ਕਾਨੂੰਨ ਮੰਤਰਾਲੇ ਨੂੰ ਭੇਜਿਆ ਬੋਬਡੇ ਦਾ ਨਾਮ
ਨਵੀਂ ਦਿੱਲੀ/ਬਿਊਰੋ ਨਿਊਜ਼
ਸੁਪਰੀਮ ਕੋਰਟ ਦੇ ਚੀਫ ਜਸਟਿਸ ਰੰਜਨ ਗੋਗੋਈ ਨੇ ਜਸਟਿਸ ਬੋਬਡੇ ਨੂੰ ਆਪਣਾ ਉਤਰਾ ਅਧਿਕਾਰੀ ਚੁਣ ਲਿਆ ਹੈ। ਗੋਗੋਈ ਦਾ ਕਾਰਜਕਾਲ ਆਉਂਦੀ 17 ਨਵੰਬਰ ਨੂੰ ਖਤਮ ਹੋਣ ਜਾ ਰਿਹਾ ਹੈ। ਸੁਪਰੀਮ ਕੋਰਟ ਦੀ ਪਰੰਪਰਾ ਅਨੁਸਾਰ, ਉਨ੍ਹਾਂ ਨੇ ਸੇਵਾ ਮੁਕਤੀ ਤੋਂ ਇਕ ਮਹੀਨਾ ਪਹਿਲਾਂ ਅੱਜ ਕਾਨੂੰਨ ਮੰਤਰਾਲੇ ਨੂੰ ਚਿੱਠੀ ਲਿਖ ਕੇ ਜਸਟਿਸ ਐਸ.ਏ. ਬੋਬਡੇ ਨੂੰ ਅਗਲਾ ਮੁੱਖ ਜੱਜ ਬਣਾਉਣ ਦੀ ਸਿਫਾਰਸ਼ ਕੀਤੀ। ਜਸਟਿਸ ਬੋਬਡੇ ਸੁਪਰੀਮ ਕੋਰਟ ਦੇ ਦੂਜੇ ਸਭ ਤੋਂ ਸੀਨੀਅਰ ਜੱਜ ਹਨ ਅਤੇ ਉਨ੍ਹਾਂ ਦਾ ਕਾਰਜਕਾਲ 23 ਅਪ੍ਰੈਲ 2021 ਤੱਕ ਹੋਵੇਗਾ। ਜ਼ਿਕਰਯੋਗ ਹੈ ਕਿ ਜਸਟਿਸ ਦੀਪਕ ਮਿਸ਼ਰਾ ਦੀ ਸੇਵਾ ਮੁਕਤੀ ਤੋਂ ਬਾਅਦ ਜਸਟਿਸ ਗੋਗੋਈ ਨੇ 3 ਅਕਤੂਬਰ 2018 ਨੂੰ 46ਵੇਂ ਚੀਫ ਜਸਟਿਸ ਦੇ ਤੌਰ ‘ਤੇ ਸਹੁੰ ਚੁੱਕੀ ਸੀ। ਜੇਕਰ ਜਸਟਿਸ ਬੋਬਡੇ ਦੇ ਦੇ ਨਾਮ ‘ਤੇ ਮੋਹਰ ਲੱਗਦੀ ਹੈ ਤਾਂ ਉਹ 18 ਨਵੰਬਰ ਨੂੰ ਅਹੁਦਾ ਸੰਭਾਲ ਸਕਦੇ ਹਨ।
Check Also
ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਧੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਘਰੇਲੂ ਗੈਸ ਸਿਲੰਡਰ 50 ਰੁਪਏ ਮਹਿੰਗਾ ਹੋ ਗਿਆ ਹੈ। ਅੱਜ …