12.4 C
Toronto
Monday, June 1, 2026
spot_img
Homeਭਾਰਤਜੰਮੂ ਕਸ਼ਮੀਰ 'ਚ ਸੁਰੱਖਿਆ ਬਲਾਂ ਨੇ ਪੰਜ ਅੱਤਵਾਦੀ ਮਾਰ ਮੁਕਾਏ

ਜੰਮੂ ਕਸ਼ਮੀਰ ‘ਚ ਸੁਰੱਖਿਆ ਬਲਾਂ ਨੇ ਪੰਜ ਅੱਤਵਾਦੀ ਮਾਰ ਮੁਕਾਏ

ਅਪਰੇਸ਼ਨ ਦੌਰਾਨ ਇਕ ਜਵਾਨ ਵੀ ਸ਼ਹੀਦ
ਸ੍ਰੀਨਗਰ/ਬਿਊਰੋ ਨਿਊਜ਼
ਜੰਮੂ ਕਸ਼ਮੀਰ ਵਿਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਸੁਰੱਖਿਆ ਬਲਾਂ ਨੇ ਘੁਸਪੈਠ ਦੀ ਵੱਡੀ ਕੋਸ਼ਿਸ਼ ਨੂੰ ਨਕਾਮ ਕਰਦਿਆਂ ਪੰਜ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਅਪਰੇਸ਼ਨ ਦੌਰਾਨ ਇਕ ਜਵਾਨ ਦੇ ਵੀ ਸ਼ਹੀਦ ਹੋਣ ਦੀ ਖ਼ਬਰ ਹੈ। ਸੁਰੱਖਿਆ ਬਲਾਂ ਨੇ ਅਜੇ ਵੀ ਅੱਤਵਾਦੀਆਂ ਦੀ ਭਾਲ ਲਈ ਇਲਾਕੇ ਵਿਚ ਅਪਰੇਸ਼ਨ ਜਾਰੀ ਰੱਖਿਆ ਹੈ। ਧਿਆਨ ਰਹੇ ਕਿ ਇਹ ਮੁਕਾਬਲਾ ਸ਼ਨੀਵਾਰ ਤੋਂ ਹੀ ਚੱਲ ਰਿਹਾ ਸੀ ਅਤੇ ਐਤਵਾਰ ਨੂੰ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ ਸੀ। ਫੌਜ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਵਲੋਂ ਪਹਿਲਾਂ ਗੋਲੀਬਾਰੀ ਕੀਤੀ ਜਾਂਦੀ ਹੈ ਅਤੇ ਫਿਰ ਅੱਤਵਾਦੀਆਂ ਨੂੰ ਘੁਸਪੈਠ ਕਰਾਉਣ ਦੀ ਕੋਸ਼ਿਸ਼ ਹੁੰਦੀ ਹੈ। ਭਾਰਤੀ ਫੌਜ ਮੁਖੀ ਵਿਪਿਨ ਰਾਵਤ ਨੇ ਵੀ ਕਿਹਾ ਕਿ ਅੱਤਵਾਦੀਆਂ ਨੂੰ ਇਕ ਹੋਰ ਸਰਜੀਕਲ ਸਟਾਈਕ ਦੀ ਜ਼ਰੂਰਤ ਹੈ।

RELATED ARTICLES
POPULAR POSTS