19.9 C
Toronto
Friday, August 28, 2026
spot_img
Homeਦੁਨੀਆਅਮਰੀਕਾ ਵਿਚ ਸੜਕ ਹਾਦਸੇ ਦੌਰਾਨ ਤਿੰਨ ਪੰਜਾਬੀ ਬਾਸਕਟਬਾਲ ਖਿਡਾਰੀਆਂ ਦੀ ਮੌਤ

ਅਮਰੀਕਾ ਵਿਚ ਸੜਕ ਹਾਦਸੇ ਦੌਰਾਨ ਤਿੰਨ ਪੰਜਾਬੀ ਬਾਸਕਟਬਾਲ ਖਿਡਾਰੀਆਂ ਦੀ ਮੌਤ

ਅਮਰੀਕਾ ਵਿਚ ਸੜਕ ਹਾਦਸੇ ਦੌਰਾਨ ਤਿੰਨ ਪੰਜਾਬੀ ਬਾਸਕਟਬਾਲ ਖਿਡਾਰੀਆਂ ਦੀ ਮੌਤਸਾਂਨ ਫਰਾਂਸਿਸਕੋ : ਤਿੰਨ ਪੰਜਾਬੀ ਨੌਜਵਾਨਾਂ ਦੀ ਇਕ ਦਰਦਨਾਕ ਹਾਦਸੇ ‘ਚ ਹੋਈ ਮੌਤ ਨੇ ਅਮਰੀਕਾ ਵਸਦੇ ਪੰਜਾਬੀ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਹ ਤਿੰਨੇ ਨੌਜਵਾਨ ਹਰਪਾਲ ਸਿੰਘ ਮੁਲਤਾਨੀ (23), ਪੁਨੀਤ ਸਿੰਘ ਨਿੱਝਰ (23) ਅਤੇ ਅਮਰਜੀਤ ਸਿੰਘ ਗਿੱਲ (24) ਬਾਸਕਟਬਾਲ ਦੇ ਵਧੀਆ ਖਿਡਾਰੀ ਦੱਸੇ ਜਾ ਰਹੇ ਹਨ।
ਤੜਕੇ 5 ਵਜੇ ਕਰੀਬ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਹ ‘ਹੂਪ’ ਲਈ ਖੇਡਣ ਵਾਸਤੇ ਹਿਕਸਵਿੱਲ ਨਿਊਯਾਰਕ ਆ ਰਹੇ ਸਨ।
ਪੁਲਿਸ ਸੂਤਰਾਂ ਅਨੁਸਾਰ ਰੋਸਲਿਨ ਹਾਈਟ ਨਿਊਯਾਰਕ ‘ਚ ਨਾਸੂ ਕਾਉਂਟੀ ਦੇ ਨੌਰਦਨ ਸਟੇਟ ਦੇ ਮਾਰਗ ਐਵਨਿਊ 30 ਤੋਂ ਜਦੋਂ ਇਨ੍ਹਾਂ ਨੌਜਵਾਨਾਂ ਦੀ ਕਾਰ ਬਾਹਰ ਨਿਕਲੀ ਤਾਂ ਬੇਕਾਬੂ ਹੋਣ ਉਪਰੰਤ ਦਰੱਖਤ ਨਾਲ ਟਕਰਾ ਕੇ ਅੱਗ ਦੀ ਭਿਆਨਕ ਲਪੇਟ ਵਿਚ ਆ ਗਈ ਅਤੇ 6-6 ਫੁੱਟੇ ਬਾਸਕਿਟਬਾਲ ਖਿਡਾਰੀ ਕਾਰ ਵਿਚ ਝੁਲਸੇ ਗਏ ਤੇ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ। ਪੁਲਿਸ ਇਸ ਹਾਦਸੇ ਦੇ ਕਾਰਨਾਂ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ।
ਮਰਨ ਵਾਲਿਆਂ ਵਿਚ ਜ਼ਿਲ੍ਹਾ ਜਲੰਧਰ ਦੇ ਪਿੰਡ ਨਿੱਝਰਾਂ ਦਾ ਪੁਨੀਤ ਨਿੱਝਰ ਕੌਮਾਂਤਰੀ ਕਬੱਡੀ ਪ੍ਰਮੋਟਰ ਪਾਲਾ ਨਿੱਝਰ ਦਾ ਭਤੀਜਾ ਦੱਸਿਆ ਜਾ ਰਿਹਾ ਹੈ।

RELATED ARTICLES
POPULAR POSTS