5.6 C
Toronto
Wednesday, October 29, 2025
spot_img
Homeਭਾਰਤਮਲਾਲਾ ਯੂਸਫਜਈ ਨੇ ਬਚਪਨ ਦੇ ਦੋਸਤ ਨਾਲ ਕੀਤਾ ਨਿਕਾਹ

ਮਲਾਲਾ ਯੂਸਫਜਈ ਨੇ ਬਚਪਨ ਦੇ ਦੋਸਤ ਨਾਲ ਕੀਤਾ ਨਿਕਾਹ

ਟਵਿੱਟਰ ’ਤੇ ਤਸਵੀਰਾਂ ਕੀਤੀਆਂ ਸਾਂਝੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼
ਨੋਬੇਲ ਪੁਰਸਕਾਰ ਜੇਤੂ ਅਤੇ ਲੜਕੀਆਂ ਦੀ ਸਿੱਖਿਆ ਲਈ ਆਵਾਜ ਉਠਾਉਣ ਵਾਲੀ ਮਲਾਲਾ ਯੂਸਫਜਈ ਨੇ ਬਚਪਨ ਦੇ ਦੋਸਤ ਨਾਲ ਨਿਕਾਹ ਕਰਵਾ ਲਿਆ ਹੈ ਤੇ ਉਸ ਨੇ ਇਸ ਦੀ ਜਾਣਕਾਰੀ ਟਵਿੱਟ ਰਾਹੀਂ ਦਿੱਤੀ। ਯੂਸਫਜਈ ਨੇ ਟਵੀਟ ਕਰਕੇ ਕਿਹਾ ਕਿ ਅੱਜ ਮੇਰੀ ਜ਼ਿੰਦਗੀ ਦਾ ਬਹੁਤ ਅਨਮੋਲ ਦਿਨ ਹੈ। ਮੈਂ ਅਤੇ ਅਸਹਰ ਮਲਿਕ ਉਮਰ ਭਰ ਦੇ ਸਾਥੀ ਬਣ ਗਏ ਹਾਂ। ਅਸੀਂ ਬਰਮਿੰਘਮ ਵਿਚ ਆਪਣੇ ਪਰਿਵਾਰਾਂ ਦੀ ਮੌਜੂਦਗੀ ਵਿਚ ਨਿਕਾਹ ਕਰਵਾ ਲਿਆ ਅਤੇ ਹੁਣ ਅਸੀਂ ਅਗਲੀ ਮੰਜ਼ਿਲ ਲਈ ਮਿਲ ਕੇ ਚੱਲਣ ਲਈ ਉਤਸ਼ਾਹਿਤ ਹਾਂ।’’ ਉਸ ਨੇ ਟਵਿੱਟਰ ’ਤੇ ਅਸਹਰ ਮਲਿਕ ਅਤੇ ਪਰਿਵਾਰ ਨਾਲ ਆਪਣੇ ਨਿਕਾਹ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਨਿਕਾਹ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਇਹ ਜਾਣਨਾ ਚਾਹੁੰਦਾ ਹੈ ਕਿ ਅਸਹਰ ਮਲਿਕ ਆਖਰ ਹੈ ਕੌਣ। ਮਲਾਲਾ ਦੇ ਪਤੀ ਅਸਹਰ ਮਲਿਕ ਨੇ ਆਪਣੀ ਮੁੱਢਲੀ ਸਿੱਖਿਆ ਪਾਕਿਸਤਾਨ ’ਚ ਪੂਰੀ ਕੀਤੀ ਅਤੇ ਉਨ੍ਹਾਂ 2012 ’ਚ ਲਾਹੌਰ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ। ਮਲਿਕ ਨੇ ਥੀਏਟਰ ਪ੍ਰੋਡਕਸ਼ਨ ਕੰਪਨੀ ਡਰਾਮਾਲਾਈਨ ਦੇ ਪ੍ਰਧਾਨ ਦੇ ਰੂਪ ਵਿਚ ਵੀ ਕੰਮ ਕੀਤਾ। ਪਾਕਿਸਤਾਨੀ ਮੀਡੀਆ ਅਨੁਸਾਰ ਅਸਹਰ ਮਲਿਕ ਅਤੇ ਮਲਾਲਾ ਦੀ ਪਹਿਚਾਣ 2019 ’ਚ ਹੋਈ ਸੀ।

 

RELATED ARTICLES
POPULAR POSTS