Breaking News
Home / ਪੰਜਾਬ / ਪੰਜਾਬ ਲਈ ਮੁਸੀਬਤ ਬਣਿਆ ਕਰੋਨਾ ਦਾ ਕਹਿਰ

ਪੰਜਾਬ ਲਈ ਮੁਸੀਬਤ ਬਣਿਆ ਕਰੋਨਾ ਦਾ ਕਹਿਰ

ਪੰਜਾਬ ‘ਚ ਕਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ 1700 ਤੋਂ ਪਾਰ

ਚੰਡੀਗੜ੍ਹ/ਬਿਊਰੋ ਨਿਊਜ਼ ਦੁਨੀਆ ਭਰ ਦੇ ਮੁਲਕਾਂ ਲਈ ਮੁਸੀਬਤ ਬਣੀ ਕਰੋਨਾ ਮਹਾਮਾਰੀ ਦੀ ਮਾਰ ਹੇਠ ਆਏ ਪੰਜਾਬ ‘ਚ ਵੀ ਕਰੋਨਾ ਵਾਇਰਸ ਦੇ ਮਰੀਜ਼ਾਂ ਦਾ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। ਅੱਜ ਨਵਾਂ ਸ਼ਹਿਰ ‘ਚ 18, ਗੁਰਦਾਸਪੁਰ ‘ਚ 16, ਅੰਮ੍ਰਿਤਸਰ ‘ਚ 12, ਜਲੰਧਰ ‘ਚ 7, ਤਰਨ ਤਾਰਨ ‘ਚ 4, ਫਤਿਹਗੜ੍ਹ ਸਾਹਿਬ ‘ਚ 3, ਬਠਿੰਡਾ ‘ਚ 2, ਬਰਨਾਲਾ ਅਤੇ ਮਾਨਸਾ ‘ਚ 1-1 ਕਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਕਰੋਨਾ ਪੀੜਤਾਂ ਦੇ ਸਾਹਮਣੇ ਆਉਣ ਨਾਲ ਪੰਜਾਬ ‘ਚ ਕਰੋਨਾ ਪੀੜਤ ਮਰੀਜ਼ਾਂ ਦੀ ਲਿਸਟ ਹੋਰ ਲੰਬੀ ਹੋ ਗਈ ਹੈ ਜੋ 1700 ਨੂੰ ਪਾਰ ਕਰ ਗਈ ਹੈ। ਜਦਕਿ ਮੋਹਾਲੀ ਜ਼ਿਲ੍ਹੇ ‘ਚ ਅੱਜ ਕਰੋਨਾ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਜਿਸ ਨਾਲ ਪੰਜਾਬ ‘ਚ ਕਰੋਨਾ ਕਾਰਨ ਵਾਲੇ ਵਿਅਕਤੀਆਂ ਦੀ ਗਿਣਤੀ 29 ਹੋ ਗਈ ਹੈ। ਇਨ੍ਹਾਂ ਸਾਰੇ ਮਰੀਜ਼ਾਂ ‘ਚ ਹਜ਼ੂਰ ਸਾਹਿਬ ਤੋਂ ਪਰਤਣ ਵਾਲੇ 1076 ਸ਼ਰਧਾਲੂਆਂ ਨੂੰ ਕਰੋਨਾ ਵਾਇਰਸ ਤੋਂ ਪੀੜਤ ਪਾਇਆ ਗਿਆ ਹੈ। ਇਸ ਤੋਂ ਇਲਾਵਾ ਇਨ੍ਹਾਂ ਅੰਕੜਿਆਂ ‘ਚ 29 ਜਮਾਤੀ ਵੀ ਸ਼ਾਮਿਲ ਹਨ। ਉਧਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਅੱਜ 7 ਹੋਰ ਕਰੋਨਾ ਵਾਇਰਸ ਤੋਂ ਪੀੜਤ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਕੇਸਾਂ ਵਿਚੋਂ 6 ਬਾਪੂ ਧਾਮ ਕਲੌਨੀ ਤੇ ਇਕ ਸੈਕਟਰ 27 ਤੋਂ ਕਰੋਨਾ ਪੀੜਤ ਵਿਅਕਤੀ ਮਿਲਿਆ ਹੈ। ਇਨ੍ਹਾਂ ਕੇਸਾਂ ਦੇ ਸਾਹਮਣੇ ਆਉਣ ਨਾਲ ਚੰਡੀਗੜ੍ਹ ਵਿਚ ਹੁਣ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 142 ਹੋ ਚੁੱਕੀ ਹੈ, ਜਿਸ ਵਿਚੋਂ ਇਕੱਲੇ ਬਾਪੂ ਧਾਮ ਕਲੌਨੀ ਦੇ 82 ਕੇਸ ਹਨ।

Check Also

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਦਾ ਨਤੀਜਾ ਐਲਾਨਿਆ

ਲੁਧਿਆਣਾ ਦੀ ਆਦਿੱਤੀ ਨੇ 100% ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਮੁਹਾਲੀ/ਬਿਊਰੋ ਨਿਊਜ਼ ਪੰਜਾਬ …