ਜਸੋਦਾਬੇਨ ਦੇ ਚਚੇਰੇ ਭਰਾ ਦੀ ਹੋਈ ਮੌਤ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਤਨੀ ਜਸੋਦਾਬੇਨ ਦੀ ਕਾਰ ਅੱਜ ਹਾਦਸੇ ਦਾ ਸ਼ਿਕਾਰ ਹੋ ਗਈ। ਉਹ ਰਾਜਸਥਾਨ ਦੇ ਕੋਟਾ ਵਿਚ ਇਕ ਵਿਆਹ ਦੇ ਸਮਾਗਮ ਵਿਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਗੁਜਰਾਤ ਜਾ ਰਹੀ ਸੀ। ਹਾਦਸਾ ਚਿਤੌੜਗੜ੍ਹ ਦੇ ਨੇੜੇ ਹੋਇਆ ਹੈ। ਇਸ ਹਾਦਸੇ ਵਿਚ ਜਸੋਦਾਬੇਨ ਦੇ ਚਚੇਰੇ ਭਰਾ ਬਸੰਤਭਾਈ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜ਼ਖ਼ਮੀਆਂ ਵਿਚ ਨਰਿੰਦਰ ਮੋਦੀ ਦੇ ਚਚੇਰੇ ਭਰਾ ਅਤੇ ਭਾਬੀ ਵੀ ਸ਼ਾਮਲ ਹੈ। ਜਸੋਦਾਬੇਨ ਨੂੰ ਵੀ ਮਾਮੂਲੀ ਸੱਟ ਲੱਗੀ ਹੈ। ਹਾਦਸੇ ਤੋਂ ਬਾਅਦ ਜਸੋਦਾਬੇਨ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਹਸਪਤਾਲ ਲਿਜਾਇਆ ਗਿਆ। ਕਾਰ ਵਿਚ 7 ਵਿਅਕਤੀ ਸਵਾਰ ਸਨ। ਕਾਰ ਡਰਾਈਵਰ ਜੈਇੰਦਰ ਵੀ ਜ਼ਖ਼ਮੀ ਹੋਇਆ। ਇਹ ਹਾਦਸਾ ਉਦੋਂ ਹੋਇਆ ਜਦੋਂ ਇਨੋਵਾ ਕਾਰ ਇਕ ਟਰੱਕ ਨਾਲ ਜਾ ਟਕਰਾਈ।

