4 C
Toronto
Saturday, October 17, 2026
spot_img
Homeਭਾਰਤਨਰਿੰਦਰ ਮੋਦੀ ਵੱਲੋਂ ਮੰਤਰੀਆਂ ਨੂੰ ਨਵੀਂ ਹਦਾਇਤ

ਨਰਿੰਦਰ ਮੋਦੀ ਵੱਲੋਂ ਮੰਤਰੀਆਂ ਨੂੰ ਨਵੀਂ ਹਦਾਇਤ

ਨਰਿੰਦਰ ਮੋਦੀ ਵੱਲੋਂ ਮੰਤਰੀਆਂ ਨੂੰ ਨਵੀਂ ਹਦਾਇਤਕਿਹਾ, ਲੋਕਾਂ ਕੋਲ ਜਾ ਕੇ ਉਹਨਾਂ ਨੂੰ ਯੋਜਨਾਵਾਂ ਬਾਰੇ ਜਾਣੂ ਕਰਵਾਓ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮੰਤਰੀਆਂ ਨੂੰ ਲੋਕਾਂ ਨਾਲ ਨੇੜਤਾ ਬਣਾਉਣ ਦਾ ਮਸ਼ਵਰਾ ਦਿੱਤਾ ਹੈ। ਮੋਦੀ ਨੇ ਮੰਤਰੀਆਂ ਨੂੰ ਕਿਹਾ ਕਿ ਲੋਕਾਂ ਵਿਚ ਜਾਓ ਤੇ ‘ਸੰਪਰਕ ਅਤੇ ਸੰਵਾਦ’ ਰਾਹੀਂ ਸਰਕਾਰ ਵੱਲੋਂ ਪਿਛਲੇ ਦੋ ਸਾਲਾਂ ਵਿਚ ਸ਼ੁਰੂ ਕੀਤੀਆਂ ਯੋਜਨਾਵਾਂ ਤੇ ਉੱਦਮਾਂ ਬਾਰੇ ਜਾਣੂ ਕਰਵਾਓ।
ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀਆਂ ਨਾਲ ਇਸ ਮੁੱਦੇ ‘ਤੇ ਤਿੰਨ ਘੰਟੇ ਤੋਂ ਵੱਧ ਸਮੇਂ ਤੱਕ ਮੀਟਿੰਗ ਚੱਲਦੀ ਰਹੀ। ਉਨ੍ਹਾਂ ਸਾਰੇ ਮੰਤਰੀਆਂ ਨੂੰ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ ਵੱਲੋਂ ਸ਼ੁਰੂ ਕੀਤੀਆਂ ਯੋਜਨਾਵਾਂ ਬਾਰੇ ਜਾਣੂ ਰਹਿਣ ਲਈ ਕਿਹਾ। ਮੋਦੀ ਨੇ ਮੰਤਰੀਆਂ ਨੂੰ ਹਰ ਬਜਟ ਤੋਂ ਬਾਅਦ ਘੱਟੋ-ਘੱਟ 200 ਥਾਵਾਂ ‘ਤੇ ਜਾਣ ਲਈ ਕਿਹਾ ਜਿੱਥੇ ਜਾ ਕੇ ਉਹ ਨਵੇਂ ਬਦਲਾਅ ਤੋਂ ਲੋਕਾਂ ਨੂੰ ਜਾਣੂ ਕਰਵਾਉਣ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਇਹ ਹਦਾਇਤਾਂ ਉਸ ਸਮੇਂ ਦਿੱਤੀਆਂ ਹਨ ਜਦ ਉਨ੍ਹਾਂ ਦੀ ਸਰਕਾਰ ਅਗਲੇ ਮਹੀਨੇ ਦੋ ਸਾਲ ਪੂਰੇ ਕਰਨ ਜਾ ਰਹੀ ਹੈ।

RELATED ARTICLES
POPULAR POSTS