ਨਿਊਯਾਰਕ ‘ਚ ਪਹਿਲੇ ਸਿੱਖ ਅਟਾਰਨੀ ਜਨਰਲ ਹਨ ਗੁਰਬੀਰ ਗਰੇਵਾਲ
ਨਿਊਜਰਸੀ/ਬਿਊਰੋ ਨਿਊਜ਼
ਅਮਰੀਕਾ ਦੇ ਨਿਊਜਰਸੀ ਸੂਬੇ ਵਿਚ ਪਹਿਲੇ ਸਿੱਖ ਅਟਾਰਨੀ ਜਨਰਲ ਗੁਰਬੀਰ ਸਿੰਘ ਗਰੇਵਾਲ ਦੀ ਦਸਤਾਰ ‘ਤੇ ਨਸਲੀ ਟਿੱਪਣੀ ਕਰਨ ਵਾਲੇ ਪੰਜ ਪੁਲਿਸ ਕਰਮੀਆਂ ਨੂੰ ਅਸਤੀਫਾ ਦੇਣਾ ਪਿਆ। ਧਿਆਨ ਰਹੇ ਕਿ ਇਨ੍ਹਾਂ ਪੰਜਾਂ ਪੁਲਿਸ ਕਰਮੀਆਂ ਨੇ ਜਿਹੜੀ ਟਿੱਪਣੀ ਗਰੇਵਾਲ ਖਿਲਾਫ ਕੀਤੀ ਸੀ, ਉਸਦਾ ਖੁਲਾਸਾ ਹੋਣ ਤੋਂ ਬਾਅਦ ਉਨ੍ਹਾਂ ਨੂੰ ਸਜ਼ਾ ਮਿਲੀ। ਜਨਤਕ ਹੋਈ ਗੁਪਤ ਰਿਕਾਰਡਿੰਗ ਵਿਚ ਬਰਜਨ ਕਾਊਂਟੀ ਦੇ ਸ਼ੈਰਿਫ ਮਾਈਕਲ ਸੌਡੀਨੋ ਨੂੰ ਗੁਰਬੀਰ ਸਿੰਘ ਗਰੇਵਾਲ ਦੀ ਦਸਤਾਰ ‘ਤੇ ਨਸਲੀ ਟਿੱਪਣੀ ਕਰਦੇ ਸੁਣਿਆ ਗਿਆ ਹੈ। ਇਹ ਮਾਮਲਾ 16 ਜਨਵਰੀ ਦਾ ਹੈ। ਸੌਡੀਨੋ ਨੇ ਕਿਹਾ ਸੀ ਫਿਲ ਮਰਫੀ ਨੇ ਗਰੇਵਾਲ ਦੀ ਨਿਯੁਕਤੀ ਉਨ੍ਹਾਂ ਦੀ ਦਸਤਾਰ ਕਾਰਨ ਕੀਤੀ ਹੈ। ਸੌਡੀਨੋ ਨੇ ਗਰੇਵਾਲ ਸਮੇਤ ਹੋਰ ਭਾਰਤੀਆਂ ‘ਤੇ ਵੀ ਵਿਵਾਦਪੂਰਣ ਟਿੱਪਣੀਆਂ ਕੀਤੀਆਂ ਸਨ। ਯਾਦ ਰਹੇ ਕਿ ਸੌਡੀਨਾ ਨੇ ਆਪਣੇ ਬਿਆਨ ‘ਤੇ ਮਾਫ਼ੀ ਵੀ ਮੰਗ ਲਈ ਸੀ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …