-1.4 C
Toronto
Thursday, January 8, 2026
spot_img
Homeਦੁਨੀਆਗੁਰਦੁਆਰਾ ਸੰਤ ਸਾਗਰ ਚਾਹ ਵਾਲੇ ਜੌਹਲਾਂ ਦੇ ਮੁਖੀ ਕਰਮ ਸਿੰਘ ਦੇ ਚੋਲਾ...

ਗੁਰਦੁਆਰਾ ਸੰਤ ਸਾਗਰ ਚਾਹ ਵਾਲੇ ਜੌਹਲਾਂ ਦੇ ਮੁਖੀ ਕਰਮ ਸਿੰਘ ਦੇ ਚੋਲਾ ਤਿਆਗਣ ਤੋਂ ਬਾਅਦ ਬਾਬਾ ਸੁਮੇਰ ਸਿੰਘ ਮੁਖੀ ਚੁਣੇ

ਰਸੂਲਪੁਰ ਵਾਸੀ ਭਾਈ ਚਰਨਜੀਤ ਸਿੰਘ (ਪੋਤਰਾ ਸੰਤ ਬਾਬਾ ਕਰਮ ਸਿੰਘ) ਨੇ ਦੱਸਿਆ ਕਿ ਗੁਰਦੁਆਰਾ ਦਵ਀ਿ ਸਾਹਿਬ ਪਾਉਟਾ ਸਾਹਿਬ ਹਿਮਾਚਲ ਪ੍ਰਦੇਸ਼ ਵਿਖੇ ਪ੍ਰਬੰਧਕਾਂ ਤੇ ਇਲਾਕੇ ਦੀ ਸੰਗਤ ਵੱਲੋ ਸੰਤ ਬਾਬਾ ਕਰਮ ਸਿੰਘ ਜੌਹਲਾਂ ਵਾਲਿਆਂ ਦੇ ਸੱਚਖੰਡ ਗਮਨ ਕਰਨ ਉਪਰੰਤ ਬਾਬਾ ਸੁਮੇਰ ਸਿੰਘ ਨੂੰ ਗੁਰਦੁਆਰਾ ਦੜੀ ਸਾਹਿਬ ਦੇ ਸਰਪ੍ਰਸਤ ਚੁਣਿਆ ਗਿਆ। ਉਨ੍ਹਾਂ ਦੱਸਿਆ ਕਿ ਬਾਬਾ ਸੁਮੇਰ ਸਿੰਘ ਗੁਰਦੁਆਰਾ ਸਾਹਿਬ ‘ਚ ਨਿਰਸਾਵਰਥ ਨਿਰੰਤਰ ਸੇਵਾਵਾ ਨਿਭਾ ਰਹੇ ਸਨ। ਉਨ੍ਹਾਂ ਆਪਣੀ ਜਮੀਨ ਵੇਚ ਕੇ ਗੁਰਦੁਆਰਾ ਸਾਹਿਬ ਵਿਖੇ ਵਿਕਾਸ ਦੇ ਕਈ ਕੰਮ ਕਰਵਾਏ। ਇਸ ਮੌਕੇ ਚੇਅਰਮੈਨ ਤਮੇਦਰ ਸਿੰਘ ਸੈਣੀ, ਹਿਮਾਚਲ ਯੂਥ ਬ੍ਰਿਗੇਡ ਦੇ ਸੰਸਥਾਪਕ ਪਰਮਿੰਦਰ ਸਿੰਘ ਢਿੱਲੋ, ਗੱਤਕਾ ਫੈਡਰੇਸ਼ਨ ਵੱਲੋ ਧਰਮ ਸਿੰਘ, ਸਰਵਣ ਸਿੰਘ, ਗੁਰਨਾਮ ਸਿੰਘ, ਤਰਨ ਸਿੰਘ, ਮਨਜੀਤ ਸਿੰਘ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ। ਬਾਬਾ ਸੁਮੇਰ ਸਿੰਘ ਨੇ ਕਿਹਾ ਕਿ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ ਤੇ ਗੁਰਦੁਆਰਾ ਦੜੀ ਸਾਹਿਬ ਦੀ ਚੜ੍ਹਦੀ ਕਲਾ ਲਈ ਹਮੇਸ਼ਾਂ ਤਤਪਰ ਰਹਿਣਗੇ।

RELATED ARTICLES
POPULAR POSTS