ਭਾਵੁਕ ਹੋਏ ਐਸ ਐਸ ਪੀ ਨੇ ਕਿਹਾ, 30 ਜਵਾਨਾਂ ਨੇ 300 ਨਕਸਲੀਆਂ ਨੂੰ ਰੋਕਿਆ
ਦਾਂਤੇਵਾੜਾ/ਬਿਊਰੋ ਨਿਊਜ਼
ਛੱਤੀਸਗੜ੍ਹ ਦੇ ਦੰਤੇਵਾੜਾ ਜ਼ਿਲ੍ਹੇ ਦੇ ਅਰਨਪੁਰ ਵਿਚ ਨਕਸਲੀਆਂ ਨੇ ਅੱਜ ਮੀਡੀਆ ਕਰਮੀਆਂ ‘ਤੇ ਵੀ ਹਮਲਾ ਕਰ ਦਿੱਤਾ। ਪਿੰਡ ਦੇ ਵਿਕਾਸ ਕਾਰਜਾਂ ਦੀ ਕਵਰੇਜ਼ ਕਰ ਰਹੇ ਦੂਰਦਰਸ਼ਨ ਦੇ ਕੈਮਰਾਮੈਨ ਨੂੰ ਵੀ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ। ਇਸ ਤੋਂ ਬਾਅਦ ਸੁਰੱਖਿਆ ਬਲਾਂ ਦਾ ਨਕਸਲੀਆਂ ਨਾਲ ਮੁਕਾਬਲਾ ਵੀ ਹੋਇਆ। ਇਸ ਮੁਕਾਬਲੇ ਵਿਚ ਦੋ ਜਵਾਨ ਵੀ ਸ਼ਹੀਦ ਹੋ ਗਏ। ਘਟਨਾ ਸਬੰਧੀ ਦੱਸਦੇ ਹੋਏ ਦੰਤੇਵਾੜਾ ਦੇ ਐਸਪੀ ਅਭਿਸ਼ੇਕ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਸਾਡੇ 30 ਜਵਾਨਾਂ ਨੇ 300 ਨਕਸਲੀਆਂ ਨੂੰ ਭੱਜਣ ਲਈ ਮਜ਼ਬੂਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਦੂਰਦਰਸ਼ਨ ਨੇ ਛੱਤੀਸ਼ਗੜ੍ਹ ਵਿਚ ਚੋਣਾਂ ਦੀ ਕਵਰੇਜ਼ ਕਰਨ ਲਈ ਇਕ ਟੀਮ ਭੇਜੀ ਸੀ। ਇਸ ਟੀਮ ਵਿਚ ਦੂਰਦਰਸ਼ਨ ਦੇ ਇਕ ਕੈਮਰਾਮੈਨ ਅਤੇ ਦਿੱਲੀ ਤੋਂ ਰਿਪੋਰਟਰ ਸ਼ਾਮਲ ਸਨ।
Check Also
ਕਾਂਗਰਸ ਪਾਰਟੀ ਦਾ ਦੋ ਦਿਨਾ 84ਵਾਂ ਸੈਸ਼ਨ ਗੁਜਰਾਤ ਦੇ ਅਹਿਮਦਾਬਾਦ ’ਚ ਹੋਇਆ ਸ਼ੁਰੂ
ਮਲਿਕਾ ਅਰਜੁਨ ਖੜਗੇ, ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਕੀਤੀ ਸ਼ਮੂਲੀਅਤ ਅਹਿਮਦਾਬਾਦ/ਬਿਊਰੋ ਨਿਊਜ਼ : ਕਾਂਗਰਸ …