ਬਰੈਂਪਟਨ : ਬਰੈਂਪਟਨ ਸਾਊਥ ਤੋਂ ਪਾਰਲੀਮੈਂਟ ਦੇ ਮੈਂਬਰ ਬੀਬੀ ਸੋਨੀਆ ਸਿੱਧੂ ਵਰਗੇ ਮਿਹਨਤੀ ਵਿਅਕਤੀਆਂ ਲਈ ਗਰਮੀ ਦਾ ਮੌਸਮ ਆਪਣੇ ਹਲਕੇ ਦੇ ਲੋਕਾਂ ਨਾਲ ਬਹੁਤ ਨੇੜਲੇ ਸੰਪਰਕ ਬਣਾਉਣ ਲਈ ਇਕ ਸੁਨਹਿਰੀ ਮੌਕਾ ਪ੍ਰਦਾਨ ਕਰਦਾ ਹੈ। ਇਹੀ ਕਾਰਨ ਹੈ ਕਿ ਉਹ ਇਸ ਮੌਕੇ ਪੂਰਾ ਲਾਭ ਉਠਾ ਰਹੇ ਹਨ। ਪਿਛਲੇ ਵੀਕਐਂਡ ‘ਤੇ ਵੀ ਉਨ੍ਹਾਂ ਨੇ ਵਧੀਆ ਮੌਸਮ ਦਾ ਲਾਹਾ ਲੈ ਕੇ ਆਪਣੇ ਹਲਕੇ ਦੇ ਕਾਫੀ ਘਰਾਂ ਤੱਕ ਪਹੁੰਚ ਕੀਤੀ ਅਤੇ ਇਸ ਡੋਰ ਨੌਕਿੰਗ ਰਾਹੀਂ ਲੋਕਾਂ ਦੇ ਵਿਚਾਰ ਸੁਣੇ। ਇਸ ਸਬੰਧ ਵਿਚ ਆਪਣੇ ਵਿਚਾਰ ਪ੍ਰਗਟਾਉਂਦਿਆਂ ਬੀਬੀ ਸੋਨੀਆ ਸਿੱਧੂ ਨੇ ਕਿਹਾ ਕਿ ਪਾਰਲੀਮੈਂਟ ਦੀਆਂ ਪਿਛਲੀਆਂ ਚੋਣਾਂ ਸਮੇਂ ਉਨ੍ਹਾਂ ਨੂੰ ਆਪਣੇ ਹਲਕੇ ਵਿਚ ਡੋਰ ਨੌਕਿੰਗ ਦਾ ਮੌਕਾ ਮਿਲਿਆ ਸੀ।
ਹੁਣ ਕੁਝ ਹਫਤਿਆਂ ਲਈ ਪਾਰਲੀਮੈਂਟ ਦਾ ਸ਼ੈਸ਼ਨ ਨਹੀਂ ਚੱਲ ਰਿਹਾ, ਇਸ ਲਈ ਮੈਨੂੰ ਇਸ ਹਫਤੇ ਇਕ ਵਾਰ ਫੇਰ ਡੋਰ ਨੌਕਿੰਗ ਕਰਨ ਦਾ ਮੌਕਾ ਮਿਲਿਆ ਹੈ। ਰਾਈਡਿੰਗ ਵਿਚ ਕੰਮ ਕਰਨਾ ਜਿੱਥੇ ਇਕ ਵੰਗਾਰ ਹੁੰਦਾ ਹੈ, ਉਥੇ ਉਸਦਾ ਲਾਭ ਵੀ ਹੁੰਦਾ ਹੈ। ਇਸ ਤਰ੍ਹਾਂ ਸ਼ਾਮ ਸਮੇਂ ਅਤੇ ਵੀਕਐਂਡ ‘ਤੇ ਕੰਮ ਕਰਨਾ ਹੁੰਦਾ ਅਤੇ ਬੀਬੀ ਸੋਨੀਆ ਸਿੱਧੂ ਮੌਕੇ ਦਾ ਲਾਭ ਉਠਾ ਕੇ ਲੋਕਾਂ ਨੂੰ ਮਿਲਦੇ ਹਨ ਅਤੇ ਉਨ੍ਹਾਂ ਨਾਲ ਗੱਲਬਾਤ ਕਰਕੇ ਖੁਸ਼ੀ ਮਹਿਸੂਸ ਕਰਦੇ ਹਨ। ਇਸਦੇ ਨਾਲ ਹੀ ਉਨ੍ਹਾਂ ਨੂੰ ਹਲਕੇ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਲੋੜੀਂਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਸੋਨੀਆ ਸਿੱਧੂ ਦਾ ਕਹਿਣਾ ਹੈ ਕਿ ਮੈਂ ਉਨ੍ਹਾਂ ਮੌਕਿਆਂ ਦੀ ਕਦਰ ਕਰਦੀ ਹਾਂ ਜਿਨ੍ਹਾਂ ਮੌਕਿਆਂ ‘ਤੇ ਮੈਨੂੰ ਲੋਕਾਂ ਨੂੰ ਮਿਲ ਕੇ ਇਹ ਪਤਾ ਲਗਦਾ ਹੈ ਕਿ ਉਹ ਸਰਕਾਰ ਤੋਂ ਕੀ ਆਸ ਰਖਦੇ ਹਨ ਅਤੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਰਕਾਰ ਕੀ ਮਦਦ ਕਰ ਸਕਦੀ ਹੈ। ਇਹ ਕੰਮ ਮੇਰੀ ਜੌਬ ਦਾ ਸਭ ਤੋਂ ਵਧੀਆ ਹਿੱਸਾ ਹੈ। ਇਸ ਮੌਕੇ ‘ਤੇ ਬੀਬੀ ਸੋਨੀਆ ਸਿੱਧੂ ਨੇ ਆਪਣੇ ਹਲਕੇ ਦੇ ਲੋਕਾਂ ਨੂੰ ਕੈਨੇਡਾ ਸਰਕਾਰ ਦੇ ਨਵੇਂ ਚਾਈਲਡ ਬੈਨੀਫਿਟ ਚੈਕਾਂ ਬਾਰੇ, ਮਿਡਲ ਕਲਾਸ ਲਈ ਟੈਕਸ ਕਟੌਤੀਆਂ ਬਾਰੇ, ਸੀ-6 ਇੰਮੀਗਰੇਸ਼ਨ ਬਿਲ ਬਾਰੇ ਅਤੇ ਲਿਬਰਲ ਸਰਕਾਰ ਵੱਲੋਂ ਲੋਕ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਸ ਪ੍ਰਗਟ ਕੀਤੀ ਕਿ ਗਰਮੀ ਦੇ ਮੌਸਮ ਦੌਰਾਨ ਉਹ ਬਰੈਂਪਟਨ ਸਾਊਥ ਹਲਕੇ ਦੇ ਲੋਕਾਂ ਨੂੰ ਆਹਮੋ ਸਾਹਮਣੇ ਹੋ ਕੇ ਮਿਲਣ ਦਾ ਆਪਣਾ ਕੰਮ ਜਾਰੀ ਰੱਖਣਗੇ ਅਤੇ ਇਸ ਤਰ੍ਹਾਂ ਆਉਣ ਵਾਲੇ ਸਮੇਂ ਵਿਚ ਵੀ ਆਪਣੇ ਹਲਕੇ ਦੇ ਲੋਕਾਂ ਦੇ ਨੇੜਲੇ ਸੰਪਰਕ ਵਿਚ ਰਹਿਣਗੇ।
Check Also
ਅਮਰੀਕਾ ਵਿਚ ਬਰਫਬਾਰੀ ਤੇ ਹੱਡ ਚੀਰਵੀਂ ਠੰਡ ਨੇ ਜਨ ਜੀਵਨ ਉਪਰ ਪਾਇਆ ਵਿਆਪਕ ਅਸਰ
ਮੌਸਮ ਵਿਭਾਗ ਵੱਲੋਂ ਤਾਪਮਾਨ ‘ਚ ਜਬਰਦਸਤ ਗਿਰਾਵਟ ਦੀ ਚਿਤਾਵਨੀ ਸੈਕਰਾਮੈਂਟੋ,ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਅੱਜਕੱਲ੍ਹ ਕੇਂਦਰੀ …