3 ਵਿਅਕਤੀਆਂ ਦੀ ਹੋਈ ਮੌਤ
ਬਰਨਾਲਾ/ਬਿਊਰੋ ਨਿਊਜ਼
ਬਰਨਾਲਾ ਦੇ ਪਿੰਡ ਛੰਨਾ ਵਿਚ ਸਥਿਤ ਇਕ ਲੋਹੇ ਦੀ ਫੈਕਟਰੀ ਵਿਚ ਧਮਾਕਾ ਹੋਣ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਲੋਹੇ ਦੀ ਫੈਕਟਰੀ ਵਿਚ ਕਿਸੇ ਮਸ਼ੀਨ ਵਿਚ ਤਕੀਨੀਕੀ ਖਰਾਬੀ ਆਉਣ ਨਾਲ ਇਹ ਧਮਾਕਾ ਹੋਇਆ। ਇਸ ਧਮਾਕੇ ਨਾਲ 3 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਦੋ ਵਿਅਕਤੀ ਜ਼ਖ਼ਮੀ ਵੀ ਹੋਏ ਹਨ। ਮਰਨ ਵਾਲਿਆਂ ਵਿਚ ਦੋ ਪਰਵਾਸੀ ਮਜ਼ਦੂਰ ਅਤੇ ਇਕ ਪੰਜਾਬੀ ਮਜ਼ਦੂਰ ਸ਼ਾਮਲ ਸੀ। ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

