ਦੇਸ਼ ਵਿਰੋਧੀ ਕੰਟੈਂਟ ਪਬਲਿਸ਼ ਕਰਨ ਦਾ ਆਰੋਪ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕਈ ਭਾਰਤੀ ਅਤੇ ਪਾਕਿਸਤਾਨੀ ਯੂ-ਟਿਊਬ ਚੈਨਲਾਂ ਦੇ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਭਾਰਤ ਦੀ ਰਾਸ਼ਟਰੀ ਸੁਰੱਖਿਆ, ਵਿਦੇਸ਼ੀ ਸੰਬੰਧਾਂ ਅਤੇ ਜਨਤਕ ਵਿਵਸਥਾ ਨਾਲ ਸੰਬੰਧਿਤ ਪ੍ਰਚਾਰ ਫੈਲਾਉਣ ਵਾਲੇ 8 ਯੂ-ਟਿਊਬ ਚੈਨਲਾਂ ਨੂੰ ਬਲਾਕ ਕੀਤਾ ਹੈ। ਇਨ੍ਹਾਂ ਯੂ-ਟਿਊਬ ਚੈਨਲਾਂ ’ਚ 7 ਭਾਰਤੀ ਅਤੇ 1 ਪਾਕਿਸਤਾਨ ਸਥਿਤ ਯੂ-ਟਿਊਬ ਚੈਨਲ ਹੈ। ਬਲਾਕ ਕੀਤੇ ਯੂ-ਟਿਊਬ ਚੈਨਲਾਂ ਨੂੰ 114 ਕਰੋੜ ਤੋਂ ਵਧ ਵਾਰ ਦੇਖਿਆ ਗਿਆ ਹੈ ਅਤੇ ਇਨ੍ਹਾਂ ਚੈਨਲਾਂ ’ਤੇ 85 ਲੱਖ 73 ਹਜ਼ਾਰ ਗ੍ਰਾਹਕ ਹਨ। ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦਾ ਆਰੋਪ ਹੈ ਕਿ ਇਨ੍ਹਾਂ ਚੈਨਲਾਂ ਵਲੋਂ ਫੇਕ ਅਤੇ ਭਾਰਤ ਵਿਰੋਧੀ ਕੰਟੈਂਟ ਪਬਲਿਸ਼ ਕੀਤੇ ਜਾ ਰਹੇ ਸਨ।