ਕਿਹਾ, ਪੰਜਾਬ ਵਿੱਚ ਕਾਨੂੰਨ ਤੇ ਵਿਵਸਥਾ ਦੀ ਹਾਲਤ ਦਾ ਬਹੁਤ ਹੀ ਮੰਦਾ ਹਾਲ
ਚੰਡੀਗੜ੍ਹ/ਬਿਊਰੋ ਨਿਊਜ਼
ਅਰਵਿੰਦ ਕੇਜਰੀਵਾਲ ਅੱਜ ਉਸ ਪੱਤਰਕਾਰ ਦੇ ਘਰ ਅਫਸੋਸ ਪ੍ਰਗਟ ਕਰਨ ਲਈ ਗਏ, ਜਿਸ ਦੀ ਇੱਕ ਅਕਾਲੀ ਕੌਂਸਲਰ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਕੇਜਰੀਵਾਲ ਨੇ ਇਸ ਮੌਕੇ ਕਿਹਾ, ”ਪੰਜਾਬ ਵਿੱਚ ਕਾਨੂੰਨ ਅਤੇ ਵਿਵਸਥਾ ਦੀ ਹਾਲਤ ਬਹੁਤ ਹੀ ਮੰਦੀ ਹੋ ਗਈ ਹੈ। ਇਹ ਸਭ ਸ਼ਰਾਬ ਮਾਫ਼ੀਆ ਵੱਲੋਂ ਕੀਤੇ ਜਾ ਰਹੇ ਕਤਲਾਂ ਅਤੇ ਇੱਕ ਅਕਾਲੀ ਕੌਂਸਲਰ ਵੱਲੋਂ ਪੱਤਰਕਾਰ ਕੇਵਲ ਜਿੰਦਲ ਦੇ ਕਤਲ ਜਿਹੀਆਂ ਘਟਨਾਵਾਂ ਤੋਂ ਸਪੱਸ਼ਟ ਹੈ।” ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਥਿਤੀ ਹੁਣ ਇੰਨੀ ਭੈੜੀ ਹੋ ਗਈ ਹੈ ਕਿ ਪੱਤਰਕਾਰ ਵੀ ਸੁਰੱਖਿਅਤ ਨਹੀਂ ਰਹੇ। ਜਦੋਂ ਪਰਿਵਾਰ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਮ੍ਰਿਤਕ ਕੇਵਲ ਜਿੰਦਲ ਦੀ ਧੀ ਦੇ 26 ਨਵੰਬਰ ਨੂੰ ਤੈਅ ਹੋਏ ਵਿਆਹ ਬਾਰੇ ਦੱਸਿਆ, ਤਾਂ ਕੇਜਰੀਵਾਲ ਨੇ ਕਿਹਾ, ”ਪੰਜਾਬ ਸਰਕਾਰ ਨੂੰ ਇਸ ਪਰਿਵਾਰ ਨੂੰ ਢੁਕਵਾਂ ਮੁਆਵਜ਼ਾ ਦੇਣਾ ਚਾਹੀਦਾ ਹੈ, ਤਾਂ ਜੋ ਪੀੜਤ ਦੀ ਧੀ ਦੇ ਵਿਆਹ ਦੀਆਂ ਰਸਮਾਂ ਸਹੀ ਢੰਗ ਨਾਲ ਨੇਪਰੇ ਚੜ੍ਹ ਸਕਣ ਅਤੇ ਨਾਲ ਹੀ ਯੋਗ ਨਿਆਂ ਵੀ ਦਿਵਾਇਆ ਜਾਵੇ।”
ਕੇਜਰੀਵਾਲ ਨੇ ਕਿਹਾ ਕਿ ਸੱਤਾ ਦੇ ਨਸ਼ੇ ਵਿੱਚ ਚੂਰ ਕਾਤਲ ਅਕਾਲੀ ਕੌਂਸਲਰ ਨੂੰ ਤਾਂ ਇੱਕ ਪਾਸੇ ਛੱਡੋ, ਇੱਥੇ ਤਾਂ ਅਪਰਾਧੀਆਂ ਨੂੰ ਵੀ ਪੁਲਿਸ ਦਾ ਕੋਈ ਡਰ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਆਪਣੇ ਗੁੰਡਿਆਂ ਨੂੰ ਕਿਸੇ ਨੂੰ ਵੀ ਗੋਲੀ ਮਾਰ ਦੇਣ ਦੀ ਖੁੱਲੀ ਛੁੱਟੀ ਦਿੱਤੀ ਹੋਈ ਹੈ। ਬਾਅਦ ਵਿਚ ਕੇਜਰੀਵਾਲ ਭਗਵੰਤ ਮਾਨ ਦੇ ਜੱਦੀ ਪਿੰਡ ਸਤੌਜ ਗਏ ਅਤੇ ਸਿੱਧੇ ਉਨ੍ਹਾਂ ਤਿੰਨ ਨੌਜਵਾਨਾਂ ਦੇ ਘਰ ਪੁੱਜੇ, ਜਿਨ੍ਹਾਂ ਦੀ ਪਿੱਛੇ ਜਿਹੇ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ ਸੀ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …