱਲਬਾਤ ਪਾਰਟੀ ਦੀ ਹਾਈਕਮਾਨ ਨਾਲ ਚੱਲ ਰਹੀ ਹੈ।

Check Also

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਲ 2024-25 ਲਈ ਬਜਟ ਕੀਤਾ ਗਿਆ ਪੇਸ਼

ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਗੂੰਜਿਆ ਅੰਮਿ੍ਰਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ …