-11.5 C
Toronto
Friday, January 16, 2026
spot_img
Homeਦੁਨੀਆਬੋਰਿਸ ਜੌਹਨਸਨ ਨੂੰ ਮਿਲੀ ਹਸਪਤਾਲ ਤੋਂ ਛੁੱਟੀ

ਬੋਰਿਸ ਜੌਹਨਸਨ ਨੂੰ ਮਿਲੀ ਹਸਪਤਾਲ ਤੋਂ ਛੁੱਟੀ

ਲੰਡਨ : ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੀ ਸਿਹਤ ਵਿੱਚ ਸੁਧਾਰ ਹੋਇਆ ਹੈ ਅਤੇ ਉਨ੍ਹਾਂ ਤੋਂ ਹਸਪਤਾ ਵਿਚੋਂ ਛੁੱਟੀ ਮਿਲੀ ਗਈ ਅਤੇ ਉਹ ਤੰਦਰੁਸਤ ਹਨ। ਉਨ੍ਹਾਂ ਨੇ ਹਸਪਤਾਲ ਤੋਂ ਬਾਹਰ ਆਉਣ ਤੋਂ ਬਾਅਦ ਡਾਕਟਰਾਂ ਦਾ ਧੰਨਵਾਦ ਵੀ ਵੀਕਾਤ। ਇਸ ਤੋਂ ਪਹਿਲਾਂ ਉਹ ਡਾਕਟਰਾਂ ਦੀ ਨਿਗਰਾਨੀ ਹੇਠ ਹਨ। ਕਰੋਨਾਵਾਇਸ ਦਾ ਟੈਸਟ ਪਾਜ਼ੇਟਿਵ ਆਉਣ ਤੋਂ ਜਲਦ ਬਾਅਦ ਉਨਾਂ ਦਾ ਇਲਾਜ ਸ਼ੁਰੂ ਹੋ ਗਿਆ ਸੀ। ਡਾਊਨਿੰਗ ਸਟਰੀਟ ਨੇ ਕਿਹਾ ਕਿ ਜੌਹਨਸਨ (55) ਸੇਂਟ ਥੌਮਸ ਹਸਪਤਾਲ ਵਿੱਚ ਆਪਣੇ ਦ੍ਰਿੜ ਇਰਾਦੇ ਨਾਲ ਬਿਮਾਰੀ ਨਾਲ ਲੜ ਰਹੇ ਹਨ ਜਿਸ ਦਾ ਨਤੀਜਾ ਹੈ ਕਿ ਉਨਾਂ ਦੀ ਸਿਹਤ ਵਿੱਚ ਸੁਧਾਰ ਹੋਇਆ ਹੈ। ਉਨਾਂ ਦੇ ਪਿਤਾ ਸਟੈਨਲੇ ਜੌਹਨਸਨ ਨੇ ਕਿਹਾ ਕਿ ਉਨਾਂ ਦਾ ਪੁੱਤਰ ਅਜੇ ਆਰਾਮ ਦੀ ਅਵਸਥਾ ਵਿੱਚ ਹੈ ਅਤੇ ਉਸ ਨੂੰ ਵੀਰਵਾਰ ਸ਼ਾਮ ਨੂੰ ਵਾਰਡ ਵਿੱਚ ਸ਼ਿਫ਼ਟ ਕੀਤਾ ਗਿਆ ਸੀ। ਸਟੈਨਲੇ ਜੌਹਨਸਨ ਨੇ ਕਿਹਾ ਕਿ ਉਨਾਂ ਦਾ ਪੂਰਾ ਪਰਿਵਾਰ ਰੱਬ ਦਾ ਸ਼ੁਕਰਾਨਾ ਕਰਦਾ ਹੈ ਕਿ ਯੂਕੇ ਦੇ ਪ੍ਰਧਾਨ ਮੰਤਰੀ ਇਸ ਨਾਮੁਰਾਦ ਬਿਮਾਰੀ ਨਾਲ ਲੜਨ ਵਿੱਚ ਕਾਮਯਾਬ ਹੋ ਰਹੇ ਹਨ। ਬੋਰਿਸ ਜੌਹਨਸਨ ਦੀ ਗਰਭਵਤੀ ਮੰਗੇਤਰ ਕੈਰੀ ਸੀਮੌਂਡਜ਼ ਨੇ ਟਵੀਟ ਕਰਕੇ ਇਸ ਸਬੰਧੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਉਨਾਂ ਟਵਿਟਰ ‘ਤੇ ਸਤਰੰਗੀ ਪੀਂਘ ਦੇ ਨਾਲ ਤਾੜੀਆਂ ਦਾ ਲੋਗੋ ਵੀ ਸ਼ੇਅਰ ਕੀਤਾ ਹੈ। ਇਸ ਦੇ ਜ਼ਰੀਏ ਉਨਾਂ ਨੇ ਦੇਸ਼ ਦੀ ਨੈਸ਼ਨਲ ਹੈਲਥ ਸਰਵਿਸ (ਐੱਨਐੱਚਐਸ) ਦਾ ਧੰਨਵਾਦ ਵੀ ਕੀਤਾ ਜਿਸ ਨੇ ਇਸ ਮੁਸ਼ਕਲ ਘੜੀ ਵਿੱਚੋਂ ਨਿਕਲਣ ਲਈ ਉਨਾਂ ਦੀ ਮਦਦ ਕੀਤੀ।

RELATED ARTICLES
POPULAR POSTS