Breaking News
Home / ਭਾਰਤ / ਚੀਨ ਦੀ ਸਰਹੱਦ ਤੱਕ ਵਧੀਆ ਸੜਕ ਜ਼ਰੂਰੀ-ਸੁਪਰੀਮ ਕੋਰਟ

ਚੀਨ ਦੀ ਸਰਹੱਦ ਤੱਕ ਵਧੀਆ ਸੜਕ ਜ਼ਰੂਰੀ-ਸੁਪਰੀਮ ਕੋਰਟ

ਕਿਹਾ : ਅਸੀਂ ਨਹੀਂ ਚਾਹੁੰਦੇ ਕਿ ਫੌਜ ਨੂੰ 1962 ਵਰਗੀ ਹਾਲਤ ਦਾ ਕਰਨਾ ਪਵੇ ਸਾਹਮਣਾ
ਨਵੀਂ ਦਿੱਲੀ/ਬਿਊਰੋ ਨਿਊਜ਼
ਉਤਰਾਖੰਡ ’ਚ ਚਾਰ ਧਾਮ ਯਾਤਰਾ ਨਾਲ ਜੁੜੀਆਂ ਤਿੰਨ ਸੜਕਾਂ ਦੀ ਚੌੜਾਈ ਵਧਾਉਣ ਨੂੰ ਸੁਪਰੀਮ ਕੋਰਟ ਨੇ ਦੇਸ਼ ਦੀ ਸੁਰੱਖਿਆ ਦੇ ਲਿਹਾਜ ਨਾਲ ਅਹਿਮ ਮੰਨਿਆ ਹੈ। ਇਸ ਪ੍ਰੋਜੈਕਟ ਦੇ ਖਿਲਾਫ਼ ਇਕ ਐਨ ਜੀ ਓ ਦੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ। ਹਾਲ ਹੀ ਦੇ ਕੁੱਝ ਦਿਨਾਂ ਤੋਂ ਸਰਹੱਦ ’ਤੇ ਵਾਪਰੀਆਂ ਘਟਨਾਵਾਂ ਨੂੰ ਅਣੇਦਖਿਆ ਨਹੀਂ ਕੀਤਾ ਜਾ ਸਕਦਾ। ਕੋਰਟ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਭਾਰਤੀ ਫੌਜ ਨੂੰ 1962 ਵਰਗੀ ਹਾਲਤ ਨਾਲ ਜੂਝਣਾ ਪਵੇ ਪ੍ਰੰਤੂ ਰੱਖਿਆ ਅਤੇ ਵਾਤਾਵਰਣ ਦੋਵਾਂ ਦਾ ਸੰਤੁਲਨ ਵੀ ਜ਼ਰੂਰੀ ਹੈ। ਕੇਂਦਰ ਸਰਕਾਰ ਨੇ ਚੀਨ ਦੀ ਸਰਹੱਦ ਤੱਕ ਸੜਕਾਂ ਨੂੰ 10 ਮੀਟਰ ਤੱਕ ਚੌੜਾ ਕਰਨ ਦੇ ਲਈ ਸੁਪਰੀਮ ਕੋਰਟ ਤੋਂ ਮਨਜ਼ੂਰੀ ਮੰਗੀ ਹੈ। ਜਦਕਿ ਇਕ ਐਨਜੀਓ ਸੜਕ ਚੌੜੀ ਕਰਨ ਦੇ ਖਿਲਾਫ਼ ਹੈ। ਐਨਜੀਓ ਦਾ ਕਹਿਣਾ ਹੈ ਕਿ ਪਹਾੜੀ ਇਲਾਕੇ ’ਚ ਦਰਖਤਾਂ ਦੀ ਕਟਾਈ ਹੋਣ ਨਾਲ ਭੂਖਲਨ ਦੀਆਂ ਘਟਨਾਵਾਂ ਵਧ ਰਹੀਆਂ ਹਨ। ਫ਼ਿਲਹਾਲ ਸੁਪਰੀਮ ਕੋਰਟ ਦੇ ਸਤੰਬਰ 2020 ਦੇ ਹੁਕਮਾਂ ਅਨੁਸਾਰ ਇਨ੍ਹਾਂ ਸੜਕਾਂ ਦੀ ਚੌੜਾਈ ਸਾਢੇ 5 ਮੀਟਰ ਤੋਂ ਜ਼ਿਆਦਾ ਨਹੀਂ ਹੋ ਸਕਦੀ।

 

Check Also

ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ

ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …