Breaking News
Home / ਭਾਰਤ / ਬੀਬੀ ਮਾਨ ਕੌਰ ਨੂੰ ਰਾਸ਼ਟਰਪਤੀ ਨੇ ‘ਨਾਰੀ ਸ਼ਕਤੀ’ ਪੁਰਸਕਾਰ ਨਾਲ ਕੀਤਾ ਸਨਮਾਨਤ

ਬੀਬੀ ਮਾਨ ਕੌਰ ਨੂੰ ਰਾਸ਼ਟਰਪਤੀ ਨੇ ‘ਨਾਰੀ ਸ਼ਕਤੀ’ ਪੁਰਸਕਾਰ ਨਾਲ ਕੀਤਾ ਸਨਮਾਨਤ

ਐਥਲੈਟਿਕਸ ਦੇ ਖੇਤਰ ਵਿਚ ਪ੍ਰਾਪਤੀਆਂ ਲਈ ਮਿਲਿਆ ਪੁਰਸਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਲੰਘੇ ਕੱਲ੍ਹ ਕੌਮਾਂਤਰੀ ਮਹਿਲਾ ਦਿਵਸ ਮੌਕੇ ਚੰਡੀਗੜ੍ਹ ਤੋਂ ‘ਚਮਤਕਾਰ’ ਵਜੋਂ ਜਾਣੀ ਜਾਂਦੀ 103 ਸਾਲ ਦੀ ਅਥਲੀਟ ਬੀਬੀ ਮਾਨ ਕੌਰ ਨੂੰ ‘ਨਾਰੀ ਸ਼ਕਤੀ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੀਬੀ ਮਾਨ ਕੌਰ ਸਮੇਤ ਸਮਾਜ ਦੇ ਵੱਖ-ਵੱਖ ਖੇਤਰਾਂ ‘ਚ ਮੱਲਾਂ ਮਾਰ ਰਹੀਆਂ 15 ਮਹਿਲਾਵਾਂ ਦਾ ‘ਨਾਰੀ ਸ਼ਕਤੀ’ ਪੁਰਸਕਾਰ ਨਾਲ ਸਨਮਾਨ ਕੀਤਾ ਗਿਆ। ਇਨ੍ਹਾਂ ਮਹਿਲਾਵਾਂ ਨੂੰ ਰਾਸ਼ਟਰਪਤੀ ਭਵਨ ‘ਚ ਹੋਏ ਇਕ ਸਮਾਗਮ ਦੌਰਾਨ ਉਕਤ ਪੁਰਸਕਾਰ ਦਿੱਤੇ ਗਏ। ਇਸ ਮੌਕੇ ਰਾਸ਼ਟਰਪਤੀ ਨੇ ਮਹਿਲਾਵਾਂ ਦੇ ਯੋਗਦਾਨ ਨੂੰ ਜੰਮ ਕੇ ਸਰਾਹਿਆ ਤੇ ਕਿਹਾ ਕਿ ਬੇਟੀਆਂ ਦੇ ਜੀਵਨ ‘ਚ ਸੁਧਾਰ ਲਿਆਉਣਾ ਹਰ ਨਾਗਰਿਕ ਦਾ ਕਰਤੱਵ ਹੈ। 93 ਸਾਲ ਦੀ ਉਮਰ ‘ਚ ਅਥਲੈਟਿਕ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਬੀਬੀ ਮਾਨ ਕੌਰ ਨੇ ਪੋਲੈਂਡ ‘ਚ ਹੋਈ ਵਿਸ਼ਵ ਮਾਸਟਰਜ਼ ਅਥਲੈਟਿਕ ਚੈਂਪੀਅਨਸ਼ਿਪ ‘ਚ 4 ਸੋਨ ਤਗਮੇ ਤੇ 2016 ਦੀਆਂ ਅਮਰੀਕਨ ਮਾਸਟਰਜ਼ ਖੇਡਾਂ ‘ਚ ਸਭ ਤੋਂ ਤੇਜ਼ ਸ਼ਤਾਬਦੀ ਦੌੜਾਕ ਹੋਣ ਦਾ ਮਾਣ ਹਾਸਲ ਕੀਤਾ।

Check Also

ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ

ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …