5 ਅਕਤੂਬਰ ਤੋਂ ਟੂਰਨਾਮੈਂਟ ਹੋਵੇਗਾ ਸ਼ੁਰੂ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਇਸੇ ਸਾਲ ਅਕਤੂਬਰ-ਨਵੰਬਰ ਮਹੀਨੇ ਵਿਚ ਹੋਣ ਵਾਲੇ ਅੰਤਰਰਾਸ਼ਟਰੀ ਕ੍ਰਿਕਟ ਦੇ ਵਨ ਡੇ ਵਿਸ਼ਵ ਕੱਪ ਦੇ ਸ਼ਡਿਊਲ ਨਾਲ ਸਬੰਧਤ ਖਬਰ ਮੀਡੀਆ ਰਾਹੀਂ ਸਾਹਮਣੇ ਆਈ ਹੈ, ਪਰ ਆਫੀਸ਼ੀਅਲ ਸ਼ਡਿਊਲ ਅਜੇ ਤੱਕ ਜਾਰੀ ਨਹੀਂ ਹੋਇਆ ਹੈ। ਕ੍ਰਿਕਟ ਸਬੰਧੀ ਇਕ ਵੈਬਸਾਈਟ ਦੀ ਰਿਪੋਰਟ ਮੁਤਾਬਕ ਭਾਰਤ-ਪਾਕਿਸਤਾਨ ਕ੍ਰਿਕਟ ਮੁਕਾਬਲਾ 15 ਅਕਤੂਬਰ ਨੂੰ ਹੋ ਸਕਦਾ ਹੈ। ਇਸਦੇ ਵੈਨਿਊ ’ਤੇ ਅਜੇ ਤੱਕ ਭਾਰਤ ਅਤੇ ਪਾਕਿਸਤਾਨ ਦੇ ਕ੍ਰਿਕਟ ਬੋਰਡ ਦੀ ਸਹਿਮਤੀ ਨਹੀਂ ਬਣੀ ਹੈ। ਰਿਪੋਰਟ ਦੇ ਮੁਤਾਬਕ ਟੂਰਨਾਮੈਂਟ ਦੀ ਸ਼ੁਰੂਆਤ 5 ਅਕਤੂਬਰ ਤੋਂ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਹੋਣ ਵਾਲੇ ਮੁਕਾਬਲੇ ਨਾਲ ਸ਼ੁਰੂ ਹੋਵੇਗੀ। ਇਹ ਦੋਵੇਂ ਟੀਮਾਂ 2019 ਦੇ ਵਰਲਡ ਕੱਪ ਦੀਆਂ ਫਾਈਨਲਿਸਟ ਹਨ। ਇਸੇ ਦੌਰਾਨ ਭਾਰਤੀ ਟੀਮ ਆਪਣਾ ਪਹਿਲਾ ਮੈਚ ਚੇਨਈ ਦੇ ਸਟੇਡੀਅਮ ਵਿਚ ਆਸਟਰੇਲੀਆ ਦੀ ਟੀਮ ਨਾਲ ਖੇਡੇਗੀ, ਪਰ ਇਨ੍ਹਾਂ ਤਰੀਕਾਂ ਦੀ ਅਜੇ ਤੱਕ ਪੁਸ਼ਟੀ ਨਹੀਂ ਹੋਈ ਹੈ।