-2 C
Toronto
Monday, January 12, 2026
spot_img
Homeਪੰਜਾਬਸਤਲੁਜ ਦਰਿਆ ਦਾ ਪਾਣੀ ਹੋਣ ਲੱਗਾ ਦੂਸ਼ਿਤ

ਸਤਲੁਜ ਦਰਿਆ ਦਾ ਪਾਣੀ ਹੋਣ ਲੱਗਾ ਦੂਸ਼ਿਤ

ਸ਼ੋ੍ਰਮਣੀ ਅਕਾਲੀ ਦਲ ਦੇ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਚੁੱਕਿਆ ਮੁੱਦਾ
ਮੋਗਾ/ਬਿਊਰੋ ਨਿਊਜ਼
ਮੋਗਾ ਦੇ ਧਰਮਕੋਟ ਸਬ-ਡਿਵੀਜ਼ਨ ਨੇੜੇ ਵਗ ਰਿਹਾ ਸਤਲੁਜ ਦਰਿਆ ਦਾ ਪਾਣੀ ਦੂਸ਼ਿਤ ਹੋ ਕੇ ਸਿਆਹ ਰੰਗ ਦਾ ਹੋ ਗਿਆ ਹੈ। ਦੂਸ਼ਿਤ ਪਾਣੀ ਕਾਰਨ ਜੀਵ-ਜੰਤੂ ਮਰ ਰਹੇ ਹਨ ਅਤੇ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਸਰਕਾਰਾਂ ਸਮੇਂ-ਸਮੇਂ ’ਤੇ ਕੁਦਰਤੀ ਸੋਮਿਆਂ ਵਿਚ ਪੈ ਰਹੇ ਦੂਸ਼ਿਤ ਪਾਣੀ ਨੂੰ ਰੋਕਣ ਦੇ ਦਾਅਵੇ ਕਰਦੀਆਂ ਰਹੀਆਂ ਹਨ ਪਰ ਦਰਿਆਵਾਂ ਵਿਚ ਲਗਾਤਾਰ ਦੂਸ਼ਿਤ ਪਾਣੀ ਆ ਰਿਹਾ ਹੈ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਰਜਿੰਦਰ ਸਿੰਘ ਨੇ ਸਤਲੁਜ ਦਰਿਆ ਦੇ ਦੂਸ਼ਿਤ ਹੋਏ ਪਾਣੀ ਦਾ ਮੁੱਦਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਜ਼ਹਿਰੀਲੇ ਪਾਣੀ ਸਬੰਧੀ ਗੰਭੀਰ ਨਹੀਂ ਹਨ ਤੇ ਇਹ ਆਉਣ ਵਾਲੀ ਪੀੜ੍ਹੀ ਲਈ ਵੀ ਵੱਡਾ ਖਤਰਾ ਹੋ ਸਕਦਾ ਹੈ। ਫੈਕਟਰੀਆਂ ਦਾ ਗੰਦਾ ਪਾਣੀ ਛੱਡਣ ਕਾਰਨ ਦਰਿਆ ਦਾ ਪਾਣੀ ਕਾਲਾ ਸ਼ਾਹ ਹੋ ਗਿਆ ਹੈ। ਬਰਜਿੰਦਰ ਸਿੰਘ ਨੇ ਕਿਹਾ ਕਿ ਦਰਿਆ ਦੇ ਆਸਪਾਸ ਦੇ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਦਿਨਾਂ ਤੋਂ ਪਾਣੀ ਪ੍ਰਦੂਸ਼ਿਤ ਤੇ ਜ਼ਹਿਰੀਲਾ ਹੋ ਗਿਆ ਹੈ। ਇਸ ਨਾਲ ਦਰਿਆ ’ਚ ਜੀਵ-ਜੰਤੂ ਮਰਨ ਲੱਗੇ ਹਨ। ਕੁਝ ਲੋਕਾਂ ਨੇ ਦੱਸਿਆ ਕਿ ਇਸ ਪਾਣੀ ਦੀ ਵਰਤੋਂ ਖੇਤਾਂ ’ਚ ਹੋਣ ਕਾਰਨ ਫਸਲ ’ਤੇ ਵੀ ਬੁਰਾ ਅਸਰ ਪੈਣ ਲੱਗਾ ਹੈ। ਅਜਿਹੇ ਗੰਦੇ ਪਾਣੀ ਨਾਲ ਖੇਤਾਂ ’ਚ ਉਗਾਈਆਂ ਫ਼ਸਲਾਂ ਆਮ ਲੋਕਾਂ ਦੀ ਸਿਹਤ ’ਤੇ ਵੀ ਮਾੜਾ ਪ੍ਰਭਾਵ ਪਾ ਸਕਦੀਆਂ ਹਨ।

RELATED ARTICLES
POPULAR POSTS