ਬੇਜ਼ਵਾੜਾ ਵਿਲਸਨ ਨੇ ਹੱਥੀਂ ਮੈਲਾ ਢੋਣ ਦੇ ਵਿਰੋਧ ‘ਚ ਮੁਹਿੰਮ ਚਲਾਈ ੲ ਕ੍ਰਿਸ਼ਨਾ ਨੇ ਸੰਗੀਤ ਰਾਹੀਂ ਸਮਾਜ ਨੂੰ ਦਿਖਾਇਆ ਹੈ ਰਾਹ
ਮਨੀਲਾ : ਦੋ ਭਾਰਤੀਆਂ ਕਰਨਾਟਕ ਦੇ ਗਾਇਕ ਟੀ ਐਮ ਕ੍ਰਿਸ਼ਨਾ ਅਤੇ ਹੱਥੀਂ ਮੈਲਾ ਢੋਣ ਦੀ ਬੁਰਾਈ ਨੂੰ ਖ਼ਤਮ ਕਰਨ ਲਈ ਮੁਹਿੰਮ ਚਲਾਉਣ ਵਾਲੇ ਬੇਜ਼ਵਾੜਾ ਵਿਲਸਨ ਨੂੰ ਚਾਰ ਹੋਰਨਾਂ ਨਾਲ 2016 ਦੇ ਰੈਮਨ ਮੈਗਸੇਸੇ ਐਵਾਰਡ ਲਈ ਚੁਣਿਆ ਗਿਆ ਹੈ। ਸਫਾਈ ਕਰਮਚਾਰੀ ਅੰਦੋਲਨ ਦੇ ਕੌਮੀ ਕਨਵੀਨਰ ਵਿਲਸਨ ਨੂੰ ‘ਮਨੁੱਖੀ ਮਰਿਆਦਾ ਨਾਲ ਜ਼ਿੰਦਗੀ ਜਿਊਣ ਦੇ ਹੱਕ ਦੀ ਮਜ਼ਬੂਤੀ ਨਾਲ ਗੱਲ ਕਰਨ’ ਲਈ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ ਅਤੇ ਕ੍ਰਿਸ਼ਨਾ ਨੂੰ ‘ਸਭਿਆਚਾਰ ਰਾਹੀਂ ਸਮਾਜ ਨੂੰ ਜੋੜਨ’ ਲਈ ਉਭਰਦੀ ਲੀਡਰਸ਼ਿਪ ਸ਼੍ਰੇਣੀ ਵਿਚ ਪੁਰਸਕਾਰ ਲਈ ਚੁਣਿਆ ਗਿਆ ਹੈ। ਇਸ ਵੱਕਾਰੀ ਪੁਰਸਕਾਰ ਲਈ ਫਿਲਪੀਨਜ਼ ਦੇ ਕੋਨਚਿਤਾ ਕਾਰਪੀਓ-ਮੋਰੇਲਜ਼, ਇੰਡੋਨੇਸ਼ੀਆ ਦੇ ਡੋਮਪੇਟ ਧੁਆਫਾ, ਜਾਪਾਨ ਓਵਰਸੀਜ਼ ਕੋਆਰਪੇਸ਼ਨ ਵਾਲੰਟੀਅਰਜ਼ ਅਤੇ ਲਾਓਸ ਦੇ ‘ਵਿਐਂਟੀਐਨ ਰੈਸਕਿਊ’ ਨੂੰ ਵੀ ਚੁਣਿਆ ਗਿਆ ਹੈ। 40 ਵਰ੍ਹਿਆਂ ਦੇ ਕ੍ਰਿਸ਼ਨਾ ਦਾ ਜਨਮ ਚੇਨਈ ਵਿਚ ਬ੍ਰਾਹਮਣ ਪਰਿਵਾਰ ਵਿਚ ਹੋਇਆ ਹੈ ਅਤੇ ਉਸ ਨੇ ਛੇ ਸਾਲ ਦੀ ਉਮਰ ਵਿਚ ਹੀ ਕਰਨਾਟਕ ਸੰਗੀਤ ਦੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਸੀ। ਪ੍ਰਸ਼ੰਸਾ ਪੱਤਰ ਵਿਚ ਕਿਹਾ ਗਿਆ ਹੈ ਕਿ ਭਾਰਤ ਦੀਆਂ ਸਮਾਜਿਕ ਵੰਡੀਆਂ ਨੂੰ ਸੰਗੀਤ ਅਤੇ ਕਲਾ ਦੀ ਤਾਕਤ ਨਾਲ ਦੂਰ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਉਨ੍ਹਾਂ ਨੂੰ ਇਸ ਪੁਰਸਕਾਰ ਲਈ ਚੁਣਿਆ ਗਿਆ ਹੈ। ਕਰਨਾਟਕ ਦੇ ਕੋਲਾਰ ਸ਼ਹਿਰ ਵਿਚ ਜਨਮੇ 50 ਵਰ੍ਹਿਆਂ ਦੇ ਵਿਲਸਨ ਦਲਿਤ ਪਰਿਵਾਰ ਤੋਂ ਹਨ ਜੋ ਹੱਥੀਂ ਮੈਲਾ ਢੋਣ ਦਾ ਕੰਮ ਕਰਦਾ ਸੀ। ਉਨ੍ਹਾਂ ਦੇ ਪਰਿਵਾਰ ਵਿਚ ਵਿਲਸਨ ਪਹਿਲੇ ਨੌਜਵਾਨ ਸਨ ਜਿਨ੍ਹਾਂ ਉੱਚ ਸਿੱਖਿਆ ਹਾਸਲ ਕੀਤੀ। ਪ੍ਰਸ਼ੰਸਾ ਪੱਤਰ ਵਿਚ ਕਿਹਾ ਗਿਆ ਹੈ ਕਿ ਬੇਜ਼ਵਾੜਾ ਆਪਣੇ ਪਰਿਵਾਰ ਦੇ ਮੈਲਾ ਢੋਣ ਦੇ ਕੰਮ ਤੋਂ ਸਕੂਲ ਸਮੇਂ ਤੋਂ ਹੀ ਵਿਰੋਧ ਕਰਦਾ ਆ ਰਿਹਾ ਸੀ ਪਰ ਬਾਅਦ ਵਿਚ ਉਨ੍ਹਾਂ ਮੈਲਾ ਢੋਣ ਦੇ ਕੰਮ ਨੂੰ ਖ਼ਤਮ ਕਰਨ ਦਾ ਤਹੱਈਆ ਕਰ ਲਿਆ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …