2.4 C
Toronto
Thursday, November 27, 2025
spot_img
Homeਭਾਰਤਕੇਜਰੀਵਾਲ ਨੇ ਕੀਤਾ ਅਗਲੀ ਰਣਨੀਤੀ ਦਾ ਖੁਲਾਸਾ

ਕੇਜਰੀਵਾਲ ਨੇ ਕੀਤਾ ਅਗਲੀ ਰਣਨੀਤੀ ਦਾ ਖੁਲਾਸਾ

6ਕਿਹਾ, ਜਿੱਥੇ 100 ਵਿਚੋਂ 90 ਸੀਟਾਂ ਮਿਲਣ ਉਥੇ ਹੀ ਚੋਣ ਲੜੀ ਜਾਵੇਗੀ
ਨਵੀਂ ਦਿੱਲੀ/ਬਿਊਰੋ ਨਿਊਜ਼
ਜਿੱਥੇ 100 ਵਿਚੋਂ 90 ਸੀਟਾਂ ਮਿਲਣ ਉੱਥੇ ਹੀ ਚੋਣ ਲੜੀ ਜਾਵੇਗੀ। ਚੋਣ ਲੜਨ ਲਈ ਨਹੀਂ ਸਗੋਂ ਜਿੱਤਣ ਲਈ ਹੀ ਲੜੀ ਜਾਏਗੀ। ਆਮ ਆਦਮੀ ਪਾਰਟੀ ਦੀ ਰਾਸ਼ਟਰੀ ਪ੍ਰੀਸ਼ਦ ਦੀ ਬੈਠਕ ਵਿਚ ਚੋਣ ਰਣਨੀਤੀ ਦਾ ਖੁਲਾਸਾ ਕਰਦਿਆਂ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਹ ਐਲਾਨ ਕੀਤਾ ਹੈ।
ਅਰਵਿੰਦ ਕੇਜਰੀਵਾਲ ਨੇ ਸਾਫ ਕਿਹਾ ਕਿ ਚੋਣ ਜਿੱਤਣ ਲਈ ਹੀ ਲੜਾਂਗੇ। “ਮੇਰੇ ਕੋਲ ਲੋਕ ਆਉਂਦੇ ਹਨ ਕਿ ਇੱਥੇ ਚੋਣ ਲੜ ਲਓ, ਉਥੇ ਚੋਣ ਲੜ ਲਓ। ਅਸੀਂ ਚੋਣ ਲੜਨ ਨਹੀਂ ਆਏ ਹਾਂ, ਵਿਵਸਥਾ ਵਿਚ ਬਦਲਾਅ ਲਿਆਉਣ ਲਈ ਆਏ ਹਾਂ। “ਉਨ੍ਹਾਂ ਕਿਹਾ ਕਿ ਜਿੱਥੇ ਫਿਫਟੀ-ਫਿਫਟੀ ਚਾਂਸ ਵੀ ਹੋਵੇਗਾ ਅਸੀਂ ਚੋਣ ਲੜਾਂਗੇ ਪਰ 100 ਵਿਚੋਂ 3 ਸੀਟਾਂ ਜਿੱਤਣ ਲਈ ਚੋਣ ਨਹੀਂ ਲੜਾਂਗੇ, 100 ਵਿਚੋਂ 90 ਸੀਟਾਂ ਜਿੱਤਣ ਲਈ ਲੜਾਂਗੇ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਅਸੀਂ ਸਰਕਾਰ ਬਣਾਉਣ ਲਈ ਚੋਣ ਲੜਾਂਗੇ।
ਇਸ ਮੀਟਿੰਗ ਦੌਰਾਨ ਨਵੀਂ 25 ਮੈਂਬਰੀ ਰਾਸ਼ਟਰੀ ਕਾਰਜਕਰਨੀ ਦਾ ਐਲਾਨ ਕੀਤਾ ਗਿਆ। ਇਨ੍ਹਾਂ 25 ਮੈਂਬਰਾਂਵਿਚ ਸੱਤ ਔਰਤਾਂ ਵੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ‘ਆਪ’ ਵੱਲੋਂ ਪੰਜਾਬ ਵਿਚ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਨੇ ਇੱਥੇ ਵਧੀਆ ਪ੍ਰਦਰਸ਼ਨ ਕੀਤਾ ਸੀ। ਦੇਸ਼ ਭਰ ਵਿਚੋਂ ਸਿਰਫ ਪੰਜਾਬ ਨੇ ਹੀ ਪਾਰਟੀ ਨੂੰ ਚਾਰ ਸੰਸਦ ਮੈਂਬਰ ਦਿੱਤੇ ਹਨ।

RELATED ARTICLES
POPULAR POSTS